28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪੈੱਕ 'ਚ ਅਮਰੀਕਨ ਸੋਸਾਇਟੀ ਆਫ਼ ਸਿਵਲ ਇੰਜੀਨੀਅਰਜ਼ ਵਲੋਂ ਵਿਚਾਰ-ਚਰਚਾ ਦੀ ਸਮਾਪਤੀ <br/>

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਅਮਰੀਕਨ ਸੋਸਾਇਟੀ ਆਫ਼ ਸਿਵਲ ਇੰਜੀਨੀਅਰਜ਼ (ਏ.ਐਸ.ਸੀ.ਈ) ਵਲੋਂ 21ਵਾਂ ਸਾਲਾਨਾ ਖੇਤਰੀ ਵਿਦਿਆਰਥੀ ਵਿਚਾਰ-ਚਰਚਾ (ਸਿਮਪੋਜ਼ਿਯਮ) 2026 ਦਾ ਸਮਾਪਨ ਹੋਇਆ | ਪੈੱਕ ਅਤੇ ਯੂਨੀਵਰਸਿਟੀ ਆਫ਼ ਪੈਟਰੋਲੀਅਮ ਐਂਡ ਐਨਰਜੀ ਸਟੱਡੀਜ਼ (ਯੂ.ਪੀ.ਈ.ਐਸ) ਵਲੋਂ ਸਾਂਝੇ ਤੌਰ 'ਤੇ ਕਰਵਾਏ, ਇਸ ਚਾਰ ਦਿਨਾਂ ਸਮਾਗਮ ਵਿਚ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਤਕਨੀਕੀ ਉਤਕਿ੍ਸ਼ਟਤਾ, ਨਵੀਨਤਾ, ਪੇਸ਼ਾਵਰ ਵਿਕਾਸ ਅਤੇ ਨੈਟਵਰਕਿੰਗ ਦਾ ਸ਼ਾਨਦਾਰ ਮੰਚ ਪ੍ਰਦਾਨ ਕੀਤਾ | ਇਸ ਵਿਚਾਰ-ਚਰਚਾ ਵਿਚ ਕਰੀਬ 150 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੰਜ ਮੁਕਾਬਲਿਆਂ ਵਿਚੋਂ ਵਿਦਿਆਰਥੀਆਂ ਨੇ ਆਪਣੀ ਯੋਗਤਾ ਦਿਖਾਈ | ਇਨ੍ਹਾਂ ਮੁਕਾਬਲਿਆਂ ਜਿਨ੍ਹਾਂ ਵਿਚੋਂ ਪੇਪਰ ਪ੍ਰਜ਼ੈਂਟੇਸ਼ਨ 'ਚੋਂ ਪਹਿਲਾ ਸਥਾਨ ਸੈਂਟਗਿਟਸ ਕਾਲਜ ਆਫ਼ ਇੰਜੀਨੀਅਰਿੰਗ ਕੋਟਟਾਯਮ, ਦੂਜਾ ਸਥਾਨ ਵੀ.ਆਈ.ਟੀ ਵੇਲਲੋਰ, ਸਰਵੇਇੰਗ ਮੁਕਾਬਲਾ ਵਿਚੋਂ ਪਹਿਲਾ ਸਥਾਨ ਵੀ.ਆਈ.ਟੀ ਵੇਲਲੋਰ, ਦੂਜਾ ਸਥਾਨ ਸੈਂਟਗਿਟਸ ਕਾਲਜ ਆਫ਼ ਇੰਜੀਨੀਅਰਿੰਗ ਕੋਟਟਾਯਮ, ਕਨਸਟਰਕਸ਼ਨ ਇੰਸਟੀਚਿਊਟ ਮੁਕਾਬਲੇ ਵਿਚੋਂ ਪਹਿਲਾ ਸਥਾਨ ਮਾਰ ਅਥਾਨਾਸਿਯਸ ਕਾਲਜ ਆਫ਼ ਇੰਜੀਨੀਅਰਿੰਗ ਕੇਰਲ, ਦੂਜਾ ਸਥਾਨ ਵੀ.ਆਈ.ਟੀ ਵੇਲਲੋਰ, ਸਸਟੇਨੇਬਲ ਸੋਲਿਊਸ਼ਨਜ਼ ਮੁਕਾਬਲੇ ਵਿਚੋਂ ਪਹਿਲਾ ਸਥਾਨ ਵੀ.ਆਈ.ਟੀ ਵੇਲਲੋਰ, ਦੂਜਾ ਸਥਾਨ ਮੁਕੇਸ਼ ਪਟੇਲ ਇੰਸਟੀਚਿਊਟ ਮੁੰਬਈ, ਕਨਕਰੀਟ ਕੈਨੋ ਮੁਕਾਬਲੇ ਵਿਚੋਂ ਪਹਿਲਾ ਸਥਾਨ ਮੁਕੇਸ਼ ਪਟੇਲ ਇੰਸਟੀਚਿਊਟ ਮੁੰਬਈ, ਦੂਜਾ ਸਥਾਨ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਨੇ ਪ੍ਰਾਪਤ ਕੀਤਾ | ਜੇਤੂਆਂ ਨੂੰ ਅਮਰੀਕਾ ਦੀ ਯੂਨੀਵਰਸਿਟੀ ਆਫ਼ ਫਲੋਰੀਡਾ ਵਿਚ ਹੋਣ ਵਾਲੇ ਏ.ਐਸ.ਸੀ.ਈ ਫਾਈਨਲਜ਼ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ | ਜੇਤੂਆਂ ਨੂੰ ਇਨਾਮ ਪ੍ਰੋ. ਡੀ.ਆਰ. ਪ੍ਰਜਾਪਤੀ ਡੀਨ ਸਟੂਡੈਂਟ ਅਫੇਅਰਜ਼, ਪ੍ਰੋ. ਐਸ.ਕੇ. ਸਿੰਘ ਮੁਖੀ ਸਿਵਲ ਇੰਜੀਨੀਅਰਿੰਗ ਵਿਭਾਗ, ਡਾ. ਅਰਸ਼ਦੀਪ ਸਿੰਘ ਪ੍ਰਧਾਨ ਏ.ਐਸ.ਸੀ.ਈ ਆਈ.ਐਸ ਐਨ.ਆਰ, ਸੰਦੀਪ ਡਾਇਰੈਕਟਰ ਮਾਪੇਈ ਇੰਡੀਆ, ਇੰਜੀ. ਹਰਪ੍ਰੀਤ ਸਿੰਘ ਡਾਇਰੈਕਟਰ ਏ.ਬੀ.ਸੀ.ਡੀ ਇੰਡੀਆ ਅਤੇ ਇੰਜੀ. ਅਸ਼ਵਨੀ ਕੁੰਡਲ ਖਜ਼ਾਂਚੀ, ਏ.ਐਸ.ਸੀ.ਈ ਆਈ.ਐਸ ਸਮੇਤ ਕਈ ਹੋਰ ਹਸਤੀਆਂ ਸ਼ਾਮਲ ਸਨ | ਵਿਦਿਆਰਥੀ ਪ੍ਰਧਾਨ ਬਲਕਾਰਨ ਸਿੰਘ ਨੇ ਅੰਤ ਵਿਚ ਧੰਨਵਾਦ ਕੀਤਾ |

ਪਿਛਲੀ ਖ਼ਬਰ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਖੇਡੇ ਮੈਚ ਦੌਰਾਨ ਦਰਸ਼ਕਾਂ ਨਾਲ ਖਚਾ-ਖੱਚ ਭਰਿਆ ਸਟੇਡੀਅਮ ਅਗਲੀ ਖ਼ਬਰ ਗਦਰੀ ਬਾਬੇ ਵਿਚਾਰਧਾਰਕ ਮੰਚ ਵਲੋਂ ਰਸੋਈ ਗੈਸ ਦੀ ਨਾਕਸ ਸਪਲਾਈ ਨੂੰ ਖਿਲਾਫ਼ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।