29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਰਤੀ ਜੀਵਨ ਬੀਮਾ ਨਿਗਮ ਨੇ ਜਾਗਰੂਕਤਾ ਰੈਲੀ ਕੱਢੀ

ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)-ਭਾਰਤੀ ਜੀਵਨ ਬੀਮਾ ਨਿਗਮ, ਲੁਧਿਆਣਾ ਮੰਡਲ ਵਲੋਂ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਮੰਡਲ ਮੈਨੇਜਰ ਭਾਂਵਰ ਲਾਲ ਸੁਥਾਰ ਦੀ ਦੇਖ-ਦੇਖ ਵਿਚ ਕੱਢੀ ਗਈ।

ਅਜੀਤ ਡੈਸਕ 29-10-2026
ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)-ਭਾਰਤੀ ਜੀਵਨ ਬੀਮਾ ਨਿਗਮ, ਲੁਧਿਆਣਾ ਮੰਡਲ ਵਲੋਂ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਮੰਡਲ ਮੈਨੇਜਰ ਭਾਂਵਰ ਲਾਲ ਸੁਥਾਰ ਦੀ ਦੇਖ-ਦੇਖ ਵਿਚ ਕੱਢੀ ਗਈ। ਰੈਲੀ ਦਾ ਮੁੱਖ ਉਦੇਸ਼ ਸੰਸਥਾਵਾਂ ਵਿਚ ਇਮਾਨਦਾਰੀ, ਪਾਰਦਰਸ਼ਿਤਾ ਅਤੇ ਗ਼ਰੀਬ ਮੁਕਤ ਸਭਿਆਚਾਰ ਨੂੰ ਪ੍ਰਦਾਨ ਕਰਨਾ ਸੀ। ਇਹ ਰੈਲੀ ਐਲ.ਆਈ.ਸੀ. ਦੀ ਇਨਵੈਸਟਮੈਂਟ ਬਿਲਡਿੰਗ ‘ਜੀਵਨ ਤਰੱਕੀ’ ਤੋਂ ਸ਼ੁਰੂ ਹੋਈ। ਰੈਲੀ ਦੀ ਅਗਵਾਈ ਮੰਡਲ ਦੇ ਮਾਰਕੀਟਿੰਗ ਮੈਨੇਜਰ ਜੇ.ਕੇ. ਰਾਇਨਾ ਅਤੇ ਪ੍ਰਬੰਧਕ ਰਮਾ ਭੱਠਾਚਾਰੀ ਨੇ ਸਾਂਝੇ ਰੂਪ ਵਿਚ ਕੀਤੀ। ਰੈਲੀ ਵਿਚ ਇਕ ਸੌ ਤੋਂ ਵਧੇਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਹਿੱਸਾ ਲਿਆ। ਰੈਲੀ ਵਿਚ ਐਲ.ਆਈ . ਸੀ. ਦੇ ਪਰਿਵਾਰਕ ਮੈਂਬਰ ਤਖ਼ਤੀਆਂ ਅਤੇ ਬੈਨਰਾਂ ਦੇ ਮਾਧਿਅਮ ਜਰੀਏ ਜਨ-ਚੇਤਨਾ ਦਾ ਪ੍ਰਸਾਰਣ ਕਰ ਰਹੇ ਸਨ। ਦੇਸ਼ ਨੂੰ ਅੱਗੇ ਵਧਾਉਣਾ ਹੈ, ਕਦਮ ਸੇ ਕਦਮ ਮਿਲਾਏ ਜਾ, ਦੋਸ਼ ਨਿਪਟਾਏ ਜਾ, ਇਕ, ਦੋ, ਤਿੰਨ, ਚਾਰ, ਐਲ.ਆਈ.ਸੀ. ਦੀ ਜੈ ਜੈਕਾਰ, ਜਦੋਂ ਤੱਕ ਸੂਰਜ ਚਾਂਦ ਰਹੇਗਾ, ਐਲ.ਆਈ.ਸੀ. ਤੇਰਾ ਨਾਮ ਰਹੇਗਾ, ਜਿਹੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਸੀਨੀਅਰ ਮੰਡਲ ਮੈਨੇਜਰ ਭਾਂਵਰ ਲਾਲ ਸੁਥਾਰ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਅਤੇ ਵਿੱਤੀ ਅਨੁਸ਼ਾਸਨ ਲਈ ਸਚਾਈ ਦਾ ਸਭ ਤੋਂ ਵੱਡਾ ਆਧਾਰ ਹੈ। ਉਨ੍ਹਾਂ ਨੇ ਕਿਹਾ ਕਿ ਐਲ.ਆਈ.ਸੀ. ਇਕ ਫਰਾਡ ਮੁਕਤ ਅਦਾਰਾ ਹੈ ਅਤੇ ਐਲ.ਆਈ.ਸੀ. ਪਹਿਲੀ ਲਾਈਨ ਵਿਚ ਤੁਹਾਡੇ ਬਹੁ-ਮੁੱਲ ਪਾਲਸੀਧਾਰਕਾਂ ਦੀ ਸੇਵਾ ਕਰ ਰਿਹਾ ਹੈ।
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਖੰਨਾ ਨੇ ਜਸਦੇਵ ਨਗਰ ਤੋਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਲਈ ਬੱਸ ਨੂੰ ਕੀਤਾ ਰਵਾਨਾ ਅਗਲੀ ਖ਼ਬਰ ਪੀ.ਏ.ਯੂ. ਦੀ ਵਿਦਿਆਰਥਣ ਨੂੰ ਵਿਸ਼ਵ ਖੇਤੀ ਮੀਟ ਵਿਚ ਦੋਹਰਾ ਇਨਾਮ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।