08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਦਰਸ਼ ਪਬਲਿਕ ਸਕੂਲ ਪੱਸੀਵਾਲ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਆਦਰਸ਼ ਪਬਲਿਕ ਸਕੂਲ ਪੱਸੀਵਾਲ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਹਰਜਿੰਦਰ ਸਿੰਘ, ਪਿ੍ੰਸੀਪਲ ਹਰਦੀਪ ਕੌਰ ਅਤੇ ਹਾਜ਼ਰ ਸਕੂਲ ਸਟਾਫ਼ | ਤਸਵੀਰ : ਚੌਧਰੀ ਧਰਮ ਪਾਲ <br/> 14-04-2026
ਸੁਖਸਾਲ, 13 ਅਪ੍ਰੈਲ (ਧਰਮ ਪਾਲ)-ਆਦਰਸ਼ ਪਬਲਿਕ ਸਕੂਲ ਪੱਸੀਵਾਲ ਦਾ ਪੀ.ਐਸ.ਈ.ਬੀ. 8ਵੀਂ ਜਮਾਤ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਤੀਜੇ ਵਿਚ ਸਾਡੇ ਸਕੂਲ ਦੀ ਮਨਪ੍ਰੀਤ ਕੌਰ ਨੇ 584/600, 97.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 16ਵਾਂ ਰੈਂਕ ਹਾਸਲ ਕੀਤਾ | ਇਸ ਦੇ ਨਾਲ ਹੀ ਅੰਜਲੀ ਨੇ 583/600, 97.1 ਫ਼ੀਸਦੀ ਅਤੇ ਪੂਨਮ ਰਾਣੀ ਨੇ 568/600, 96.3 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਨਤੀਜੇ ਦਿੱਤੇ | ਅੱਜ ਸਕੂਲ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹਰ ਸਾਲ ਸਾਡੇ ਸਕੂਲ ਦੀ ਹਰ ਜਮਾਤ ਦਾ ਨਤੀਜਾ ਸ਼ਾਨਦਾਰ ਰਹਿੰਦਾ ਹੈ | ਇਸ ਮੌਕੇ ਪਿ੍ੰਸੀਪਲ ਹਰਦੀਪ ਕੌਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪੀ.ਐਨ.ਜੀ. ਵਾਲੇ ਖੇਤਰਾਂ 'ਚ ਐਲ.ਪੀ.ਜੀ. ਸਪਲਾਈ ਹੋਵੇਗੀ ਬੰਦ ਸੈਕਟਰ 32 ਤੋਂ 38, 40, 42 ਤੋਂ 44, 46 ਅਤੇ 48 ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।