29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਹਰਿਆਣਾ 'ਚ ਤੇਜ਼ ਹਵਾ, ਮੀਂਹ ਅਤੇ ਗੜੇਮਾਰੀ ਨੇ ਕੀਤਾ ਫਸਲਾਂ ਦਾ ਨੁਕਸਾਨ

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਮਾਰਚ ਦੇ ਅੰਤਮ ਦਿਨ ਹਰਿਆਣਾ ਅਤੇ ਪੰਜਾਬ ਵਿਚ ਤੇਜ਼ ਹਵਾਵਾਂ ਚੱਲਣ, ਮੀਂਹ ਪੈਣ ਅਤੇ ਗੜੇਮਾਰੀ ਹੋਣ ਕਾਰਨ ਕਿਸਾਨਾਂ ਨੂੰ ਕੰਬਣੀ ਛੇੜ ਦਿੱਤੀ ਹੈ | ਪੰਜਾਬ ਦੇ ਮਾਲਵਾ ਖੇਤਰ ਅਤੇ ਹਰਿਆਣਾ ਦੇ ਦਿੱਲੀ ਨੇੜਲੇ ਜ਼ਿਲਿ੍ਹਆਂ ਵਿਚ ਝੱਖੜ ਝੂਲਿਆ ਅਤੇ ਗੜੇ ਪਏ, ਜਿਸ ਖੇਤਾਂ ਵਿਚ ਕਣਕ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ | ਇਸ ਦੇ ਨਾਲ 1 ਅਤੇ 2 ਅਪ੍ਰੈਲ ਨੂੰ ਮੌਸਮ ਸਾਫ਼ ਅਤੇ ਖ਼ੁਸ਼ਕ ਰਹਿਣ ਦੀ ਪੇਸ਼ਨਗੋਈ ਕੀਤੀ ਗਈ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਦੌਰਾਨ ਪੂਰੇ ਹਰਿਆਣਾ ਵਿਚ 50 ਤੋਂ 60 ਕਿੱਲੋਮੀਟਰ ਪਰ ਗਤੀ ਦੀਆਂ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ | ਸੂਬੇ ਦੇ ਨਾਰਨੌਲ ਅਤੇ ਨਾਲ ਲੱਗਦੇ ਇਲਾਕੇ ਵਿਚ ਮੀਂਹ ਦੇ ਨਾਲ ਭਾਰੀ ਗੜੇ ਪਏ | ਮਹੇਂਦਰਗੜ੍ਹ, ਪਲਵਲ, ਸੋਨੀਪਤ, ਬਹਾਦਰਗੜ੍ਹ, ਝੱਜਰ, ਹਿਸਾਰ, ਪਟੌਦੀ, ਰੇਹਾੜੀ, ਹਿਸਾਰ, ਗੁੜਗਾਉਂ, ਚਰਖੀ ਦਾਦਰੀ, ਰਤੀਆ, ਆਦਮਪੁਰ, ਫਰੀਦਾਬਾਦ, ਫਤਿਹਾਬਾਦ ਵਿਚ ਤੇਜ਼ ਹਵਾ ਦੇ ਨਾਲ ਦਰਮਿਆਨਾ ਮੀਂਹ ਪਿਆ | ਤੇਜ਼ ਹਵਾਵਾਂ ਚੱਲਣ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕੇ ਵਿਚ ਕਣਕ ਦੀ ਫ਼ਸਲ ਡਿੱਗ ਗਈ | ਹਰਿਆਣਾ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਗੁੜਗਾਉਂ ਅਤੇ ਘੱਟ ਤੋਂ ਘੱਟ ਤਾਪਮਾਨ 14.9 ਡਿਗਰੀ ਸੈਲਸੀਅਸ ਕਰਨਾਲ ਵਿਚ ਦਰਜ ਕੀਤਾ ਗਿਆ | ਉੱਧਰ ਪੰਜਾਬ ਦੇ ਮਾਲਵਾ ਖੇਤਰ ਦੇ ਫਾਜ਼ਿਲਕਾ, ਮੁਕਤਸਰ, ਬਠਿੰਡਾ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜੀਰਾ, ਵਿਚ ਦਰਮਿਆਨਾ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ | ਭਾਵੇਂ ਦੁਆਬਾ, ਮਾਝਾ ਅਤੇ ਪੁਆਧ ਖੇਤਰ ਵਿਚ ਮੌਸਮ ਖੁਸ਼ਕ ਰਿਹਾ, ਪਰ ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਬੱਦਲਵਾਈ ਛਾਈ ਰਹੀ | ਸੂਬੇ 'ਚ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਬਠਿੰਡਾ ਅਤੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਅੰਮਿ੍ਤਸਰ ਵਿਚ ਦਰਜ ਕੀਤਾ ਗਿਆ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰ ਜ਼ਖ਼ਮੀ ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਵਲੋਂ 'ਅਰਬਨ ਸਿੰਫ਼ਨੀ-2026' ਦੀ ਮੇਜ਼ਬਾਨੀ 'ਫਿਊਚਰ ਰੈਡੀ ਇੰਡੀਆ-2047' ਲਈ ਨਵੀਨਤਾਕਾਰੀ ਰਣਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।