29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ 'ਅਰਬਨ ਸਿੰਫ਼ਨੀ-2026' ਦੀ ਮੇਜ਼ਬਾਨੀ 'ਫਿਊਚਰ ਰੈਡੀ ਇੰਡੀਆ-2047' ਲਈ ਨਵੀਨਤਾਕਾਰੀ ਰਣਨੀਤੀਆਂ ਦੀ ਕੀਤੀ ਗਈ ਪੇਸ਼ਕਸ਼

ਅਜੀਤ ਡੈਸਕ 01-04-2026
ਐੱਸ. ਏ. ਐੱਸ. ਨਗਰ, 31 ਮਾਰਚ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਲੋਂ 'ਅਰਬਨ ਸਿੰਫ਼ਨੀ-2026' ਦੀ ਮੇਜ਼ਬਾਨੀ ਕੀਤੀ | ਇਸ ਦੋ ਰੋਜ਼ਾ ਅਕਾਦਮਿਕ ਤੇ ਪੇਸ਼ੇਵਰ ਸੰਮੇਲਨ 'ਚ 'ਗਲੋਬਲ ਸਮਿੱਟ : ਫ਼ਿਊਚਰ ਰੈਡੀ ਇੰਡੀਆ-2047' ਵਿਸ਼ੇ 'ਤੇ ਰਾਊਾਡ ਟੇਬਲ ਕਾਨਫ਼ਰੰਸ ਵੀ ਕਰਵਾਈ ਗਈ | ਇਸ ਸੰਮੇਲਨ ਦੌਰਾਨ ਮੰਨੇ-ਪ੍ਰਮੰਨੇ ਆਰਕੀਟੈਕਟ, ਸ਼ਹਿਰੀ ਯੋਜਨਾਕਾਰ, ਮਾਹਿਰ, ਨੀਤੀ ਨਿਰਮਾਤਾ, ਖੋਜਕਾਰ, ਸਿੱਖਿਆ ਮਾਹਿਰ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਇਕ ਮੰਚ 'ਤੇ ਇਕੱਠੇ ਹੋਏ | ਇਸ ਸੰਮੇਲਨ ਦਾ ਆਗਾਜ਼ 'ਗਲੋਬਲ ਸਮਿੱਟ : ਫ਼ਿਊਚਰ ਰੈੱਡੀ ਇੰਡੀਆ-2047' ਦੇ ਉਦਘਾਟਨ ਨਾਲ ਹੋਇਆ | ਇਸ ਮੌਕੇ ਐਚ. ਐਮ. ਆਰ. ਟੀ. ਸੀ. ਦਿੱਲੀ ਦੀ ਮੁੱਖ ਆਰਕੀਟੈਕਟ ਡਾ. ਨਮਿ੍ਤਾ ਕਲਸੀ ਨੇ ਮੁੱਖ ਮਹਿਮਾਨ ਵਜੋਂ, ਜਦਕਿ 'ਦ੍ਰੋਨਾ' ਦੀ ਡਾਇਰੈਕਟਰ ਡਾ. ਸ਼ਿਖਾ ਜੈਨ, ਦਾ ਵੇਡ ਏਸ਼ੀਆ ਦੀ ਸੰਸਥਾਪਕ ਤੇ ਉੱਦਮੀ ਵਰਤਿਕਾ ਦਿਵੇਦੀ, ਗਡਾਂਸਕ ਯੂਨੀਵਰਸਿਟੀ ਆਫ਼ ਤਕਨਾਲੋਜੀ ਪੋਲੈਂਡ ਦੇ ਪ੍ਰੋ. (ਡਾ.) ਡੋਰੋਟਾ ਕਾਮਰੋਵਸਕਾ ਜ਼ਾਲੁਸਕਾ, ਸੈਪੀਐਂਜ਼ਾ ਯੂਨੀਵਰਸਿਟੀ ਆਫ਼ ਰੋਮ ਇਟਲੀ ਤੋਂ ਪ੍ਰੋ. (ਡਾ.) ਐਲੀਆਨਾ ਕੈਂਗੇਲੀ, ਆਈ. ਆਈ. ਆਈ. ਡੀ. ਅਤੇ ਆਈ. ਆਈ. ਏ. ਚੰਡੀਗੜ੍ਹ ਦੇ ਚੇਅਰਮੈਨ ਮਨਮੋਹਨ ਖੰਨਾ, ਸੈਪੀਐਂਜ਼ਾ ਯੂਨੀਵਰਸਿਟੀ ਆਫ਼ ਰੋਮ ਦੀ ਪ੍ਰੋ. (ਡਾ.) ਮਿਸ਼ੇਲ ਕੌਂਟੇਡੁਕਾ, ਐਸ. ਡੀ. ਸ਼ਰਮਾ ਐਂਡ ਐਸੋਸੀਏਟਸ ਦੇ ਮੁੱਖ ਆਰਕੀਟੈਕਟ ਐਸ. ਡੀ. ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ ਅਤੇ ਪ੍ਰੋ. ਵਾਈਸ ਚਾਂਸਲਰ ਵੀ. ਆਰ. ਰਘੂਵੀਰ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਲੁਆਈ | ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ. ਸੀਤਾਰਾਮ ਨੇ ਕਿਹਾ ਕਿ 'ਅਰਬਨ ਸਿੰਫਨੀ-2026' ਦੇ ਪਹਿਲੇ ਦਿਨ 'ਗਲੋਬਲ ਸਮਿੱਟ: ਫਿਊਚਰ ਰੈੱਡੀ ਇੰਡੀਆ-2047' ਨੇ ਦੁਨੀਆ ਭਰ ਦੇ ਮਾਹਿਰਾਂ ਨੂੰ ਇਕ ਮੰਚ 'ਤੇ ਲਿਆ ਕੇ ਲਚਕੀਲੇ ਸ਼ਹਿਰੀ ਪ੍ਰਬੰਧਾਂ, ਟਿਕਾਊ ਬੁਨਿਆਦੀ ਢਾਂਚੇ, ਸੰਵੇਦਨਸ਼ੀਲ ਵਿਕਾਸ ਅਤੇ ਭਵਿੱਖਮੁਖੀ ਯੋਜਨਾਬੰਦੀ ਦੇ ਢਾਂਚੇ 'ਤੇ ਵਿਚਾਰ-ਵਟਾਂਦਰਾ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ | ਇਸ ਮੌਕੇ 'ਰਾਊਾਡ ਟੇਬਲ ਕਾਨਫ਼ਰੰਸ', ਜੋ ਕਿ ਸ਼ਹਿਰੀ ਸਰਹੱਦੀ ਖੇਤਰਾਂ ਦੇ ਵਿਕਾਸ ਅਤੇ ਚੁਣੌਤੀਆਂ ਦੇ ਪ੍ਰਬੰਧਨ ਲਈ ਇਕ 'ਥਿੰਕ ਟੈਂਕ' ਪਹਿਲ ਹੈ, ਨੇ ਅਕਾਦਮਿਕ ਜਗਤ ਅਤੇ ਪੇਸ਼ੇਵਰ ਅਭਿਆਸਾਂ ਦੇ ਵਿਚਕਾਰ ਇਕ ਪੁਲ ਦਾ ਕੰਮ ਕੀਤਾ | ਵਾਈਸ ਚਾਂਸਲਰ ਨੇ ਅੱਗੇ ਦੱਸਿਆ ਕਿ 'ਰਾਊਾਡ ਟੇਬਲ ਕਾਨਫ਼ਰੰਸ' ਦੌਰਾਨ 'ਅਰਬਨ ਐਜ ਇਨੀਸ਼ੀਏਟਿਵ' ਦੇ ਤਹਿਤ ਐਨ. ਐਚ-05 ਅਤੇ ਭਾਰਤਮਾਲਾ ਰੋਡ (205-ਏ) ਕਾਰੀਡੋਰ ਦੇ ਨਾਲ ਬਦਲਦੀ ਸਥਾਨਕ ਗਤੀਸ਼ੀਲਤਾ 'ਤੇ ਚਰਚਾ ਕੀਤੀ ਗਈ | ਇਹ ਪਹਿਲਕਦਮੀ ਚੰਡੀਗੜ੍ਹ ਯੂਨੀਵਰਸਿਟੀ ਦੇ 'ਯੂਨੀਵਰਸਿਟੀ ਇੰਸਟੀਚਿਊਟ ਆਫ਼ ਆਰਕੀਟੈਕਚਰ' (ਯੂ. ਆਈ. ਏ.) ਦੇ ਵਿਦਿਆਰਥੀਆਂ ਦੁਆਰਾ ਚਲਾਇਆ ਜਾ ਰਿਹਾ ਇਕ ਸਟੂਡੀਓ-ਆਧਾਰਿਤ ਖੋਜ ਪ੍ਰਾਜੈਕਟ ਹੈ |
ਪਿਛਲੀ ਖ਼ਬਰ ਹਰਿਆਣਾ 'ਚ ਤੇਜ਼ ਹਵਾ, ਮੀਂਹ ਅਤੇ ਗੜੇਮਾਰੀ ਨੇ ਕੀਤਾ ਫਸਲਾਂ ਦਾ ਨੁਕਸਾਨ ਅਗਲੀ ਖ਼ਬਰ ਪਿੰਡ ਮਸੌਲ ਵਿਖੇ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਗਰਮਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।