24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪਰੇਸ਼ਨ ਕਰਨ ਵਿੱਚ ਡਾ . ਏ . ਐੱਸ . ਪਾਸੀ ਨੇ ਹਾਸਿਲ ਕੀਤੀ ਵਿਸ਼ੇਸ਼ ਪਛਾਣ

ਆਲਮਗੀਰ, 24 ਅਕਤੂਬਰ (ਜਰਨੈਲ ਸਿੰਘ ਪੱਟੀ)-: ਆਧੁਨਿਕ ਮੈਡੀਕਲ ਤਕਨੀਕ ਦੇ ਯੁੱਗ ਵਿੱਚ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪਰੇਸ਼ਨ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਖੇਤਰ ਵਿੱਚ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਤੇ ਗੋਡੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ.

ਇੰਦਰਪਾਲ ਸਿੰਘ ਵਾਲੀਆ 25-10-2026
ਆਲਮਗੀਰ, 24 ਅਕਤੂਬਰ (ਜਰਨੈਲ ਸਿੰਘ ਪੱਟੀ)-: ਆਧੁਨਿਕ ਮੈਡੀਕਲ ਤਕਨੀਕ ਦੇ ਯੁੱਗ ਵਿੱਚ ਰੋਬੋਟਿਕ ਤਕਨੀਕ ਨਾਲ ਗੋਡਿਆਂ ਦੇ ਆਪਰੇਸ਼ਨ ਕਰਨ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਖੇਤਰ ਵਿੱਚ ਸਥਾਨਕ ਲੁਧਿਆਣਾ ਮਲੇਰਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਂਕ ਨਜ਼ਦੀਕ ਆਧਾਰ ਰਾਸ਼ਨ ਸੈਂਟਰ ਸਥਿਤ ਅਨਹਦ ਕਲੀਨਿਕ ਦੇ ਮੈਨੇਜਿੰਗ ਡਾਇਰੈਕਟਰ ਤੇ ਗੋਡੇ ਬਦਲੀ ਕਰਨ ਦੇ ਮਾਹਿਰ ਸਰਜਨ ਡਾ. ਏ ਐੱਸ ਪਾਸੀ ਵੱਲੋਂ ਰੋਬੋਟਿਕ ਤਕਨੀਕ ਦੀ ਮਦਦ ਨਾਲ ਗੋਡਿਆਂ ਦੇ ਆਪਰੇਸ਼ਨ ਸਬੰਧੀ ਬਣਾਈ ਵਿਸ਼ੇਸ਼ ਪਛਾਣ ਦੀ ਬਦੌਲਤ ਜਿੱਥੇ ਦੇਸ਼ ਭਰ ਦੇ ਕੋਨੇ ਕੋਨੇ ਤੋਂ ਮਰੀਜ਼ ਆਪਣੇ ਗੋਡਿਆਂ ਦੀ ਤਕਲੀਫ ਲੈ ਕੇ ਪਹੁੰਚ ਰ ਹੇ ਹਨ, ਉਥੇ ਹੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਮਰੀਜ਼ ਵੀ ਲਗਾਤਾਰ ਪਹੁੰਚ ਬਣਾ ਰਹੇ ਹਨ। ਸਰਜਨ ਡਾ. ਏ. ਐਸ. ਪਾਸੀ ਅਨੁਸਾਰ ਰੋਬੋਟਿਕ ਆਧੁਨਿਕ ਤਕਨੀਕ ਰਾਹੀਂ ਗੋਡਿਆਂ ਦੀ ਬਦਲੀ ਦੇ ਆਪਰੇਸ਼ਨਾਂ ਵਿੱਚ ਵਧੇਰੇ ਯੋਜਨਾਬੱਧ ਅਤੇ ਸਟੀਕ ਪ੍ਰਕਿਰਿਆ ਅਪਣਾਉਣ ਵਿੱਚ ਮਦਦ ਮਿਲਦੀ ਹੈ। ਜਦਕਿ ਰੋਬੋਟਿਕ ਤਕਨੀਕ ਦੀ ਵਰਤੋਂ ਨਾਲ ਗੋਡਿਆਂ ਦੀ ਬਣਤਰ ਦਾ ਵਿਸਥਾਰ ਨਾਲ ਮੁਲਾਂਕਣ ਕਰਕੇ ਆਪਰੇਸ਼ਨ ਦੀ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ। ਇਸ ਤਕਨੀਕ ਦਾ ਉਦੇਸ਼ ਆਪਰੇਸ਼ਨ ਦੌਰਾਨ ਵਧੇਰੇ ਸਟੀਕਤਾ ਲਿਆਉਣਾ ਅਤੇ ਮਰੀਜ਼ ਦੀਆਂ ਲੋੜਾਂ ਅਨੁਸਾਰ ਇਲਾਜ ਕਰਨਾ ਹੈ। ਹਾਲਾਂਕਿ ਆਪਰੇਸ਼ਨ ਦੀ ਜਰੂਰਤ ਮਰੀਜ਼ ਦੀ ਸਿਹਤ, ਬਿਮਾਰੀ ਦੀ ਸਥਿਤੀ ਅਤੇ ਡਾਕਟਰ ਦੇ ਮੁਲਾਂਕਣ ਸਮੇਤ ਕਈ ਕਾਰਨਾ ‘ਤੇ ਨਿਰਭਰ ਕਰਦੀ ਹੈ। ਗੋਡਿਆਂ ਦੇ ਦਰਦ, ਗਠੀਆ ਅਤੇ ਤੁਰਨ-ਫਿਰਨ ਵਿੱਚ ਮੁਸ਼ਕਲ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਮਰੀਜ਼ ਆਧੁਨਿਕ ਰੋਬੋਟਿਕ ਟੈਕਨੀਕ ਇਲਾਜ ਦੇ ਵਿਕਲਪਾਂ ਵੱਲ ਰੁਖ ਕਰ ਰਹੇ ਹਨ। ਡਾ. ਪਾਸੀ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਮਰੀਜ਼ਾਂ ਦੇ ਇਲਾਜ ਲਈ ਪਹੁੰਚਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਵੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਦੀ ਸਲਾਹ ਨਾਲ ਭਾਰਤ ਆ ਕੇ ਅਨਹਦ ਕਲੀਨਿਕ ਗਿੱਲ ਵਿਖੇ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਸਰਜਨ ਡਾ. ਪਾਸੀ ਅਨੁਸਾਰ ਗੋਡਿਆਂ ਦੇ ਗੰਭੀਰ ਦਰਦ ਅਤੇ ਜੋੜਾਂ ਦੀ ਖਰਾਬੀ ਨਾਲ ਜੂਝ ਰਹੇ ਮਰੀਜ਼ਾਂ ਲਈ ਇਲਾਜ ਦੀ ਸਹੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਹਰ ਮਰੀਜ਼ ਲਈ ਆਪਰੇਸ਼ਨ ਲਾਜ਼ਮੀ ਨਹੀਂ ਹੁੰਦਾ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਰਾਹੋਂ ਰੋਡ ਦੇ ਵਸਨੀਕਾਂ ਨੂੰ ਦੀਵਾਲੀ ਦਾ ਤੋਹਫ਼ਾ ਕਰੀਬ 8.5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਕੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।