08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੀ.ਐਨ.ਜੀ. ਵਾਲੇ ਖੇਤਰਾਂ 'ਚ ਐਲ.ਪੀ.ਜੀ. ਸਪਲਾਈ ਹੋਵੇਗੀ ਬੰਦ ਸੈਕਟਰ 32 ਤੋਂ 38, 40, 42 ਤੋਂ 44, 46 ਅਤੇ 48 ਤੋਂ 51 'ਚ ਉਪਲੱਬਧ ਹੈ ਪੀ.ਐਨ.ਜੀ ਸੇਵਾ

ਅਜੀਤ ਡੈਸਕ 14-04-2026
ਚੰਡੀਗੜ੍ਹ, 13 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ਸ਼ਹਿਰ 'ਚ ਜਿੱਥੇ ਪਾਈਪਡ ਨੇਚਰਲ ਗੈਸ (ਪੀ.ਐਨ.ਜੀ) ਸੇਵਾ ਪੂਰੀ ਤਰ੍ਹਾਂ ਲਾਗੂ ਹੋ ਚੁੱਕੀ ਹੈ, ਉੱਥੇ ਘਰੇਲੂ ਐਲ.ਪੀ.ਜੀ (ਸਿਲੰਡਰਾਂ) ਦੀ ਸਪਲਾਈ ਜਲਦ ਬੰਦ ਹੋਣ ਜਾ ਰਹੀ ਹੈ | ਪ੍ਰਸ਼ਾਸਨ ਨੇ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਤਿੰਨ ਮਹੀਨਿਆਂ ਅੰਦਰ ਪੀ.ਐਨ.ਜੀ ਵੱਲ ਬਦਲਾਅ ਨਾ ਕਰਨ 'ਤੇ ਰਸੋਈ ਗੈੱਸ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ | ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਪੀ.ਐਨ.ਜੀ ਨੈੱਟਵਰਕ ਦਾ ਵਿਸਥਾਰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਨਿਵਾਸੀਆਂ ਨੂੰ ਇਕ ਸੁਰੱਖਿਅਤ, ਸੁਵਿਧਾਜਨਕ ਅਤੇ ਪ੍ਰਭਾਵਸ਼ਾਲੀ ਘਰੇਲੂ ਇੰਧਨ ਮੁਹੱਈਆ ਕਰਵਾਇਆ ਜਾ ਸਕੇ | ਮੌਜੂਦਾ ਸਮੇਂ ਵਿਚ ਸੈਕਟਰ 32 ਤੋਂ 38, 40, 42 ਤੋਂ 44, 46 ਅਤੇ 48 ਤੋਂ 51 ਵਿਚ ਪੀ.ਐਨ.ਜੀ ਸੇਵਾ ਪੂਰੀ ਤਰ੍ਹਾਂ ਉਪਲਬਧ ਹੈ | ਇਸ ਤੋਂ ਇਲਾਵਾ ਸੈਕਟਰ 10, 11, 17, 22, 26, 28, 30, 41, 47, ਮਨੀਮਾਜਰਾ ਅਤੇ ਇੰਡਸਟਰੀਅਲ ਏਰੀਆ ਫੇਜ਼-1 ਅਤੇ 2 ਵਿਚ ਇਹ ਸੇਵਾ ਅੰਸ਼ਿਕ ਤੌਰ 'ਤੇ ਉਪਲਬਧ ਹੈ | ਪੂਰੀ ਤਰ੍ਹਾਂ ਕਵਰ ਕੀਤੇ ਖੇਤਰਾਂ ਦੇ ਨਿਵਾਸੀਆਂ ਨੂੰ ਤੁਰੰਤ ਪੀ.ਐਨ.ਜੀ ਕਨੈੱਕਸ਼ਨ ਲੈਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਅੰਸ਼ਿਕ ਖੇਤਰਾਂ ਵਿਚ ਰਹਿਣ ਵਾਲੇ ਕੰਪਨੀ ਦੇ ਗ੍ਰਾਹਕ ਸੇਵਾ ਅਧਿਕਾਰੀ ਨਾਲ ਸੰਪਰਕ ਕਰਕੇ ਸੰਭਾਵਨਾ ਬਾਰੇ ਜਾਣਕਾਰੀ ਲੈ ਸਕਦੇ ਹਨ |
ਐਲ.ਪੀ.ਜੀ ਤੋਂ ਪੀ.ਐਨ.ਜੀ ਵੱਲ ਤਬਦੀਲੀ ਦੇ ਕਈ ਫਾਇਦੇ
ਪੀ.ਐਨ.ਜੀ ਪਾਈਪਲਾਈਨ ਰਾਹੀਂ ਨਿਰੰਤਰ ਗੈੱਸ ਸਪਲਾਈ ਯਕੀਨੀ ਬਣਾਉਂਦੀ ਹੈ, ਜਿਸ ਨਾਲ ਸਿਲੰਡਰ ਬੁਕਿੰਗ ਅਤੇ ਰੀਫਿਲ ਦੀ ਲੋੜ ਖ਼ਤਮ ਹੋ ਜਾਂਦੀ ਹੈ | ਸੁਰੱਖਿਆ ਪੱਖੋਂ ਵੀ ਪੀ.ਐਨ.ਜੀ ਬਿਹਤਰ ਹੈ, ਕਿਉਂਕਿ ਇਹ ਹਵਾ ਨਾਲੋਂ ਹਲਕੀ ਹੁੰਦੀ ਹੈ ਅਤੇ ਲੀਕੇਜ ਦੀ ਸਥਿਤੀ ਵਿਚ ਜਲਦੀ ਫੈਲ ਜਾਂਦੀ ਹੈ, ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ | ਇਹ ਘੱਟ ਦਬਾਅ 'ਤੇ ਕੰਮ ਕਰਦੀ ਹੈ ਅਤੇ ਭਾਰੀ ਸਿਲੰਡਰ ਸੰਭਾਲਣ ਦੀ ਲੋੜ ਨਹੀਂ ਰਹਿੰਦੀ | ਆਰਥਿਕ ਪੱਖੋਂ ਵੀ ਪੀ.ਐਨ.ਜੀ ਲਾਭਦਾਇਕ ਹੈ, ਕਿਉਂਕਿ ਇਸ 'ਚ 'ਜਿੰਨਾ ਵਰਤੋ, ਉਨ੍ਹਾਂ ਭਰੋ' ਦੇ ਆਧਾਰ 'ਤੇ ਬਿਲਿੰਗ ਹੁੰਦੀ ਹੈ ਅਤੇ ਸਿਲੰਡਰ ਜਮ੍ਹਾਂ ਰਕਮ ਜਾਂ ਰੀਫਿਲ ਦੀ ਕੋਈ ਲੋੜ ਨਹੀਂ ਰਹਿੰਦੀ | ਇਸ ਨਾਲ ਖ਼ਾਸ ਕਰਕੇ ਬਜ਼ੁਰਗਾਂ ਅਤੇ ਫ਼ਲੈਟਾਂ ਵਿਚ ਰਹਿਣ ਵਾਲੇ ਨਿਵਾਸੀਆਂ ਲਈ ਸੁਵਿਧਾ ਵਧਦੀ ਹੈ |
ਪਿਛਲੀ ਖ਼ਬਰ ਆਦਰਸ਼ ਪਬਲਿਕ ਸਕੂਲ ਪੱਸੀਵਾਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਨੇ ਕਲਾਗ੍ਰਾਮ 'ਚ ਵਿਸਾਖੀ ਮੇਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।