ਚੰਡੀਗੜ੍ਹ, 25 ਮਾਰਚ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਡੈਫ਼ ਐਂਡ ਡੱਬ ਸਪੋਰਟਸ ਐਸੋਸੀਏਸ਼ਨ ਅਤੇ ਚੰਡੀਗੜ੍ਹ ਡੈਫ਼ ਸਪੋਰਟਸ ਐਸੋਸੀਏਸ਼ਨ ਵਲੋਂ ਆਲ ਇੰਡੀਆ ਸਪੋਰਟਸ ਕੌਂਸਲ ਆਫ਼ ਦ ਡੈਫ਼ ਦੇ ਸਹਿਯੋਗ ਨਾਲ ਗੂੰਗੇ ਬੋਲ਼ੇ ਬੱਚਿਆਂ ਦੀ 27ਵੀਂ ਨੈਸ਼ਨਲ ਡੈਫ਼ ਸੀਨੀਅਰ ਸਪੋਰਟਸ ਚੈਂਪੀਅਨਸ਼ਿਪ ਅਧੀਨ ਬੈਡਮਿੰਟਨ ਖੇਡ ਦੇ ਮੁਕਾਬਲੇ ਸੈਕਟਰ 38 ਸਪੋਰਟਸ ਕੰਪਲੈਕਸ ਵਿਖੇ ਕਰਵਾਏ ਗਏ, ਜਿਸ ਵਿਚ ਦੇਸ਼ ਦੇ 20 ਰਾਜਾਂ ਵੱਖ ਵੱਖ ਸਕੂਲਾਂ ਦੇ 246 ਖਿਡਾਰੀਆਂ ਨੇ ਹਿੱਸਾ ਲਿਆ | ਇਸ ਚੈਂਪੀਅਨਸ਼ਿਪ ਅਧੀਨ ਬੈਡਮਿੰਟਨ ਦੇ ਵੱਖ ਵੱਖ ਵਰਗਾਂ ਸੀਨੀਅਰ, ਜੂਨੀਅਰ ਅਤੇ ਸਬ ਜੂਨੀਅਰ ਦੇ ਮੁਕਾਬਲੇ ਖੇਡੇ ਗਏ | ਬੈਡਮਿੰਟਨ ਚੈਂਪੀਅਨਸ਼ਿਪ ਦੇ ਮੁਕਾਬਲਿਆਂ ਦੌਰਾਨ ਸੀਨੀਅਰ ਮੈਨ ਸਿੰਗਲ |ਚ ਪੱਛਮੀ ਬੰਗਾਲ ਜੇਤੂ ਅਤੇ ਰਾਜਸਥਾਨ ਉਪ ਜੇਤੂ ਰਿਹਾ, ਜਦੋਂ ਕਿ ਸੀਨੀਅਰ ਵੋਮੈਨ ਸਿੰਗਲ 'ਚ ਉਤਰ ਪ੍ਰਦੇਸ਼ ਜੇਤੂ ਅਤੇ ਤਾਮਿਲਨਾਡੂ ਉਪ ਜੇਤੂ, ਸੀਨੀਅਰ ਮੈਨਜ਼ ਡਬਲ ਵਿਚ ਬਿਹਾਰ ਜੇਤੂ ਤੇ ਰਾਜਸਥਾਨ ਉਪ ਜੇਤੂ, ਸੀਨੀਅਰ ਵੋਮੈਨ ਡਬਲ ਵਿਚ ਤਾਮਿਲਨਾਡੂ ਜੇਤੂ ਅਤੇ ਉਤਰ ਪ੍ਰਦੇਸ਼ ਉਪ ਜੇਤੂ, ਸੀਨੀਅਰ ਮਿਕਸਡ ਡਬਲ ਵਿਚ ਤਾਮਿਲਨਾਡੂ ਜੇਤੂ ਅਤੇ ਉਤਰ ਪ੍ਰਦੇਸ਼ ਉਪ ਜੇਤੂ ਰਿਹਾ | ਇਸੇ ਤਰ੍ਹਾਂ ਜੂਨੀਅਰ ਵਰਗ ਦੇ ਲੜਕੇ ਸਿੰਗਲ ਦੇ ਮੁਕਾਬਲੇ ਵਿਚ ਰਾਜਸਥਾਨ ਜੇਤੂ ਅਤੇ ਪੰਜਾਬ ਉਪ ਜੇਤੂ, ਲੜਕੀਆਂ ਸਿੰਗਲ ਵਿਚ ਅਸਾਮ ਜੇਤੂ ਅਤੇ ਮੱਧ ਪ੍ਰਦੇਸ਼ ਉਪ ਜੇਤੂ, ਲੜਕੇ ਡਬਲ ਵਿਚ ਰਾਜਸਥਾਨ ਜੇਤੂ ਅਤੇ ਉੱਤਰਾਖੰਡ ਉਪ ਜੇਤੂ, ਲੜਕੀਆਂ ਡਬਲ ਵਿਚ ਮੱਧ ਪ੍ਰਦੇਸ਼ ਜੇਤੂ ਤੇ ਉਪ ਜੇਤੂ, ਜੂਨੀਅਰ ਮਿਕਸਡ ਡਬਲ ਵਿਚ ਉੱਤਰਾਖੰਡ ਜੇਤੂ ਤੇ ਉਪ ਜੇਤੂ ਰਿਹਾ | ਸਬ ਜੂਨੀਅਰ ਵਰਗ ਦੇ ਲੜਕੇ ਸਿੰਗਲ ਵਿਚ ਉਤਰ ਪ੍ਰਦੇਸ਼ ਜੇਤੂ ਅਤੇ ਆਂਧਰਾ ਪ੍ਰਦੇਸ਼ ਉਪ ਜੇਤੂ, ਲੜਕੇ ਡਬਲ ਵਿਚ ਉਤਰ ਪ੍ਰਦੇਸ਼ ਜੇਤੂ ਤੇ ਆਂਧਰਾ ਪ੍ਰਦੇਸ਼ ਜੇਤੂ, ਲੜਕੀਆਂ ਡਬਲ ਵਿਚ ਦਿੱਲੀ ਜੇਤੂ ਅਤੇ ਪੰਜਾਬ ਉਪ ਜੇਤੂ, ਮਿਕਸਡ ਡਬਲ ਵਿਚ ਉਤਰ ਪ੍ਰਦੇਸ਼ ਜੇਤੂ ਅਤੇ ਛੱਤੀਸਗੜ੍ਹ ਉਪ ਜੇਤੂ ਰਿਹਾ | ਇਸ ਮੌਕੇ ਪੁੱਜੇ ਮੁੱਖ ਮਹਿਮਾਨ ਡਾ. ਰੁਪੇਸ਼ ਕੇ. ਸਿੰਘ, ਵਾਈਸ ਚੇਅਰਮੈਨ ਬੀਚ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ (ਉੱਤਰੀ) ਨੇ ਖਿਡਾਰੀਆਂ ਦੀ ਭਾਵਨਾ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਸਮਾਵੇਸ਼ੀ ਖੇਡ ਪਲੇਟਫਾਰਮਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਇਸ ਮੌਕੇ ਖੇਡ ਅਧਿਕਾਰੀ ਰਾਜਪਾਲ ਸਿੰਘ ਅਤੇ ਰਵਿੰਦਰ ਸਿੰਘ ਵੀ ਮੌਜੂਦ ਸਨ |