08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਾਮਗੜ੍ਹੀਆ ਸਭਾ ਨੇ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਮਨਾਇਆ <br/>

ਰਾਮਗੜ੍ਹੀਆ ਸਭਾ ਵਲੋਂ ਕਰਾਏ ਵਿਸਾਖੀ ਸਮਾਗਮ ਵਿਚ ਪੇਸ਼ਕਾਰੀ ਦਿੰਦੇ ਹੋਏ ਸਕੂਲੀ ਬੱਚੇ | (ਸੱਜੇ) ਰਾਮਗੜ੍ਹੀਆ ਸਭਾ ਵਲੋਂ ਕਰਾਏ ਵਿਸਾਖੀ ਸਮਾਗਮ ਵਿਚ ਸਮਾਜ ਸੇਵੀ ਐਸ.ਪੀ ਸਿੰਘ ਓਬਰਾਏ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰਾਂ : ਕਮਲਜੀਤ ਸਿੰਘ <br/> 14-04-2026
ਚੰਡੀਗੜ੍ਹ, 13 ਅਪ੍ਰੈਲ (ਸੁਖਵਿੰਦਰ ਸਿੰਘ ਸ਼ਾਨ)- ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦਾ ਸ਼ੁੱਭ ਤਿਉਹਾਰ ਰਾਮਗੜ੍ਹੀਆ ਭਵਨ ਚੰਡੀਗੜ੍ਹ ਵਿਖੇ ਸ਼ਰਧਾ ਨਾਲ ਮਨਾਇਆ ਗਿਆ, ਜਿਸ 'ਚ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਪ੍ਰਸਿੱਧ ਕਾਰੋਬਾਰੀ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਅਤੇ ਸਮਾਜਿਕ ਕਾਰਕੁਨ ਡਾ. ਐਸ.ਪੀ ਸਿੰਘ ਓਬਰਾਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਰਾਮਗੜ੍ਹੀਆ ਸਭਾ ਚੰਡੀਗੜ੍ਹ, ਚੰਡੀਗੜ੍ਹ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ (ਸੀ.ਐਸ.ਸੀ.ਏ), ਅਤੇ ਮਹਿਲਾ ਤੇ ਬਾਲ ਭਲਾਈ ਫਾਊਾਡੇਸ਼ਨ ਵਲੋਂ ਸਾਂਝੇ ਤੌਰ 'ਤੇ ਕਰਵਾਏ ਸਮਾਗਮ ਵਿਚ ਵਿਸਾਖੀ ਨੂੰ ਫ਼ਸਲਾਂ ਦੇ ਤਿਉਹਾਰ ਅਤੇ ਖ਼ਾਲਸਾ ਪੰਥ ਦੇ ਜਨਮ ਵਜੋਂ ਮਨਾਇਆ ਗਿਆ | ਸਮਾਗਮ ਵਿਚ ਸਕੂਲੀ ਬੱਚਿਆਂ ਵਲੋਂ ਸੱਭਿਆਚਾਰਕ ਅਤੇ ਰਵਾਇਤੀ ਗੀਤ ਸੰਗੀਤ ਪੇਸ਼ ਕੀਤਾ, ਜਦੋਂ ਕਿ ਬਜ਼ੁਰਗ ਨਾਗਰਿਕਾਂ ਨੇ ਗੀਤ ਗਾ ਕੇ ਅਤੇ ਭੰਗੜਾ ਪਾ ਸਰੋਤਿਆਂ ਨੂੰ ਝੂਮਣ ਲਾ ਦਿੱਤਾ | ਇਸ ਮੌਕੇ ਸਮਾਜ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਤੇਰਾਂ (13) ਪ੍ਰਮੁੱਖ ਸ਼ਖ਼ਸੀਅਤਾਂ ਬਿ੍ਗੇਡੀਅਰ ਕੇਸ਼ਵ ਚੰਦਰ, ਸ਼ਾਮ ਲਾਲ ਸਿੰਗਲਾ, ਅਸ਼ੋਕ ਕੁਮਾਰ ਕੁੰਦਰਾ, ਅਜੀਤ ਸਿੰਘ ਰਣੌਤ, ਸਰਵਪਿ੍ਯਾ ਨਿਰਮੋਹੀ, ਡਾ. ਰਾਧੇ ਸ਼ਿਆਮ ਗੁਪਤਾ, ਹਰਜੀਤ ਗਰੋਵਰ, ਡਾ. ਐਚ.ਐਸ. ਸੱਭਰਵਾਲ, ਹਰੀ ਓਮ ਵਰਮਾ, ਚੰਨਣ ਸਿੰਘ ਕਲਸੀ, ਪੀ.ਐਸ. ਵਿਰਦੀ ਅਤੇ ਸਰਵਣ ਸਿੰਘ ਮਠਾਰੂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਮਨਵਿੰਦਰ ਸਿੰਘ ਰਣੌਤ ਨੇ ਧੰਨਵਾਦ ਕਰਦਿਆਂ ਮੋਹਾਲੀ ਵਿਚ ਇਕ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਯੋਜਨਾ 'ਤੇ ਚਾਨਣਾ ਪਾਇਆ | ਇਸ ਮੌਕੇ ਡਾ. ਬੀ.ਸੀ. ਗੁਪਤਾ (ਸਾਬਕਾ ਆਈ.ਏ.ਐਸ ਅਧਿਕਾਰੀ), ਚੰਡੀਗੜ੍ਹ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਚੇਅਰਮੈਨ, ਸੀ.ਐਸ.ਸੀ.ਏ ਦੇ ਪ੍ਰਧਾਨ ਸੁਭਾਸ਼ ਅਗਰਵਾਲ ਅਤੇ ਮਹਿਲਾ ਅਤੇ ਬਾਲ ਭਲਾਈ ਫਾਊਾਡੇਸ਼ਨ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ ਨੇ ਕਲਾਗ੍ਰਾਮ 'ਚ ਵਿਸਾਖੀ ਮੇਲਾ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚ ਵਿਦਿਆਰਥੀ ਜਥੇਬੰਦੀਆਂ ਮਨਾਈ ਵਿਸਾਖੀ ਵਿਦਿਆਰਥੀਆਂ ਨੂੰ ਏਕਤਾ, ਸਿੱਖੀ ਮੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।