28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਸੰਜੇ ਅਰੋੜਾ ਨੂੰ ਮੁੜ ਮਿਲੀ ਨਿਗਮ ਦੇ ਚੀਫ਼ ਇੰਜੀਨੀਅਰ ਦੀ ਜ਼ਿੰਮੇਵਾਰੀ

ਅਜੀਤ ਡੈਸਕ 01-04-2026
ਚੰਡੀਗੜ੍ਹ, 31 ਮਾਰਚ (ਸੰਦੀਪ ਕੁਮਾਰ ਮਾਹਨਾ) – ਚੰਡੀਗੜ੍ਹ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਲਈ ਯੂ.ਟੀ. ਪ੍ਰਸ਼ਾਸਨ ਨੇ ਇਕ ਮਹੱਤਵਪੂਰਨ ਫੈਸਲਾ ਕਰਦਿਆਂ ਇੰਜ. ਸੰਜੇ ਅਰੋੜਾ ਨੂੰ ਮੁੜ ਨਗਰ ਨਿਗਮ ਦਾ ਚੀਫ਼ ਇੰਜੀਨੀਅਰ ਨਿਯੁਕਤ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਨਗਰ ਨਿਗਮ ਦੇ ਚੀਫ਼ ਇੰਜੀਨੀਅਰ ਦਾ ਵਾਧੂ ਚਾਰਜ ਸੀ.ਬੀ. ਓਝਾ ਵਲੋਂ ਸੰਭਾਲਿਆ ਜਾ ਰਿਹਾ ਸੀ, ਜਿਸ ਕਾਰਨ ਕਈ ਪ੍ਰੋਜੈਕਟਾਂ ਦੀ ਗਤੀ ਪ੍ਰਭਾਵਿਤ ਹੋ ਰਹੀ ਸੀ | ਇਕ ਕੌਂਸਲਰ ਵਲੋਂ ਬੀਤੀ 25 ਮਾਰਚ ਨੂੰ ਯੂ.ਟੀ ਪ੍ਰਸ਼ਾਸਨ ਦੇ ਸਕੱਤਰ ਲੋਕਲ ਬਾਡੀ ਮਨਦੀਪ ਸਿੰਘ ਬਰਾੜ ਨਾਲ ਮੁਲਾਕਾਤ ਕਰ ਨਿਗਮ ਵਿਚ ਪੱਕੇ ਚੀਫ਼ ਇੰਜੀਨੀਅਰ ਦੀ ਨਿਯੁਕਤੀ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ ਸੀ | ਹੁਣ ਸੰਜੇ ਅਰੋੜਾ ਦੀ ਨਿਯੁਕਤੀ ਨਾਲ ਨਗਰ ਨਿਗਮ ਦੇ ਇੰਜੀਨੀਅਰਿੰਗ ਵਿਭਾਗ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਮਿਲੇਗੀ ਅਤੇ ਪੈਂਡਿੰਗ ਪ੍ਰੋਜੈਕਟਾਂ ਦੇ ਨਿਪਟਾਰੇ ਵਿਚ ਵੀ ਤੇਜ਼ੀ ਆਵੇਗੀ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਮਸਲੇ ਜਲਦੀ ਹੱਲ ਕੀਤੇ ਜਾਣਗੇ | ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣਾ ਨਿਗਮ ਦੀ ਪਹਿਲ ਹੈ ਅਤੇ ਇਸ ਤਰ੍ਹਾਂ ਦੇ ਫੈਸਲੇ ਲੋਕਾਂ ਦੇ ਹਿੱਤ ਵਿਚ ਸਾਬਤ ਹੋਣਗੇ | ਦੂਜੇ ਪਾਸੇ, ਪ੍ਰਸ਼ਾਸਨਿਕ ਵਰਗਾਂ ਵਿਚ ਵੀ ਇਸ ਨਿਯੁਕਤੀ ਨੂੰ ਇੱਕ ਸਕਾਰਾਤਮਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਨਾਲ ਨਗਰ ਨਿਗਮ ਦੀ ਕਾਰਗੁਜ਼ਾਰੀ 'ਚ ਸੁਧਾਰ ਆਵੇਗਾ |

ਪਿਛਲੀ ਖ਼ਬਰ ਗਦਰੀ ਬਾਬੇ ਵਿਚਾਰਧਾਰਕ ਮੰਚ ਵਲੋਂ ਰਸੋਈ ਗੈਸ ਦੀ ਨਾਕਸ ਸਪਲਾਈ ਨੂੰ ਖਿਲਾਫ਼ ਪ੍ਰਦਰਸ਼ਨ <br/> ਅਗਲੀ ਖ਼ਬਰ ਧਰਤੀ ਵਿਚ ਬੋਰ ਕਰਕੇ ਦੂਸ਼ਿਤ ਪਾਣੀ ਪਾਉਣ ਦੇ ਸਵਾਲ ਦਾ ਜਵਾਬ ਦੇਣ ਤੋਂ ਕੇਂਦਰ ਨੇ ਟਾਲਾ ਵੱਟਿਆ-ਸੀਚੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।