27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਡੇਰਾਬੱਸੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਸਮੇਂ ਤੋਂ ਪਹਿਲਾਂ ਕਾਜ਼ਵੇਅ ਦੀ ਹਾਲਤ ਵਿਗੜੀ

ਅਜੀਤ ਡੈਸਕ 26-03-2026
ਡੇਰਾਬੱਸੀ, 25 ਮਾਰਚ (ਗੁਰਮੀਤ ਸਿੰਘ)-ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਵਰਤੀ ਜਾ ਰਹੀ ਲਾਪ੍ਰਵਾਹੀ ਕਰਕੇ ਕਰੋੜਾਂ ਰੁ. ਦੀ ਲਾਗਤ ਨਾਲ ਤਿਆਰ ਕਾਜ਼ਵੇਅ ਦੀ ਹੋਂਦ ਖ਼ਤਰੇ 'ਚ ਪੈ ਗਈ ਹੈ | ਖੇਤਰ ਦੇ ਲੋਕਾਂ ਮੁਤਾਬਿਕ ਮੁਬਾਰਕਪੁਰ ਨੇੜੇ ਘੱਗਰ 'ਤੇ ਬਣੇ ਕਾਜ਼ਵੇਅ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋਣ ਦੇ ਬਾਵਜੂਦ ਇੱਥੋਂ ਭਾਰੀ ਵਾਹਨਾਂ ਦੀ ਆਵਾਜਾਈ ਬਾਦਸਤੂਰ ਜਾਰੀ ਹੈ | ਇੱਥੇ ਵੱਡੇ ਅਤੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਗਾਏ ਗਏ ਓਵਰਹੈੱਡ ਬੈਰੀਕੇਡ ਵੀ ਸ਼ੋਅ-ਪੀਸ ਬਣ ਕੇ ਰਹਿ ਗਏ ਹਨ | ਇਸ ਦੇ ਚਲਦਿਆਂ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਕਾਜ਼ਵੇਅ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ | ਹਲਕੇ ਵਾਹਨਾਂ ਲਈ ਬਣੇ ਇਸ ਕਾਜ਼ਵੇਅ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਅਤੇ ਹੜ੍ਹਾਂ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ | ਭਾਰੀ ਵਾਹਨਾਂ ਨੂੰ ਰੋਕਣ ਲਈ ਕਾਜ਼ਵੇਅ ਦੇ ਦੋਵੇਂ ਪਾਸੇ ਓਵਰਹੈੱਡ ਬੈਰੀਕੇਡ ਲਗਾਏ ਗਏ ਸਨ, ਪਰ ਇਨ੍ਹਾਂ ਦੇ ਟੁੱਟਣ ਤੋਂ ਬਾਅਦ ਕਈ-ਕਈ ਮਹੀਨੇ ਇਨ੍ਹਾਂ ਦੀ ਮੁਰੰਮਤ ਨਹੀਂ ਹੁੰਦੀ | ਇਸ ਦਾ ਫਾਇਦਾ ਮਾਈਨਿੰਗ ਦੇ ਕੰਮ 'ਚ ਲੱਗੇ ਓਵਰਲੋਡ ਟਿੱਪਰ ਚਾਲਕ ਚੁੱਕਦੇ ਹਨ, ਜੋ ਕਿ ਕਈ ਸਾਲਾਂ ਤੋਂ ਕਾਜ਼ਵੇਅ ਨੂੰ ਨੁਕਸਾਨ ਪਹੁੰਚਾ ਰਹੇ ਹਨ | ਕਾਜ਼ਵੇਅ 'ਤੇ ਕਰੀਬ ਦੋ ਸਾਲਾਂ ਤੋਂ ਇਕ ਪਾਸੇ ਦਾ ਬੈਰੀਕੇਡ ਟੁੱਟਿਆ ਪਿਆ ਹੈ, ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ | ਕਾਜ਼ਵੇਅ 'ਤੇ ਦੂਜੇ ਪਾਸੇ ਲੱਗੇ ਬੈਰੀਕੇਡ ਕਰਕੇ ਭਾਰੀ ਵਾਹਨਾਂ ਨੂੰ ਵਾਪਸ ਮੁੜਨਾ ਪੈਂਦਾ ਸੀ, ਜਿਸ ਨਾਲ ਅਕਸਰ ਜਾਮ ਲੱਗ ਜਾਂਦਾ | ਹੁਣ ਵੱਡੇ ਵਾਹਨ ਚਾਲਕਾਂ ਨੇ ਬੈਰੀਕੇਡ ਦੇ ਬਿਲਕੁੱਲ ਨਾਲ ਹੀ ਨਵਾਂ ਰਾਹ ਬਣਾ ਲਿਆ ਹੈ ਅਤੇ ਪਿਛਲੇ ਕਰੀਬ 2 ਮਹੀਨਿਆਂ ਤੋਂ ਇਸ ਰਸਤੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਨਾਲ ਕਾਜ਼ਵੇਅ ਨੂੰ ਹੋਰ ਨੁਕਸਾਨ ਪੁੱਜ ਰਿਹਾ ਹੈ, ਪਰ ਇਸ ਦੇ ਬਾਵਜੂਦ ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀ ਇਸੇ ਪਾਸੇ ਧਿਆਨ ਨਹੀਂ ਦੇ ਰਹੇ | ਕਾਜ਼ਵੇਅ 'ਤੇ ਸੁਰੱਖਿਆ ਪਿੱਲਰ ਪਹਿਲਾਂ ਹੀ ਟੁੱਟੇ ਪਏ ਹਨ, ਜੋ ਕਿ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ | ਬਿਨਾਂ ਪਿੱਲਰਾਂ ਦੇ ਰਾਤ ਦੇ ਹਨੇਰੇ 'ਚ ਇਕ ਕਾਰ ਵੀ ਡਿੱਗ ਕੇ ਹਾਦਸੇ ਦਾ ਸ਼ਿਕਾਰ ਹੋ ਚੁੱਕੀ ਹੈ | ਲੋਕਾਂ ਨੇ ਸਰਕਾਰ ਤੋਂ ਇਸ ਪਾਸੇ ਧਿਆਨ ਦਿੰਦੇ ਹੋਏ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਗੂੰਗੇ ਬੋਲ਼ੇ ਬੱਚਿਆਂ ਦੀ 27ਵੀਂ ਨੈਸ਼ਨਲ ਡੈਫ਼ ਸੀਨੀਅਰ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਮਾਜਰੀ ਖੇਤਰ 'ਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਰਾਹਗੀਰ ਤੇ ਕਿਸਾਨ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।