11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੰਸਟਰੱਕਸ਼ਨ ਵਰਕਰ ਯੂਨੀਅਨ ਏਟਕ ਦੀ ਅਗਵਾਈ 'ਚ ਉਸਾਰੀ ਕਿਰਤੀਆਂ ਵਲੋਂ ਕਿਰਤ ਕਮਿਸ਼ਨਰ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ <br/>

ਅਜੀਤ ਡੈਸਕ 28-03-2026
ਐੱਸ. ਏ. ਐੱਸ. ਨਗਰ, 27 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਵਲੋਂ ਉਸਾਰੀ ਕਿਰਤੀ ਲਾਭਪਾਤਰੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਅਤੇ ਪਿ੍ੰਸੀਪਲ ਸੈਕਟਰੀ ਤੇ ਕਿਰਤ ਕਮਿਸ਼ਨਰ ਵਲੋਂ ਬਣਾਏ ਜਾ ਰਹੇ ਨਿਯਮਾਂ ਖ਼ਿਲਾਫ਼ ਸਥਾਨਕ ਫੇਜ਼-10 ਸਥਿਤ ਕਿਰਤ ਭਵਨ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ | ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਦੇਵ ਸ਼ਰਮਾ, ਬੋਹੜ ਸਿੰਘ, ਭਰਪੂਰ ਸਿੰਘ, ਪ੍ਰਦੀਪ ਚੀਮਾ, ਨਿਰਮਲ ਸਿੰਘ, ਅਮਰਜੀਤ ਆਸਲ, ਖੁਸ਼ੀਆ ਸਿੰਘ, ਐਡਵੋਕੇਟ ਪਰਮਜੀਤ ਢਾਬਾਂ, ਬੀਬੀ ਦਸਵਿੰਦਰ ਕੌਰ ਅਤੇ ਇਕਬਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬੋਰਡ ਦੀ ਮੀਟਿੰਗ ਨਾ ਹੋਣ ਕਾਰਨ ਪਿ੍ੰਸੀਪਲ ਸੈਕਟਰੀ (ਲੇਬਰ) ਅਤੇ ਕਿਰਤ ਕਮਿਸ਼ਨਰ ਵਲੋਂ ਗ਼ਲਤ ਤਰੀਕੇ ਨਾਲ ਸਕੀਮਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਉਸਾਰੀ ਕਿਰਤੀ ਲਾਭਪਾਤਰੀਆਂ 'ਤੇ ਮਨਮਰਜ਼ੀ ਦੇ ਨਿਯਮ ਲਾਗੂ ਕਰਕੇ ਥੋਪੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ ਬਣੇ ਕਾਨੂੰਨ ਦੀ ਵੱਡੇ ਪੱਧਰ 'ਤੇ ਉਲੰਘਣਾ ਹੋ ਰਹੀ ਹੈ, ਜਿਸ ਨੂੰ ਏਟਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸਾਰੀ ਕਿਰਤੀਆਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਨਾ ਮੰਨਿਆ ਗਿਆ ਤਾਂ ਭਵਿੱਖ ਵਿਚ ਸਮੁੱਚੀ ਏਟਕ ਉਸਾਰੀ ਕਿਰਤੀਆਂ ਦੇ ਹਿੱਤਾਂ ਦੀ ਰਾਖੀ ਲਈ ਮੈਦਾਨ ਵਿਚ ਉਤਰੇਗੀ | ਇਸ ਧਰਨੇ ਦੌਰਾਨ ਯੂਨੀਅਨ ਆਗੂਆਂ ਤੋਂ ਮੰਗ ਪੱਤਰ ਲੈਣ ਲਈ ਕਿਸੇ ਅਧਿਕਾਰੀ ਦੇ ਨਾ ਆਉਣ ਤੋਂ ਖ਼ਫ਼ਾ ਯੂਨੀਅਨ ਆਗੂਆਂ ਵਲੋਂ ਜਿਵੇਂ ਹੀ ਕਿਰਤ ਦਫ਼ਤਰ ਦੇ ਘਿਰਾਓ ਦਾ ਐਲਾਨ ਕਰਦਿਆਂ ਕਿਰਤ ਦਫ਼ਤਰ ਵੱਲ ਕੂਚ ਕੀਤਾ ਗਿਆਤਾਂ ਪੁਲਿਸ ਫੋਰਸ ਵਲੋਂ ਰੋਕੇ ਜਾਣ ਦੇ ਬਾਵਜੂਦ ਵੀ ਉਸਾਰੀ ਕਿਰਤੀ ਦਫ਼ਤਰ ਨੂੰ ਘੇਰਨ 'ਚ ਸਫ਼ਲ ਰਹੇ | ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਿਰਤ ਅਧਿਕਾਰੀਆਂ ਨਾਲ ਮੀਟਿੰਗ ਤੈਅ ਕਰਵਾਈ, ਜਿਸ ਤੋਂ ਬਾਅਦ ਆਗੂਆਂ ਨੇ ਅੱਜ ਦਾ ਘਿਰਾਓ ਮੁਲਤਵੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਨਾ ਹੋਇਆ ਤਾਂ ਉਹ ਕਿਰਤ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ | ਇਸ ਧਰਨੇ ਨੂੰ ਮਨਿੰਦਰ ਸਿੰਘ ਭਾਟੀਆ, ਕਿ੍ਸ਼ਨ ਚੌਹਾਨ, ਕਸ਼ਮੀਰ ਸਿੰਘ, ਸੋਨਾ ਸਿੰਘ, ਸੁਰਿੰਦਰ ਭੈਣੀ, ਰਵੀ ਦੱਤ, ਪਰਮਜੀਤ ਸਿੰਘ, ਰਣਜੀਤ ਸਿੰਘ, ਮੱਘਰ ਸਿੰਘ, ਐਡਵੋਕੇਟ ਜਸਪਾਲ ਦੱਪਰ ਅਤੇ ਮਹਿੰਦਰ ਸਿੰਘ ਆਦਿ ਆਗੂਆਂ ਵਲੋਂ ਵੀ ਸੰਬੋਧਨ ਕੀਤਾ ਗਿਆ |

ਪਿਛਲੀ ਖ਼ਬਰ ਅਦਾਲਤੀ ਹੁਕਮ ਨਾ ਮੰਨਣਾ ਪਿਆ ਮਹਿੰਗਾ, ਚੰਡੀਗੜ੍ਹ 'ਚ ਪੰਜਾਬ ਰੋਡਵੇਜ਼ ਵਰਕਸ਼ਾਪ ਕੁਰਕ ਕਰਨ ਦੇ ਹੁਕਮ <br/> ਅਗਲੀ ਖ਼ਬਰ ਦੂਜੇ ਮੁਲਜ਼ਮ ਰਜਤ ਧਰਾ ਨੂੰ ਅਦਾਲਤ ਨੇ ਭੇਜਿਆ 6 ਦਿਨਾਂ ਦੇ ਪੁਲਿਸ ਰਿਮਾਂਡ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।