ਨਹਿਰੀ ਪੁਲ ਲੁਹਾਰਾ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਹਨ ਪ੍ਰੇਸ਼ਾਨੀਆਂ
-ਕੁਲਵੰਤ ਸਿੰਘ ਸੱਪਲ-
ਡਾਬਾ/ਲੁਹਾਰਾ, 20 ਸਤੰਬਰ—ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਸਿੱਧਵਾਂ ਬਰਾਂਚ ਨਹਿਰ ਪੁਲ ਲੁਹਾਰਾ ਦੇ ਨਵ ਨਿਰਮਾਣ ਦੇ ਕੰਮ ਦੀ ਕੀੜੀ ਚਾਲ ਚੱਲਣ ਕਾਰਨ ਇਲਾਕਾ ਨਿਵਾਸੀਆਂ ਅਤੇ ਬਾਹਰੋਂ ਆਏ ਰਾਹਗੀਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਪਿਛਲੇ ਲਗਭਗ 20-22 ਮਹੀਨਿਆਂ ਤੋਂ ਪੁਲ ਨਿਰਮਾਣ ਦੇ ਚੱਲ ਰਹੇ ਕੰਮ ਕਾਰਨ ਇਸ ਪੁਆਇੰਟ ’ਤੇ ਹਰ ਵੇਲੇ ਟਰੈਫ਼ਿਕ ਜਾਮ ਲੱਗਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਪਿੰਡ ਬੁਲਾਰਾ, ਬੇਗੋਆਣਾ ਅਤੇ ਗਿੱਲ ਨੂੰ ਲੁਹਾਰਾ ਪਿੰਡ ਨਾਲ ਜੋੜਦਾ ਹੈ।
ਡਾਬਾ/ਲੁਹਾਰਾ, 20 ਸਤੰਬਰ—ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਸਿੱਧਵਾਂ ਬਰਾਂਚ ਨਹਿਰ ਪੁਲ ਲੁਹਾਰਾ ਦੇ ਨਵ ਨਿਰਮਾਣ ਦੇ ਕੰਮ ਦੀ ਕੀੜੀ ਚਾਲ ਚੱਲਣ ਕਾਰਨ ਇਲਾਕਾ ਨਿਵਾਸੀਆਂ ਅਤੇ ਬਾਹਰੋਂ ਆਏ ਰਾਹਗੀਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ, ਕਿਉਂਕਿ ਪਿਛਲੇ ਲਗਭਗ 20-22 ਮਹੀਨਿਆਂ ਤੋਂ ਪੁਲ ਨਿਰਮਾਣ ਦੇ ਚੱਲ ਰਹੇ ਕੰਮ ਕਾਰਨ ਇਸ ਪੁਆਇੰਟ ’ਤੇ ਹਰ ਵੇਲੇ ਟਰੈਫ਼ਿਕ ਜਾਮ ਲੱਗਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਇਹ ਪੁਲ ਪਿੰਡ ਬੁਲਾਰਾ, ਬੇਗੋਆਣਾ ਅਤੇ ਗਿੱਲ ਨੂੰ ਲੁਹਾਰਾ ਪਿੰਡ ਨਾਲ ਜੋੜਦਾ ਹੈ। ਦੱਖਣੀ ਬਾਈਪਾਸ ਉੱਪਰ ਬਣੇ ਇਸ ਪੁਲ ਕਾਰਨ ਬਾਈਪਾਸ ਉੱਪਰੋਂ ਦਿੱਲੀ ਜਾਣ ਵਾਲੀ ਟਰੈਫ਼ਿਕ ਨੂੰ ਵੀ ਇਸ ਪੁਲ ਕੋਲ ਆ ਕੇ ਬਰੇਕਾਂ ਲਗਾਉਣੀਆਂ ਪੈਂਦੀਆਂ ਹਨ, ਜਿਸ ਕਰਕੇ ਸੜਕ ’ਤੇ ਟਰੈਫ਼ਿਕ ਜਾਮ ਲੱਗਣਾ ਆਮ ਗੱਲ ਬਣ ਚੁੱਕੀ ਹੈ। ਇਸ ਤੋਂ ਇਲਾਵਾ ਇਸ ਪੁਲ ਉੱਪਰੋਂ ਲੇਬਰ ਅਤੇ ਮਜ਼ਦੂਰ ਵਰਗ ਦਾ ਵੱਡੀ ਗਿਣਤੀ ਵਿਚ ਆਉਣਾ ਜਾਣਾ ਬਣਿਆ ਰਹਿੰਦਾ ਹੈ। ਲੁਹਾਰਾ ਪਿੰਡ ਨੂੰ ਜੋੜਨ ਵਾਲਾ ਪੁਰਾਣਾ ਪੁਲ ਇਨੀ ਖੰਡਰ ਹਾਲਤ ਵਿਚ ਹੋ ਚੁੱਕਾ ਹੈ ਕਿ ਉਸ ਨੂੰ ਜਗ੍ਹਾ ਜਗ੍ਹਾ ਮੁਰੰਮਤ ਕਰਕੇ ਕੰਮ ਚਲਾਇਆ ਜਾ ਰਿਹਾ ਹੈ। ਪੁਰਾਣੇ ਪੁਲ ਦੀ ਖਸਤਾ ਹਾਲਤ ਹੋਣ ਦੇ ਚੱਲਦੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰਨ ਦਾ ਖ਼ਤਰਾ ਹਰ ਵੇਲੇ ਮੰਡਰਾਉਂਦਾ ਰਹਿੰਦਾ ਹੈ। ਇਲਾਕਾ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਵਾ ਕੇ ਇਲਾਕਾ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਘਟਾਇਆ ਜਾਵੇ। ‘ਆਪ’ ਸਰਕਾਰ ਲੋਕਾਂ ਦੀਆਂ ਪਰੇਸ਼ਾਨੀਆਂ ਭੁੱਲੀ-ਐਸ.ਐਸ. ਪੁਲ ਨਿਰਮਾਣ ਦੇ ਕੰਮ ਵਿਚ ਹੋ ਰਹੀ ਦੇਰੀ ’ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ ਓ.ਬੀ.ਸੀ. ਮੋਰਚਾ ਦੇ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਲੁਹਾਰਾ ਨਹਿਰ ਪੁਲ ਦੇ ਨਜ਼ਦੀਕ ਹੀ ਕਿਸੇ ਪ੍ਰਾਈਵੇਟ ਫਰਮ ਨੇ ਆਪਣਾ ਨਿੱਜੀ ਨਹਿਰ ਪੁਲ ਤਿਆਰ ਕਰਵਾਇਆ ਸੀ, ਜੋ ਕਿ ਲਗਭਗ ਚਾਰ ਪੰਜ ਮਹੀਨਿਆਂ ਵਿਚ ਬਣ ਕੇ ਤਿਆਰ ਹੋ ਗਿਆ ਸੀ ਅਤੇ ਸਰਕਾਰ ਵਲੋਂ ਬਣਾਏ ਜਾ ਰਹੇ ਲੁਹਾਰਾ ਨਹਿਰ ਪੁਲ ਦੇ ਕੰਮ ਨੂੰ ਲਗਭਗ ਦੋ ਸਾਲ ਹੋਣ ਲੱਗੇ ਹਨ, ਪਰ ਪੁਲ ਨਿਰਮਾਣ ਮੁਕੰਮਲ ਨਹੀਂ ਹੋ ਸਕਿਆ, ਕਿਉਂਕਿ ਸਰਕਾਰ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਵਿਕਾਸ ਜਾਂ ਜਨਤਾ ਦੀਆਂ ਪ੍ਰੇਸ਼ਾਨੀਆਂ ਵੱਲ ਕੋਈ ਧਿਆਨ ਨਹੀਂ ਬਲਕਿ ਭ੍ਰਿਸ਼ਟਾਚਾਰ ਅਤੇ ਹੋਰ ਵਸੀਲਿਆਂ ਤੋਂ ਪੈਸਾ ਇਕੱਠਾ ਕਰਕੇ ਆਪਣੇ ਘਰ ਭਰਨ ਤੱਕ ਹੀ ਆਮ ਆਦਮੀ ਪਾਰਟੀ ਸੀਮਤ ਹੋ ਕੇ ਰਹਿ ਗਈ ਹੈ।