13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਯੂਨੀਵਰਸਲ ਸਮਾਰਟ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

ਅਜੀਤ ਡੈਸਕ 04-03-2026
ਲਾਲੜੂ, 3 ਮਾਰਚ (ਰਾਜਬੀਰ ਸਿੰਘ)-ਯੂਨੀਵਰਸਲ ਸਮਾਰਟ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ | ਇਸ ਮੌਕੇ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ, ਕਾਰਜਕਾਰੀ ਡਾਇਰੈਕਟਰ ਕਨਵਲਜੀਤ ਕੌਰ, ਡੀਨ ਸਟੂਡੈਂਟ ਵੈੱਲਫ਼ੇਅਰ ਡਾ. ਵਿਕਾਸ ਅਤੇ ਡੀਨ ਅਕਾਦਮਿਕ ਡਾ. ਅਨੂਪ ਕੁਮਾਰ ਉਚੇਚੇ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਵੀ ਪੜ੍ਹਾਈ ਜਿੰਨੀਆਂ ਹੀ ਮਹੱਤਵਪੂਰਨ ਹਨ | ਉਨ੍ਹਾਂ ਨੇ ਸਿਹਤਮੰਦ ਖੁਰਾਕ ਅਪਣਾਉਣ, ਸਰੀਰਕ ਤੌਰ 'ਤੇ ਸਰਗਰਮ ਰਹਿਣ ਅਤੇ ਮੋਬਾਈਲ ਫ਼ੋਨ ਦੀ ਘੱਟ ਵਰਤੋਂ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਤਾਂ ਜੋ ਬੱਚਿਆਂ ਦਾ ਜੀਵਨ ਸੰਤੁਲਿਤ ਅਤੇ ਅਨੁਸ਼ਾਸਿਤ ਬਣ ਸਕੇ | ਇਸ ਮੌਕੇ ਟਰੈਕ ਰੇਸ ਤੇ ਰੀਲੇਅ ਰੇਸ ਸਮੇਤ ਹੋਰ ਰੌਚਕ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਦੇ ਮਾਪਿਆਂ ਵਿਚਕਾਰ ਵੀ ਦੌੜਾਂ ਕਰਵਾਈਆਂ ਗਈਆਂ | ਅੰਤ 'ਚ ਸਕੂਲ ਪਿ੍ੰ. ਕੰਚਨ ਅਧਿਕਾਰੀ ਨੇ ਸਮੁੱਚੇ ਹਾਜ਼ਰੀਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੋਵਾਂ 'ਚ ਅੱਗੇ ਵਧਣ ਸੰਬੰਧੀ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਨਾਕਾਬੰਦੀ ਕਰਕੇ ਡਰਿੰਕ ਐਂਡ ਡਰਾਈਵ ਸੰਬੰਧੀ ਕੀਤੀ ਜਾਵੇਗੀ ਸਖ਼ਤ ਕਾਰਵਾਈ <br/> ਅਗਲੀ ਖ਼ਬਰ ਅਰਬ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਪ੍ਰਧਾਨ ਮੰਤਰੀ ਤੁਰੰਤ ਦਖ਼ਲ ਦੇਣ- ਛੜਬੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।