28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਗਦਰੀ ਬਾਬੇ ਵਿਚਾਰਧਾਰਕ ਮੰਚ ਵਲੋਂ ਰਸੋਈ ਗੈਸ ਦੀ ਨਾਕਸ ਸਪਲਾਈ ਨੂੰ ਖਿਲਾਫ਼ ਪ੍ਰਦਰਸ਼ਨ <br/>

ਅਜੀਤ ਡੈਸਕ 01-04-2026
ਖਰੜ, 31 ਮਾਰਚ (ਗੁਰਮੁੱਖ ਸਿੰਘ ਮਾਨ)- ਗਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਵਲੋਂ ਰਸੋਈ ਗੈਸ ਦੀ ਨਾਕਸ ਸਪਲਾਈ ਨੂੰ ਲੈ ਕੇ ਖਰੜ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੰਚ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁਮਣਾ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ 'ਚ ਸ਼ਹੀਦ ਕਾਂਸ਼ੀ ਰਾਮ ਮੜੌਲੀ ਦੇ ਪੜਪੋਤੇ ਕੇਵਲ ਜੋਸ਼ੀ, ਕਾਮਰੇਡ ਯੋਗਰਾਜ, ਹਰਮੇਲ ਸਿੰਘ ਚੋਲਟਾ, ਭੁਪਿੰਦਰ ਸਿੰਘ ਮਦਨਹੇੜੀ, ਕਾਮਰੇਡ ਦਿਨੇਸ਼ ਪ੍ਰਸ਼ਾਦ, ਪਿ੍ੰ. ਮੋਹਨ ਲਾਲ ਰਾਹੀ, ਬਲਵਿੰਦਰ ਸਿੰਘ ਰਡਿਆਲਾ, ਯੋਗਰਾਜ ਸਿੰਘ, ਜੰਗ ਸਿੰਘ ਭੱਟੀ, ਪਿ੍ੰ. ਹਰਚਰਨ ਸਿੰਘ, ਸਮਾਜ ਸੇਵੀ ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਵਡਾਲਾ, ਪੀ. ਪੀ. ਸਿੰਘ, ਬਲਦੇਵ ਸਿੰਘ ਭਾਗੋਮਾਜਰਾ, ਰਜਿੰਦਰ ਸਿੰਘ ਰਾਜਾ, ਫ਼ਤਿਹ ਸਿੰਘ, ਹਰਜੀਵਨ ਸਿੰਘ ਤੇ ਪ੍ਰਗਟ ਸਿੰਘ ਸਮੇਤ ਖੇਤਰ ਦੇ ਹੋਰ ਬਹੁਤ ਸਾਰੇ ਵਸਨੀਕਾਂ ਨੇ ਹਿੱਸਾ ਲੈਂਦਿਆਂ ਹੱਥਾਂ 'ਚ ਬੈਨਰ ਅਤੇ ਤਖ਼ਤੀਆਂ ਫੜ੍ਹ ਕੇ ਸਾਮਰਾਜੀ ਮੁਲਕ ਅਮਰੀਕਾ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬੁਲਾਰਿਆਂ ਨੇ ਚਿੰਤਾ ਪ੍ਰਗਟਾਈ ਕਿ ਜੇਕਰ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਰਸੋਈ ਗੈਸ, ਤੇਲ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਕਿੱਲਤ ਹੋਣ ਕਾਰਨ ਲੋਕਾਂ ਦਾ ਜਿਊਣਾ ਦੁਰਭਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਛੋਟੇ ਮੁਲਕਾਂ 'ਤੇ ਹਮਲੇ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਅਤੇ ਫ਼ਿਰ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਕੇ ਆਪਣੀਆਂ ਬਸਤੀਆਂ ਵਸਾਉਣੀਆਂ ਚਾਹੁੰਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਅਮਰੀਕਾ ਅਤੇ ਇਜਰਾਈਲ ਜੁੰਡਲੀ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿਖੇਧੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗੁੱਟ ਨਿਰਲੇਪ ਦੇਸ਼ਾਂ ਦੀ ਨੀਤੀ ਦਾ ਖ਼ਾਤਮਾ ਕਰਕੇ ਭਾਰਤ ਸਾਮਰਾਜੀ ਮੁਲਕਾਂ ਦੀ ਹੀ ਹਮਾਇਤ ਕਰ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੰਗ ਦੀ ਆੜ 'ਚ ਹੋ ਰਹੀ ਜਮ੍ਹਾਂਖੋਰੀ ਬੰਦ ਕਰਵਾ ਕੇ ਲੋਕਾਂ ਨੂੰ ਲੋੜ ਅਨੁਸਾਰ ਗੈਸ ਦੀ ਸਪਲਾਈ ਮਿਲਣ ਨੂੰ ਯਕੀਨੀ ਬਣਾਇਆ ਜਾਵੇ |

ਪਿਛਲੀ ਖ਼ਬਰ ਪੈੱਕ 'ਚ ਅਮਰੀਕਨ ਸੋਸਾਇਟੀ ਆਫ਼ ਸਿਵਲ ਇੰਜੀਨੀਅਰਜ਼ ਵਲੋਂ ਵਿਚਾਰ-ਚਰਚਾ ਦੀ ਸਮਾਪਤੀ <br/> ਅਗਲੀ ਖ਼ਬਰ ਸੰਜੇ ਅਰੋੜਾ ਨੂੰ ਮੁੜ ਮਿਲੀ ਨਿਗਮ ਦੇ ਚੀਫ਼ ਇੰਜੀਨੀਅਰ ਦੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।