27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਤਸਿੰਬਲੀ ਤੋਂ ਲਾਪਤਾ ਨੌਜਵਾਨ ਦੀ ਭੇਦਭਰੀ ਹਾਲਾਤ 'ਚ ਲਾਸ਼ ਮਿਲੀ

ਅਜੀਤ ਡੈਸਕ 26-03-2026
ਲਾਲੜੂ, 25 ਮਾਰਚ (ਰਾਜਬੀਰ ਸਿੰਘ)-ਨੇੜਲੇ ਪਿੰਡ ਤਸਿੰਬਲੀ ਤੋਂ ਲਾਪਤਾ ਇਕ 22 ਸਾਲਾ ਨੌਜਵਾਨ ਦੀ ਲਾਸ਼ ਦੂਜੇ ਦਿਨ ਹਰਿਆਣਾ ਦੀ ਹੱਦ ਨਾਲ ਲਗਦੇ ਪਿੰਡ ਕੱਲਰਹੇੜੀ ਦੇ ਨੇੜਿਓਾ ਭੇਦਭਰੀ ਹਾਲਾਤ 'ਚ ਬਰਾਮਦ ਹੋਈ | ਪੰਜੋਖਰਾ ਸਾਹਿਬ ਪੁਲਿਸ ਥਾਣੇ ਦੀ ਪੁਲਿਸ ਨੇ ਫ਼ਿਲਹਾਲ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ 22 ਸਾਲਾ ਅਣ-ਵਿਆਹਿਆ ਅਵਤਾਰ ਸਿੰਘ ਪੁੱਤਰ ਨਿਰਮਲ ਸਿੰਘ ਸੋਮਵਾਰ ਸਵੇਰੇ ਘਰ ਤੋਂ ਮੋਟਰਸਾਈਕਲ ਲੈ ਕੇ ਨਿਕਲਿਆ ਸੀ, ਪ੍ਰੰਤੂ ਵਾਪਸ ਘਰ ਨਹੀਂ ਪਰਤਿਆ | ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਸੀ, ਜਿਸ 'ਤੇ ਉਸ ਦੇ ਦਿਹਾੜੀਦਾਰ ਮਾਤਾ-ਪਿਤਾ ਨੇ ਹੰਡੇਸਰਾ ਪੁਲਿਸ ਥਾਣੇ 'ਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ | ਅਗਲੇ ਦਿਨ ਸ਼ਾਮ ਨੂੰ ਪਰਿਵਾਰ ਵਾਲਿਆਂ ਨੂੰ ਅਵਤਾਰ ਸਿੰਘ ਦੀ ਲਾਸ਼ ਅੰਬਾਲਾ-ਸਹਿਜ਼ਾਦਪੁਰ ਰੋਡ 'ਤੇ ਸਥਿਤ ਪਿੰਡ ਕੱਲਰਹੇੜੀ ਦੇ ਨੇੜੇ ਸੁੰਨਸਾਨ ਥਾਂ 'ਤੇ ਪਈ ਮਿਲੀ ਅਤੇ ਉਸ ਦਾ ਮੋਟਰਸਾਈਕਲ ਵੀ ਨੇੜੇ ਹੀ ਖੜ੍ਹਾ ਸੀ | ਫ਼ਿਲਹਾਲ ਪੁਲਿਸ ਨੇ ਬੁੱਧਵਾਰ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਤੋਂ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |

ਪਿਛਲੀ ਖ਼ਬਰ 'ਪ੍ਰਚਾਰ ਨਹੀਂ, ਪ੍ਰਬੰਧਨ ਸੁਧਾਰੋ'– ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਕੌਂਸਲਰ ਗਾਬੀ ਨੇ ਮੇਅਰ ਦੀ ਕਾਰਗੁਜ਼ਾਰੀ 'ਤੇ ਕੀਤ... ਅਗਲੀ ਖ਼ਬਰ ਗੂੰਗੇ ਬੋਲ਼ੇ ਬੱਚਿਆਂ ਦੀ 27ਵੀਂ ਨੈਸ਼ਨਲ ਡੈਫ਼ ਸੀਨੀਅਰ ਸਪੋਰਟਸ ਚੈਂਪੀਅਨਸ਼ਿਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।