28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪੈਂਟਾ ਹੋਮਸ ਦੀ ਕੰਧ ਕੋਲੋਂ ਚਾਰ ਮਹੀਨੇ ਦਾ ਭਰੂਣ ਮਿਲਿਆ <br/>

ਅਜੀਤ ਡੈਸਕ 02-02-2026
ਜ਼ੀਰਕਪੁਰ, 1 ਫਰਵਰੀ (ਮਨਿੰਦਰ ਸਿੰਘ)-ਵੀ. ਆਈ. ਪੀ. ਰੋਡ ਸਥਿਤ ਪੈਂਟਾ ਹੋਮਸ ਸੁਸਾਇਟੀ ਦੀ ਕੰਧ ਕੋਲੋਂ ਚਾਰ ਮਹੀਨੇ ਦਾ ਭਰੂਣ ਮਿਲਣ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਲੋਕ ਇਕੱਠੇ ਹੋ ਗਏ ਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਭਰੂਣ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ, ਜੋ ਕਿ ਦੋ ਦਿਨ ਪੁਰਾਣਾ ਸੀ | ਪੁਲਿਸ ਨੇ ਮਿ੍ਤਕ ਭਰੂਣ ਨੂੰ ਡੇਰਾਬੱਸੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਹੈ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨ 'ਚ ਰਾਕੇਸ਼ ਸਿੰਘ ਵਾਸੀ ਪੈਂਟਾ ਹੋਮਸ ਨੇ ਦੱਸਿਆ ਕਿ ਉਹ ਆਈ. ਟੀ. ਸੈਕਟਰ 'ਚ ਕੰਮ ਕਰਦਾ ਹੈ ਅਤੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ | ਉਹ 31 ਜਨਵਰੀ ਨੂੰ ਦੁਪਹਿਰ 12 ਵਜੇ ਦੇ ਕਰੀਬ ਜਦੋਂ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ ਤਾਂ ਉਸ ਨੇ ਘਰ ਦੀ ਸਾਈਡ ਕੰਧ ਦੇ ਕੋਲ ਇਕ ਭਰੂਣ ਪਿਆ ਦੇਖਿਆ | ਮੁੱਢਲੀ ਜਾਂਚ 'ਚ ਪਤਾ ਲੱਗਾ ਕਿ ਭਰੂਣ ਲਗਭਗ ਚਾਰ ਮਹੀਨੇ ਦਾ ਸੀ ਤੇ ਉਸਨੂੰ ਕਿਸੇ ਅਣਪਛਾਤੇ ਵਿਅਕਤੀ ਜਾਂ ਮਹਿਲਾ ਨੇ ਉਥੇ ਸੁੱਟ ਦਿੱਤਾ ਸੀ | ਸੂਚਨਾ ਮਿਲਣ 'ਤੇ ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਏ. ਐਸ. ਆਈ. ਰਾਜੀਵ ਕੁਮਾਰ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਰਾਕੇਸ਼ ਸਿੰਘ ਦਾ ਬਿਆਨ ਦਰਜ ਕੀਤਾ, ਜਿਸ ਦੀ ਪੁਸ਼ਟੀ ਸੁਸਾਇਟੀ ਦੇ ਮੈਨੇਜਰ ਅੰਗਰੇਜ਼ ਸਿੰਘ ਨੇ ਕੀਤੀ | ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਬੀ. ਐੱਨ. ਐੱਸ. ਦੀ ਧਾਰਾ 94 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਸਾਇਟੀ 'ਚ ਆਉਣ-ਜਾਣ ਵਾਲਿਆਂ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ

ਪਿਛਲੀ ਖ਼ਬਰ ਪੀ. ਜੀ. 'ਚ ਰਹਿੰਦੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ <br/> ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।