18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਕੱਢਿਆ ਪੈਦਲ ਮਾਰਚ <br/>

ਅਜੀਤ ਡੈਸਕ 23-01-2026
ਲਾਲੜੂ, 22 ਜਨਵਰੀ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਨੰ. 12 ਅਤੇ 13 'ਚ ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੈਦਲ ਮਾਰਚ ਕੱਢਿਆ ਗਿਆ | ਇਸ ਮਾਰਚ 'ਚ ਲਾਲੜੂ ਬਲਾਕ ਦੇ ਕੋਆਰਡੀਨੇਟਰ ਸਵਰਨ ਸਿੰਘ ਪੰਮੀ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ, ਵਾਰਡ ਨੰ. 12 ਦੇ ਕੌਂਸਲਰ ਪਵਨ ਕੁਮਾਰ ਤੇ ਵਾਰਡ ਨੰ. 13 'ਚ ਸਰਗਰਮ ਜੀਵਨ ਰਾਣਾ ਦੀ ਅਗਵਾਈ ਹੇਠ ਕੱਢੇ ਗਏ ਇਸ ਪੈਦਲ ਮਾਰਚ ਦੌਰਾਨ ਪਿੰਡ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਆਪਣੇ ਹੱਥਾਂ 'ਚ ਨਸ਼ਾ ਵਿਰੋਧ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ ਤੇ ਕਈਆਂ ਨੇ ਗਲੇ 'ਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਪਟਕੇ ਪਹਿਨੇ ਹੋਏ ਸਨ | ਇਸ ਪੈਦਲ ਮਾਰਚ ਵਲੋਂ ਪਿੰਡ ਦੀ ਪਰਿਕਰਮਾ ਕੀਤੀ ਗਈ ਅਤੇ ਅੰਤ 'ਚ ਸਾਰਿਆਂ ਨੇ ਨਸ਼ਿਆਂ ਨੂੰ ਜੜੋ੍ਹਾ ਖ਼ਤਮ ਕਰਨ ਦਾ ਪ੍ਰਣ ਲਿਆ | ਇਸ ਮੌਕੇ ਬਲਕਾਰ ਸਿੰਘ ਰੰਗੀ, ਸਤਵੰਤ ਸਿੰਘ ਗੋਰਖਾ, ਲੱਕੀ ਸੈਣੀ ਤੇ ਸਤੀਸ਼ ਕੁਮਾਰ ਸਮੇਤ ਵੱਡੀ ਗਿਣਤੀ 'ਆਪ' ਵਲੰਟੀਆਰ ਤੇ ਵਾਰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਨੇ ਲਾਂਚ ਕੀਤਾ ਭਾਰਤ ਦਾ ਪਹਿਲਾ 'ਏ. ਆਈ. ਫੈਸਟ-2026' <br/> ਅਗਲੀ ਖ਼ਬਰ ਜ਼ਿਲ੍ਹਾ ਹਸਪਤਾਲ ਮੁਹਾਲੀ ਵਿਖੇ ਗੁਰਦੇ ਦੇ ਮਰੀਜ਼ ਨੂੰ ਪਹਿਲੀ ਵਾਰ ਲਗਾਈ ਗਈ ਵਿਸ਼ੇਸ਼ ਪਲਾਸਟਿਕ ਟਿਊਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।