08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਨੇ ਕਲਾਗ੍ਰਾਮ 'ਚ ਵਿਸਾਖੀ ਮੇਲਾ ਕਰਵਾਇਆ <br/>

ਭਾਰਤ ਸਰਕਾਰ ਦੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਪਟਿਆਲਾ) ਵਲੋਂ ਕਰਵਾਏ ਗਏ 'ਵਿਸਾਖੀ ਉਤਸਵ-2026' ਦੇ ਦੌਰਾਨ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਦਿੰਦੇ ਹੋਏ ਕਲਾਕਾਰ | ਤਸਵੀਰਾਂ : ਕਮਲਜੀਤ ਸਿੰਘ <br/> 14-04-2026
ਚੰਡੀਗੜ੍ਹ, 13 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਭਾਰਤ ਸਰਕਾਰ ਦੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਪਟਿਆਲਾ) ਵਲੋਂ ਚੰਡੀਗੜ੍ਹ ਦੇ ਕਲਾਗ੍ਰਾਮ ਵਿਖੇ 'ਵਿਸਾਖੀ ਉਤਸਵ-2026' ਦੇ ਦੂਜੇ ਦਿਨ ਪੰਜਾਬੀ ਸੱਭਿਆਚਾਰਕ ਸਮਾਗਮ ਕਰਾਇਆ ਗਿਆ, ਜਿਸ ਵਿਚ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਜੀਵੰਤ ਵਿਰਾਸਤ ਨੂੰ ਪੇਸ਼ ਕੀਤਾ ਗਿਆ | ਇਸ ਮੌਕੇ ਕੇਂਦਰ ਦੇ ਡਾਇਰੈਕਟਰ ਫੁਰਕਾਨ ਖਾਨ ਨੇ ਕਿਹਾ ਕਿ ਵਿਸਾਖੀ ਦਾ ਤਿਉਹਾਰ ਨਾ ਸਿਰਫ਼ ਖੁਸ਼ੀਆਂ ਦਾ ਪ੍ਰਤੀਕ ਹੈ, ਸਗੋਂ ਸਾਡੇ ਅਮੀਰ ਲੋਕ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਇੱਕ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਵੀ ਕੰਮ ਕਰਦਾ ਹੈ | ਅਜਿਹੇ ਸਮਾਗਮਾਂ ਰਾਹੀਂ, ਨੌਜਵਾਨ ਆਪਣੀਆਂ ਜੜ੍ਹਾਂ ਨਾਲ ਜੁੜਦੇ ਹਨ ਅਤੇ ਆਪਣੀ ਵਿਰਾਸਤ 'ਤੇ ਮਾਣ ਮਹਿਸੂਸ ਕਰਦੇ ਹਨ | ਦੂਜੇ ਦਿਨ ਦੇ ਸਮਾਗਮ ਦੌਰਾਨ ਸ਼ਮਿੰਦਰ ਸ਼ੰਮੀ ਅਤੇ ਦੇਸ਼ ਰਾਜ ਲਛਮੀ ਦੇ ਢਾਡੀ ਲੋਕ ਸਮੂਹ ਨੇ ਸਟੇਜ 'ਤੇ ਆਪਣੀ ਮਨਮੋਹਕ ਪੇਸ਼ਕਾਰੀ ਦਾ ਪ੍ਰਦਰਸ਼ਨ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪ੍ਰਸ਼ੰਸਾ ਮਿਲੀ | ਰਵਾਇਤੀ ਲੋਕ ਸਾਜ਼ਾਂ ਦੀਆਂ ਸੁਰੀਲੀਆਂ ਧੁਨਾਂ ਅਤੇ ਮਲਵਈ ਗਿੱਧੇ ਦੀ ਮਨਮੋਹਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ | ਵੱਖ-ਵੱਖ ਕਲਾਕਾਰਾਂ ਨੇ ਪੰਜਾਬ ਦੇ ਪ੍ਰਸਿੱਧ ਲੋਕ ਰੂਪਾਂ ਦਾ ਵੀ ਪ੍ਰਦਰਸ਼ਨ ਕੀਤਾ | ਗੱਤਕਾ, ਝੁਮਰ, ਜਿੰਦੂਆ, ਲੁੱਡੀ ਅਤੇ ਭੰਗੜੇ ਦੇ ਜੀਵੰਤ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ | ਇਸ ਤੋਂ ਇਲਾਵਾ ਬਾਜ਼ੀਗਰ ਕਲਾ, ਘੂਮਰ, ਫੱਗ ਅਤੇ ਭੰਡ-ਮਿਰਾਸੀ ਵਰਗੇ ਰਵਾਇਤੀ ਹਾਸਰਸ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਪ੍ਰੋਗਰਾਮ ਦਾ ਸੰਚਾਲਨ ਸੰਜੀਵ ਸ਼ਾਦ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ |

ਪਿਛਲੀ ਖ਼ਬਰ ਪੀ.ਐਨ.ਜੀ. ਵਾਲੇ ਖੇਤਰਾਂ 'ਚ ਐਲ.ਪੀ.ਜੀ. ਸਪਲਾਈ ਹੋਵੇਗੀ ਬੰਦ ਸੈਕਟਰ 32 ਤੋਂ 38, 40, 42 ਤੋਂ 44, 46 ਅਤੇ 48 ਤੋਂ... ਅਗਲੀ ਖ਼ਬਰ ਰਾਮਗੜ੍ਹੀਆ ਸਭਾ ਨੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।