ਵਿਕਾਸ ਦੇ ਕੰਮਾਂ ਵਿਚਕਾਰ ਖਤਰੇ ’ਚ ਜ਼ਿੰਦਗੀਆਂ, ਲੁਧਿਆਣਾ ਦੀਆਂ ਟੁੱਟੀਆਂ ਸੜਕਾਂ ‘ਤੇ ਗੰਭੀਰ ਸਵਾਲ
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਲ-ਨਾਲ ਟੁੱਟੀਆਂ ਅਤੇ ਖੱਡਿਆਂ ਵਾਲੀਆਂ ਸੜਕਾਂ ਲੋਕਾਂ ਲਈ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਸੜਕਾਂ ਦੀ ਮਾੜੀ ਹਾਲਤ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਪੁੱਜਣ ਮਗਰੋਂ ਨਗਰ ਨਿਗਮ ਅਤੇ ਗਲਾਡਾ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠੇ ਹਨ।
ਦ
ਦੁੱਗਰੀ ਫੇਜ਼-2 ਸਥਿਤ ਟੁੱਟੀ ਸੜਕ ‘ਤੇ ਬਣੇ ਖੱਡੇ ’ਚ ਖੜ੍ਹਾ ਪਾਣੀ। (ਸੱਜੇ) ਦੁਗਰੀ ਫੇਜ-2 ਵਿਖੇ ਇਕ ਕੱਚੀ ਸੜਕ ਦਾ ਦ੍ਰਿਸ਼। ਤਸਵੀਰਾਂ : ਸੇਵਕ ਸਿੰਘ
03-10-2026
ਲੁਧਿਆਣਾ, 2 ਅਕਤੂਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੇ ਨਾਲ-ਨਾਲ ਟੁੱਟੀਆਂ ਅਤੇ ਖੱਡਿਆਂ ਵਾਲੀਆਂ ਸੜਕਾਂ ਲੋਕਾਂ ਲਈ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਸੜਕਾਂ ਦੀ ਮਾੜੀ ਹਾਲਤ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਪੁੱਜਣ ਮਗਰੋਂ ਨਗਰ ਨਿਗਮ ਅਤੇ ਗਲਾਡਾ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠੇ ਹਨ। ਸ਼ਿਕਾਇਤ ਵਿਚ ਸੈਕਟਰ-32, ਚੰਡੀਗੜ੍ਹ ਰੋਡ ਨੇੜੇ ਵਾਪਰੇ ਉਸ ਹਾਦਸੇ ਦਾ ਹਵਾਲਾ ਦਿੱਤਾ ਗਿਆ ਹੈ ਜਿਸ ਵਿਚ ਇਕ ਵਿਅਕਤੀ ਦੀ ਖੱਡੇ ਵਿਚ ਡਿੱਗਣ ਕਾਰਨ ਮੌਤ ਹੋਣ ਦੀ ਗੱਲ ਕਹੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਜਿਹੇ ਹਾਦਸਿਆਂ ਤੋਂ ਬਾਅਦ ਸ਼ਹਿਰ ਦੀਆਂ ਹੋਰ ਖਤਰਨਾਕ ਸੜਕਾਂ ਦੀ ਵੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ। ਦੁਗਰੀ ਫੇਜ-2 ਵਿਚ ਇਕ ਨਾਮੀ ਸਕੂਲ ਦੇ ਬਾਹਰ ਅਤੇ ਦੁਰਗਾ ਮਾਤਾ ਮੰਦਰ ਨੇੜੇ ਦੀਆਂ ਸੜਕਾਂ ਦੀ ਹਾਲਤ ਦਾ ਵੀ ਖਾਸ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਪਾਣੀ ਦੇ ਪ੍ਰੋਜੈਕਟ, ਪਾਈਪਲਾਈਨ ਕੰਮ ਕਾਰਨ ਸੜਕਾਂ ਲੰਮੇ ਸਮੇਂ ਤੋਂ ਟੁੱਟੀਆਂ ਹੋਈਆਂ ਹਨ। ਮੀਂਹ ਦੌਰਾਨ ਖੱਡਿਆਂ ਵਿਚ ਪਾਣੀ ਤੇ ਚਿੱਕੜ ਭਰਨ ਕਾਰਨ ਸਕੂਲੀ ਬੱਸਾਂ, ਦੋ ਪਹੀਆ ਵਾਹਨਾਂ ਤੇ ਪੈਦਲ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਥਿਤੀ ਨੂੰ ਦੇਖਦਿਆਂ ਸਕੂਲੀ ਬੱਚਿਆਂ ਤੇ ਬਜੁਰਗਾਂ ਦੀ ਸੁਰੱਖਿਆ ਨੂੰ ਲੈਕੇ ਵੀ ਚਿੰਤਾ ਜਤਾਈ ਗਈ ਹੈ। ਕਮਿਸ਼ਨਰ ਤੋਂ ਨਗਰ ਨਿਗਮ ਤੇ ਗਲਾਡਾ ਤੋਂ ਤੱਥਾਂ ਸਮੇਤ ਰਿਪੋਰਟ ਮੰਗਣ, ਸਬੰਧਤ ਸੜਕਾਂ ਦਾ ਤੁਰੰਤ ਨਿਰੀਖਣ ਕਰਵਾਉਣ ਤੇ ਲੋੜੀਂਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਚੱਲ ਰਹੇ ਪ੍ਰੋਜੈਕਟਾਂ ਵਾਲੀਆਂ ਥਾਵਾਂ ‘ਤੇ ਬੈਰੀਕੇਡਿੰਗ, ਰੌਸ਼ਨੀ ਤੇ ਹੋਰ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸੇ ਹੋਰ ਹਾਦਸੇ ਦੀ ਸੰਭਾਵਨਾ ਨੂੰ ਘੱਟੱ ਕੀਤਾ ਜਾ ਸਕੇ।