28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਖੇਡੇ ਮੈਚ ਦੌਰਾਨ ਦਰਸ਼ਕਾਂ ਨਾਲ ਖਚਾ-ਖੱਚ ਭਰਿਆ ਸਟੇਡੀਅਮ

ਅਜੀਤ ਡੈਸਕ 01-04-2026

ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਉਚੇਚੇ ਤੌਰ 'ਤੇ ਪੁੱਜੀਆਂ ਸਟੇਡੀਅਮ
ਐੱਸ. ਏ. ਐੱਸ. ਨਗਰ, 31 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਨਿਊ ਚੰਡੀਗੜ੍ਹ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕਿ੍ਕਟ ਸਟੇਡੀਅਮ ਵਿਖੇ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਵਿਚਕਾਰ ਅੱਜ ਸ਼ਾਮ 7.30 ਵਜੇ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ-2026 ਸੀਜ਼ਨ ਕੇ ਚੌਥੇ ਮੈਚ ਅਤੇ ਇਸ ਸਟੇਡੀਅਮ ਵਿਚ ਲੀਗ ਦੇ ਖੇਡੇ ਜਾਣ ਵਾਲੇ ਪਹਿਲੇ ਕਿ੍ਕਟ ਮੈਚ ਨੂੰ ਲੈ ਕੇ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਬੀਤੇ ਦਿਨੀਂ ਹੋਈ ਹਲਕੀ ਬਾਰਿਸ਼ ਤੇ ਅੱਜ ਸਾਰਾ ਦਿਨ ਅਸਮਾਨ 'ਚ ਛਾਈ ਬਦਲਵਾਈ ਦੇ ਚਲਦਿਆਂ ਬਣੇ ਸੁਹਾਵਣੇ ਮੌਸਮ ਦੌਰਾਨ ਦਰਸ਼ਕਾਂ ਨੇ ਮੈਚ ਦਾ ਭਰਪੂਰ ਲੁਤਫ਼ ਉਠਾਇਆ | ਮੈਚ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ 38 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਇਹ ਸਟੇਡੀਅਮ ਦਰਸ਼ਕਾਂ ਨਾਲ ਖਚਾ-ਖੱਚ ਭਰ ਗਿਆ | ਮੈਚ ਦੇਖਣ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਦੀਪਕ ਬਾਲੀ, ਅਦਾਕਾਰ ਬੀਨੰੂ ਢਿੱਲੋਂ ਤੇ ਕੁਲਵਿੰਦਰ ਬਿੱਲਾ ਸਮੇਤ ਪੰਜਾਬ ਦੇ ਕਈ ਵਿਧਾਇਕਾਂ ਸਮੇਤ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਸਟੇਡੀਅਮ ਵਿਖੇ ਪੁੱਜੀਆਂ ਹੋਈਆਂ ਸਨ | ਮੈਚ ਦੇਖਣ ਲਈ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਤੇ ਜੰਮੂ-ਕਸ਼ਮੀਰ ਤੋਂ ਇਲਾਵਾ ਵਿਦੇਸ਼ੀ ਦਰਸ਼ਕ ਵੀ ਪਹੁੰਚੇ ਹੋਏ ਸਨ | ਇਸ ਮੌਕੇ ਚਿਹਰੇ 'ਤੇ ਟੈਟੂ ਬਣਾਉਣ ਵਾਲਿਆਂ ਅਤੇ ਖਿਡਾਰੀਆਂ ਦੇ ਨਾਂਅ ਵਾਲੀਆਂ ਟੀ-ਸ਼ਰਟਾਂ ਵੇਚਣ ਵਾਲਿਆਂ ਦੀ ਚਾਂਦੀ ਰਹੀ | ਇਸ ਦੌਰਾਨ ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ ਤੇ ਅਰਸ਼ਦੀਪ ਸਿੰਘ ਦੇ ਨਾਂਅ ਤੇ ਨੰਬਰ ਵਾਲੀਆਂ ਟੀ-ਸ਼ਰਟਾਂ ਦੀ ਵਿਕਰੀ ਜ਼ਿਆਦਾ ਹੋਈ | ਮੈਚ ਦੌਰਾਨ ਚੀਅਰ ਲੀਡਰਜ਼ ਵਲੋਂ ਖਿਡਾਰੀਆਂ ਵਲੋਂ ਲਗਾਏ ਹਰ ਚੌਕ ਤੇ ਛੱਕੇ 'ਤੇ ਡਾਂਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ | ਇਸ ਦੌਰਾਨ ਇਕ ਐਨ. ਜੀ. ਓ. ਵਲੋਂ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ ਨੂੰ ਆਪਣੀਆਂ ਬੱਸਾਂ ਵਿਚ ਲਿਆ ਕੇ ਮੁਫ਼ਤ ਵਿਚ ਮੈਚ ਦਿਖਾਇਆ ਗਿਆ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ 'ਚ ਮਾਪੇ-ਅਧਿਆਪਕ ਮਿਲਣੀ ਕਰਵਾਈ <br/> ਅਗਲੀ ਖ਼ਬਰ ਪੈੱਕ 'ਚ ਅਮਰੀਕਨ ਸੋਸਾਇਟੀ ਆਫ਼ ਸਿਵਲ ਇੰਜੀਨੀਅਰਜ਼ ਵਲੋਂ ਵਿਚਾਰ-ਚਰਚਾ ਦੀ ਸਮਾਪਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।