23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਾਈਬਰ ਠੱਗੀ ਮਾਮਲੇ 'ਚ 4 ਮੁਲਜ਼ਮ ਕਾਬੂੂ ਮਿਊਲ ਬੈਂਕ ਖਾਤਿਆਂ ਰਾਹੀਂ ਕਈ ਰਾਜਾਂ ਦੇ ਲੋਕਾਂ ਤੋਂ ਠੱਗੀ ਗਈ ਰਕਮ ਨੂੰ ਘੁਮਾਇਆ <br/>

ਸਾਈਬਰ ਠੱਗੀ ਲਈ ਆਪਣੇ ਬੈਂਕ ਖਾਤਿਆਂ ਨੂੰ 'ਮਿਊਲ ਖਾਤੇ' ਵਜੋਂ ਵਰਤਣ ਲਈ ਦੇਣ ਦੇ ਮਾਮਲਿਆਂ 'ਚ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਪੁਲਿਸ ਹਿਰਾਸਤ ਦੌਰਾਨ | (ਸੱਜੇ) ਡੀ.ਐਸ.ਪੀ (ਸਾਈਬਰ ਕ੍ਰਾਈਮ) ਵੈਂਕਟੇਸ਼ | <br/> 07-04-2026
ਚੰਡੀਗੜ੍ਹ, 6 ਅਪ੍ਰੈਲ (ਕਪਿਲ ਵਧਵਾ)– ਚੰਡੀਗੜ੍ਹ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਸੰਗਠਿਤ ਸਾਈਬਰ ਠੱਗੀ ਗਰੋਹ ਨਾਲ ਜੁੜੇ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਗਿ੍ਫ਼ਤਾਰੀਆਂ ਸੈਕਟਰ-17 ਸਥਿਤ ਸਾਈਬਰ ਕਰਾਈਮ ਥਾਣੇ ਵਿਚ 5 ਅਪ੍ਰੈਲ ਨੂੰ ਦਰਜ ਕੀਤੀਆਂ ਦੋ ਐਫ. ਆਈ. ਆਰ. ਵਿਚ ਕੀਤੀ ਗਈ ਹੈ | ਪੁਲਿਸ ਅਨੁਸਾਰ ਕਾਬੂ ਕੀਤੇ ਮੁਲਜ਼ਮਾਂ ਵਿਚ ਮਨੋਜ ਕੁਮਾਰ (49) ਵਾਸੀ ਸੈਕਟਰ-47, ਜੈ ਕਿਸ਼ਨ ਸਿੰਘ (24) ਵਾਸੀ ਸੈਕਟਰ-52, ਮੁਬਾਰਕ ਅਲੀ (54) ਵਾਸੀ ਮੁੱਲਾਂਪੁਰ ਗਰੀਬਦਾਸ ਅਤੇ ਪਿਯੂਸ਼ ਪਾਂਡੇ (32) ਵਾਸੀ ਸਾਰੰਗਪੁਰ ਸ਼ਾਮਿਲ ਹਨ | ਇਨ੍ਹਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 112(2), 317(2) ਅਤੇ 61(2) ਤਹਿਤ ਮਾਮਲੇ ਦਰਜ ਹਨ | ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਡਿਜ਼ਿਟਲ ਅਰੈਸਟ ਦੇ ਜ਼ਰੀਏ ਮੁੰਬਈ ਦੇ ਇਕ ਵਿਅਕਤੀ ਨਾਲ ਕਰੀਬ 4 ਕਰੋੜ 5 ਲੱਖ 80 ਹਜ਼ਾਰ ਰੁਪਏ ਦੀ ਠੱਗੀ ਕੀਤੀ ਗਈ ਸੀ | ਇਸ ਵਿਚੋਂ ਕੁਝ ਰਕਮ ਜੈ ਕਿਸ਼ਨ ਸਿੰਘ ਦੇ ਖਾਤੇ ਵਿਚ ਟਰਾਂਸਫਰ ਹੋਈ, ਜਿੱਥੋਂ ਕਰੀਬ 3.50 ਲੱਖ ਰੁਪਏ ਚੈੱਕ ਰਾਹੀਂ ਕੱਢੇ ਗਏ | ਇਸੇ ਤਰ੍ਹਾਂ ਜੈਪੁਰ ਦੇ ਇਕ ਹੋਰ ਮਾਮਲੇ ਵਿਚ ਆਪਣੇ ਆਪ ਨੂੰ ਦਿੱਲੀ ਪੁਲਿਸ ਅਧਿਕਾਰੀ ਦੱਸ ਕੇ 10 ਲੱਖ ਰੁਪਏ ਦੀ ਠੱਗੀ ਕੀਤੀ ਗਈ, ਜਿਸ ਦੀ ਰਕਮ ਵਿਚੋਂ 5.50 ਲੱਖ ਰੁਪਏ ਮਨੋਜ ਕੁਮਾਰ ਦੇ ਖਾਤੇ ਵਿਚ ਆਏ | ਮੁਲਜ਼ਮ ਵਲੋਂ ਇਸ ਰਕਮ ਦਾ ਕੁਝ ਹਿੱਸਾ ਚੈਕ ਅਤੇ ਬਾਕੀ ਏ.ਟੀ.ਐਮ. ਰਾਹੀਂ ਨਿਕਾਲਿਆ ਗਿਆ | ਇਹ ਮੁਲਜ਼ਮ ਆਪਣੇ ਬੈਂਕ ਖਾਤਿਆਂ ਨੂੰ Tਮਿਊਲ ਖਾਤੇUਵਜੋਂ ਵਰਤਣ ਲਈ ਅਣਪਛਾਤੇ ਵਿਅਕਤੀਆਂ ਨੂੰ ਦੇ ਰਹੇ ਸਨ | ਇਸ ਦੇ ਬਦਲੇ ਮੁਲਜ਼ਮਾਂ ਨੂੰ ਕਮੀਸ਼ਨ ਮਿਲਦੀ ਸੀ | ਜਦਕਿ ਦੂਜੇ ਮਾਮਲੇ ਵਿਚ ਪੀਯੂਸ਼ ਪਾਂਡੇ ਅਤੇ ਮੁਬਾਰਕ ਅਲੀ ਵੱਖ-ਵੱਖ ਰਾਜਾਂ ਵਿਚ ਨਿਵੇਸ਼ ਸਕੀਮ ਦੇ ਨਾਮ 'ਤੇ ਕੀਤੀ ਗਈ ਧੋਖਾਧੜੀ ਦੀ ਰਕਮ ਨੂੰ ਆਪਣੇ ਖਾਤੇ ਵਿਚ ਦੋ ਫੀਸਦੀ ਕਮਿਸ਼ਨ ਪ੍ਰਤੀ ਟਰਾਂਜੈਕਸ਼ਨ ਦੇ ਬਦਲੇ ਕਰਨ ਦੇ ਦੋਸ਼ ਹੇਠ ਗਿ੍ਫ਼ਤਾਰ ਕੀਤੇ ਗਏ ਹਨ | ਪੁਲਿਸ ਨੂੰ ਇਹ ਜਾਣਕਾਰੀ ਭਾਰਤ ਸਰਕਾਰ ਦੇ ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਰਾਹੀਂ ਮਿਲੀ ਸੀ, ਜਿਸ ਵਿਚ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਕਈ ਬੈਂਕ ਖਾਤੇ ਦਿੱਲੀ, ਤਮਿਲਨਾਡੂ, ਗੁਜਰਾਤ, ਗੋਆ ਅਤੇ ਮੁੰਬਈ ਸਮੇਤ ਕਈ ਰਾਜਾਂ ਵਿਚ ਹੋਈਆਂ ਆਨਲਾਈਨ ਠੱਗੀਆਂ ਨਾਲ ਜੁੜੇ ਹੋਏ ਹਨ | ਡੀ. ਐਸ. ਪੀ. ਵੈਂਕਟੇਸ਼ ਨੇ ਦੱਸਿਆ ਕਿ ਇਹ ਸਾਰਾ ਨੈੱਟਵਰਕ ਇਕ ਵੱਡੇ ਸੰਗਠਿਤ ਸਾਈਬਰ ਠੱਗੀ ਗਰੋਹ ਦਾ ਹਿੱਸਾ ਹੈ ਜੋ ਵੱਖ-ਵੱਖ ਰਾਜਾਂ ਵਿਚ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਧੋਖਾਧੜੀ ਕਰ ਰਿਹਾ ਸੀ | ਮੁਲਜ਼ਮਾਂ ਦੀ ਭੂਮਿਕਾ ਬੈਂਕ ਲੈਣ-ਦੇਣ ਦੇ ਆਧਾਰ 'ਤੇ ਪੁਸ਼ਟੀ ਹੋਈ ਹੈ ਅਤੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ | ਡੀ. ਐਸ. ਪੀ. ਸਾਈਬਰ ਕ੍ਰਾਈਮ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣੇ ਬੈਂਕ ਖਾਤਿਆਂ ਦੀ ਜਾਣਕਾਰੀ, ਏ.ਟੀ.ਐਮ ਕਾਰਡ, ਓ.ਟੀ.ਪੀ ਜਾਂ ਯੂ.ਪੀ.ਆਈ ਐਕਸੈਸ ਸਾਂਝਾ ਨਾ ਕਰਨ | ਇਸ ਤਰ੍ਹਾਂ ਦੇ ਗੈਰਕਾਨੂੰਨੀ ਕੰਮਾਂ ਵਿਚ ਸ਼ਾਮਲ ਹੋਣ 'ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਪਿਛਲੀ ਖ਼ਬਰ ਰੇਲਗੱਡੀ ਅੱਗੇ ਛਾਲ ਮਾਰ ਕੇ ਵਿਅਕਤੀ ਨੇ ਜੀਵਨ ਲੀਲਾ ਸਮਾਪਤ ਕੀਤੀ ਅਗਲੀ ਖ਼ਬਰ ਆਉਂਦੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਕਾਂਗਰਸ ਨੇ ਖਿੱਚੀਆਂ ਤਿਆਰੀਆਂ ਜਥੇਬੰਦਕ ਢਾਂਚੇ ਨੂੰ ਜ਼ਮੀਨੀ ਪੱਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।