13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਰਕੀਟੈਕਚਰ, ਕੰਸਟਰੱਕਸ਼ਨ ਤੇ ਡੈਕੋਰ ਦੀ ਵਿਸ਼ਾਲ ਪ੍ਰਦਰਸ਼ਨੀ ਇੰਟੈੱਕ ਏਕਸਪੋ- 2026 ਦਾ ਸ਼ਾਨਦਾਰ 15ਵਾਂ ਐਡੀਸ਼ਨ 27 ਤੋਂ 30 ਨਵੰਬਰ ਤੱਕ

ਲੁਧਿਆਣਾ, 12 ਅਕਤੂਬਰ (ਜਤਿੰਦਰ ਭੰਬੀ)- ਆਰਕੀਟੈਕਚਰ, ਕੰਸਟਰੱਕਸ਼ਨ, ਇੰਟੀਰੀਅਰ ਅਤੇ ਡੈਕੋਰ ਉਦਯੋਗ ਨਾਲ ਸਬੰਧਤ ਉੱਤਰੀ ਭਾਰਤ ਦੀਆਂ ਪ੍ਰਮੁੱਖ ਪ੍ਰਦਰਸ਼ਨੀਆਂ ਵਿਚ ਸ਼ਾਮਲ ਇੰਟੈਕ ਏਕਸਪੋ- 2026 ਦਾ ਸ਼ਾਨਦਾਰ 15ਵਾਂ ਐਡੀਸ਼ਨ 27 ਤੋਂ 30 ਨਵੰਬਰ 2026 ਤੱਕ ਲੁਧਿਆਣਾ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ, ਸਾਹਨੇਵਾਲ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਆਯੋਜਿਤ ਇਸ ਚਾਰ ਰੋਜ਼ਾ ਪ੍ਰਦਰਸ਼ਨੀ ਵਿਚ ਦੇਸ਼ ਭਰ ਦੇ ਪ੍ਰਮੁੱਖ ਨਿਰਮਾਤਾਵਾਂ, ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਕੰਸਲਟੈਂਟਾਂ, ਡੀਲਰਾਂ, ਡਿਸਟ੍ਰੀਬਿਊਟਰਾਂ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਨੁਮਾਇੰਦਿਆਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਆਰਕੀਟੈਕਟ ਬਲਵੀਰ ਸਿੰਘ ਬੱਗਾ ਚੇਅਰਮੈਨ ਆਈ.ਆਈ.ਏ. ਲੁਧਿਆਣਾ ਸੈਂਟਰ, ਆਰਕੀਟੈਕਟ ਅਰਜੁਨ ਸ਼ਰਮਾ ਪ੍ਰਧਾਨ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ, ਜੀ.ਐਸ. ਢਿੱਲੋਂ ਐਮ.ਡੀ ਉਡਾਨ ਮੀਡੀਆ, ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਚੇਅਰਮੈਨ ਆਈ.ਆਈ.ਏ. ਪੰਜਾਬ ਚੈਪਟਰ। 13-10-2026
ਲੁਧਿਆਣਾ, 12 ਅਕਤੂਬਰ (ਜਤਿੰਦਰ ਭੰਬੀ)- ਆਰਕੀਟੈਕਚਰ, ਕੰਸਟਰੱਕਸ਼ਨ, ਇੰਟੀਰੀਅਰ ਅਤੇ ਡੈਕੋਰ ਉਦਯੋਗ ਨਾਲ ਸਬੰਧਤ ਉੱਤਰੀ ਭਾਰਤ ਦੀਆਂ ਪ੍ਰਮੁੱਖ ਪ੍ਰਦਰਸ਼ਨੀਆਂ ਵਿਚ ਸ਼ਾਮਲ ਇੰਟੈਕ ਏਕਸਪੋ- 2026 ਦਾ ਸ਼ਾਨਦਾਰ 15ਵਾਂ ਐਡੀਸ਼ਨ 27 ਤੋਂ 30 ਨਵੰਬਰ 2026 ਤੱਕ ਲੁਧਿਆਣਾ ਐਗਜ਼ੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ, ਸਾਹਨੇਵਾਲ ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਆਯੋਜਿਤ ਇਸ ਚਾਰ ਰੋਜ਼ਾ ਪ੍ਰਦਰਸ਼ਨੀ ਵਿਚ ਦੇਸ਼ ਭਰ ਦੇ ਪ੍ਰਮੁੱਖ ਨਿਰਮਾਤਾਵਾਂ, ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਕੰਸਲਟੈਂਟਾਂ, ਡੀਲਰਾਂ, ਡਿਸਟ੍ਰੀਬਿਊਟਰਾਂ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਨੁਮਾਇੰਦਿਆਂ ਨੂੰ ਇੱਕ ਸਾਂਝੇ ਮੰਚ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਾਲ ਪ੍ਰਦਰਸ਼ਨੀ ਵਿਚ 250 ਤੋਂ ਵਧੇਰੇ ਪ੍ਰਦਰਸ਼ਕ ਅਤੇ 35,000 ਤੋਂ ਵੱਧ ਵਿਜ਼ਟਰਾਂ ਦੇ ਪਹੁੰਚਣ ਦੀ ਉਮੀਦ ਹੈ। ਆਰਕੀਟੈਕਚਰ, ਕੰਸਟਰੱਕਸ਼ਨ ਅਤੇ ਡੈਕੋਰ ਉਦਯੋਗ ਲਈ ਇੱਕ ਵਿਸ਼ਾਲ ਮੰਚ ਪ੍ਰਬੰਧਕਾਂ ਨੇ ਦੱਸਿਆ ਕਿ ਇੰਟੈਕ ਏਕਸਪੋ- 2026 ਵਿਚ ਆਧੁਨਿਕ ਬਿਲਡਿੰਗ ਮਟੀਰੀਅਲ, ਡੋਰਜ਼ ਐਂਡ ਵਿੰਡੋਜ਼, ਫਸਾਡ, ਫਲੋਰਿੰਗ, ਸੈਨੇਟਰੀਵੇਅਰ, ਬਾਥ ਫਿਟਿੰਗਜ਼, ਮਾਡਿਊਲਰ ਇੰਟੀਰੀਅਰ, ਲਾਈਟਿੰਗ, ਫਰਨੀਚਰ, ਹਾਰਡਵੇਅਰ ਅਤੇ ਕੰਸਟਰੱਕਸ਼ਨ ਨਾਲ ਸਬੰਧਤ ਨਵੀਆਂ ਤਕਨੀਕਾਂ ਤੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਨਿਰਮਾਤਾਵਾਂ ਅਤੇ ਪ੍ਰਮੁੱਖ ਬ੍ਰਾਂਡਾਂ ਨੂੰ ਸਿੱਧੇ ਤੌਰ ‘ਤੇ ਆਰਕੀਟੈਕਟਾਂ, ਬਿਲਡਰਾਂ, ਡਿਵੈਲਪਰਾਂ, ਪ੍ਰੋਜੈਕਟ ਕੰਸਲਟੈਂਟਾਂ, ਠੇਕੇਦਾਰਾਂ ਅਤੇ ਖਰੀਦ ਸਬੰਧੀ ਫ਼ੈਸਲੇ ਲੈਣ ਵਾਲੇ ਪੇਸ਼ੇਵਰਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇੰਟੈਕ ਏਕਸਪੋ- 2026 ਦਾ ਇੱਕ ਪ੍ਰਮੁੱਖ ਆਕਰਸ਼ਣ ਸਿਗਨੇਚਰ ਗੈਲਰੀ ਹੋਵੇਗੀ ਅਤੇ ਪ੍ਰਦਰਸ਼ਨੀ ਦੌਰਾਨ 28 ਨਵੰਬਰ 2026 ਨੂੰ ਲੈਮਨਿਸਕੇਟ ਦਾ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਆਰਕੀਟੈਕਚਰ ਅਤੇ ਡਿਜ਼ਾਈਨ ਖੇਤਰ ਦੇ ਪ੍ਰਮੁੱਖ ਮਾਹਿਰ, ਤਜਰਬੇਕਾਰ ਆਰਕੀਟੈਕਟ ਅਤੇ ਨੌਜਵਾਨ ਪੇਸ਼ੇਵਰ ਹਿੱਸਾ ਲੈਣਗੇ। ਜਾਣਕਾਰੀ ਦਿੰਦਿਆਂ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਜੀ. ਐੱਸ. ਢਿੱਲੋਂ ਨੇ ਕਿਹਾ ਇੰਟੈਕ ਏਕਸਪੋ- 2026 ਸਿਰਫ਼ ਇੱਕ ਪ੍ਰਦਰਸ਼ਨੀ ਨਹੀਂ, ਸਗੋਂ ਰਚਨਾਤਮਕਤਾ, ਤਕਨਾਲੋਜੀ, ਨਵੀਨਤਾ ਅਤੇ ਕਾਰੋਬਾਰ ਨੂੰ ਆਪਸ ਵਿੱਚ ਜੋੜਨ ਵਾਲਾ ਇੱਕ ਮਜ਼ਬੂਤ ਮੰਚ ਹੈ। ਸਾਡਾ ਉਦੇਸ਼ ਇੰਟੈਕ ਏਕਸਪੋ ਨੂੰ ਆਰਕੀਟੈਕਚਰ, ਕੰਸਟਰੱਕਸ਼ਨ ਅਤੇ ਡੈਕੋਰ ਉਦਯੋਗ ਦੀਆਂ ਦੇਸ਼ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਟੀਮ ਇਸ 15ਵੇਂ ਐਡੀਸ਼ਨ ਨੂੰ ਇੱਕ ਯਾਦਗਾਰੀ ਅਤੇ ਸਫਲ ਆਯੋਜਨ ਬਣਾਉਣ ਹੈ। ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ, ਲੁਧਿਆਣਾ ਸੈਂਟਰ ਦੇ ਚੇਅਰਮੈਨ ਆਰਕੀਟੈਕਟ ਬਲਬੀਰ ਬੱਗਾ ਨੇ ਕਿਹਾ ਕਿ ਇੰਟੈਕ ਏਕਸਪੋ- 2026 ਆਰਕੀਟੈਕਟਾਂ, ਨਿਰਮਾਤਾਵਾਂ, ਤਕਨਾਲੋਜੀ ਪ੍ਰਦਾਤਾਵਾਂ ਅਤੇ ਪ੍ਰਮੁੱਖ ਬ੍ਰਾਂਡਾਂ ਨੂੰ ਆਪਸ ਵਿੱਚ ਜੋੜਨ ਵਾਲੇ ਇੱਕ ਮਹੱਤਵਪੂਰਨ ਮੰਚ ਵਜੋਂ ਉੱਭਰਿਆ ਹੈ। ਲੁਧਿਆਣਾ ਆਰਕੀਟੈਕਟਸ ਐਸੋਸੀਏਸ਼ਨ ਦੇ ਪ੍ਰਧਾਨ ਆਰਕੀਟੈਕਟ ਅਰਜੁਨ ਸ਼ਰਮਾ ਨੇ ਕਿਹਾ ਕਿ ਇੰਟੈਕ ਏਕਸਪੋ- 2026 ਆਰਕੀਟੈਕਚਰ, ਰਚਨਾਤਮਕਤਾ ਅਤੇ ਡਿਜ਼ਾਈਨ ਦੀ ਉੱਤਮਤਾ ਦਾ ਇੱਕ ਮਹੱਤਵਪੂਰਨ ਉਤਸਵ ਹੈ। ਸਿਗਨੇਚਰ ਗੈਲਰੀ ਵਰਗੀ ਪਹਿਲ ਆਰਕੀਟੈਕਟਾਂ ਨੂੰ ਆਪਣੇ ਬਿਹਤਰੀਨ ਪ੍ਰੋਜੈਕਟਾਂ, ਰਚਨਾਤਮਕ ਵਿਚਾਰਾਂ ਅਤੇ ਪੇਸ਼ੇਵਰ ਪ੍ਰਾਪਤੀਆਂ ਨੂੰ ਵੱਡੇ ਦਰਸ਼ਕ ਵਰਗ ਦੇ ਸਾਹਮਣੇ ਪੇਸ਼ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰਦੀ ਹੈ। ਲੁਧਿਆਣਾ ਨੂੰ ਉੱਤਰੀ ਭਾਰਤ ਦੇ ਪ੍ਰਮੁੱਖ ਐਗਜ਼ੀਬਿਸ਼ਨ ਹੱਬ ਵਜੋਂ ਸਥਾਪਿਤ ਕਰਨ ਵੱਲ ਮਹੱਤਵਪੂਰਨ ਕਦਮ ਮਜ਼ਬੂਤ ਉਦਯੋਗਿਕ ਆਧਾਰ ਅਤੇ ਲਗਾਤਾਰ ਵਿਕਸਤ ਹੋ ਰਹੇ ਪ੍ਰਦਰਸ਼ਨੀ ਬੁਨਿਆਦੀ ਢਾਂਚੇ ਕਾਰਨ ਲੁਧਿਆਣਾ ਉੱਤਰੀ ਭਾਰਤ ਵਿੱਚ ਬਿਜ਼ਨਸ-ਟੂ-ਬਿਜ਼ਨਸ ਪ੍ਰਦਰਸ਼ਨੀਆਂ ਦੇ ਇੱਕ ਮਹੱਤਵਪੂਰਨ ਕੇਂਦਰ ਵਜੋਂ ਉੱਭਰ ਰਿਹਾ ਹੈ। ਇੰਟੈਕ ਏਕਸਪੋ- 2026 ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਆਰਕੀਟੈਕਟਾਂ, ਬਿਲਡਰਾਂ, ਡਿਵੈਲਪਰਾਂ, ਡਿਜ਼ਾਈਨਰਾਂ, ਡੀਲਰਾਂ, ਡਿਸਟ੍ਰੀਬਿਊਟਰਾਂ ਅਤੇ ਵਪਾਰਕ ਨੁਮਾਇੰਦਿਆਂ ਦੇ ਪਹੁੰਚਣ ਦੀ ਉਮੀਦ ਹੈ। ਇਹ ਪ੍ਰਦਰਸ਼ਨੀ ਨਾ ਸਿਰਫ਼ ਨਵੀਆਂ ਤਕਨੀਕਾਂ ਅਤੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰੇਗੀ, ਸਗੋਂ ਉਦਯੋਗਾਂ ਵਿਚਕਾਰ ਸਹਿਯੋਗ, ਨਿਵੇਸ਼, ਵਪਾਰਕ ਵਿਸਥਾਰ ਅਤੇ ਲੰਬੇ ਸਮੇਂ ਦੀ ਸਾਂਝੇਦਾਰੀ ਦੇ ਨਵੇਂ ਮੌਕੇ ਵੀ ਪੈਦਾ ਕਰੇਗੀ।
ਪਿਛਲੀ ਖ਼ਬਰ ਸਮਾਜ ਸੇਵਕ ਤੇ ਕਾਰੋਬਾਰੀ ਬੱਤਰਾ ਦਾ ਦਿਹਾਂਤ ਅਗਲੀ ਖ਼ਬਰ ਮਹਿਲਾ ਡਾਕਟਰ ਨੂੰ ਦਾਜ ਖ਼ਾਤਰ ਤੰਗ ਪ੍ਰੇਸ਼ਾਨ ਕਰਨ ਵਾਲੇ ਪਤੀ ਤੇ ਸੱਸ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।