21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗੁਲਜ਼ਾਰ ਸਿੰਘ ਦੀ ਮੌਤ ਦੀ ਸੀ . ਬੀ . ਆਈ . ਤੋਂ ਹੋਵੇ ਜਾਂਚ - ਆਜ਼ਾਦ , ਗਹਿਰੀ

ਲਾਡੋਵਾਲ, 20 ਸਤੰਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਕਾਨੂੰਨੀ ਸਲਾਹਕਾਰ ਬਲਦੇਵ ਰਾਜ ਗਹਿਰੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਸੰਸਾਰ ਵਿਚ ਡੈਮੋਕਰੇਸੀ ਤੋਂ ਵਧੀਆ ਹੋਰ ਕਿਸੇ ਕਰੇਸੀ ਦਾ ਵਿਕਲਪ ਅਜੇ ਤੱਕ ਨਹੀਂ ਲੱਭਿਆ। ਡੈਮੋਕਰੇਸੀ ਵਿਚ ਜੋ ਲੋਕਾਂ ਵਲੋਂ ਸਰਕਾਰ ਚੁਣੀ ਜਾਂਦੀ ਹੈ, ਲੋਕਾਂ ਨੂੰ ਆਪਣੇ ਮੁੱਦੇ ਉਠਾਉਣ ਅਤੇ ਸਰਕਾਰ ਕੋਲੋਂ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣੇ ਜਾਂ ਕਰਨ ਦਾ ਸੰਵਿਧਾਨਿਕ ਹੱਕ ਹੁੰਦਾ ਹੈ।

ਬਲਦੇਵ ਰਾਜ ਗਹਿਰੀ, ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ 21-09-2026
ਲਾਡੋਵਾਲ, 20 ਸਤੰਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਅਤੇ ਕਾਨੂੰਨੀ ਸਲਾਹਕਾਰ ਬਲਦੇਵ ਰਾਜ ਗਹਿਰੀ ਨੇ ਆਪਣੇ ਇਕ ਬਿਆਨ ਵਿਚ ਕਿਹਾ ਕਿ ਸੰਸਾਰ ਵਿਚ ਡੈਮੋਕਰੇਸੀ ਤੋਂ ਵਧੀਆ ਹੋਰ ਕਿਸੇ ਕਰੇਸੀ ਦਾ ਵਿਕਲਪ ਅਜੇ ਤੱਕ ਨਹੀਂ ਲੱਭਿਆ। ਡੈਮੋਕਰੇਸੀ ਵਿਚ ਜੋ ਲੋਕਾਂ ਵਲੋਂ ਸਰਕਾਰ ਚੁਣੀ ਜਾਂਦੀ ਹੈ, ਲੋਕਾਂ ਨੂੰ ਆਪਣੇ ਮੁੱਦੇ ਉਠਾਉਣ ਅਤੇ ਸਰਕਾਰ ਕੋਲੋਂ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣੇ ਜਾਂ ਕਰਨ ਦਾ ਸੰਵਿਧਾਨਿਕ ਹੱਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਭ ਤੋਂ ਉੱਤਮ ਅਤੇ ਉੱਪਰ ਹੈ, ਭਾਰਤ ਦੀ ਸਰਕਾਰ ਦਾ ਸਾਰਾ ਤਾਣਾ ਬਾਣਾ ਇਸੇ ’ਤੇ ਨਿਰਭਰ ਹੁੰਦਾ ਹੈ, ਜੇਕਰ ਕੋਈ ਵਜ਼ੀਰ ਜਾਂ ਵੱਡੇ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਸੰਵਿਧਾਨ ਦੇ ਆਰਟੀਕਲ ਅਤੇ ਬਣਾਏ ਸਟੈਚੁਟਰੀ ਕਾਨੂੰਨ ਦੀ ਨਾ ਪ੍ਰਵਾਹ ਕਰਦੇ ਹੋਏ ਰਾਜ ਚਲਾਉਂਦੇ ਹਨ, ਉਥੇ ਫਿਰ ਰਾਜ ਦੇ ਮੁੱਖ ਮੰਤਰੀ ਅਤੇ ਚੀਫ਼ ਸੈਕਟਰੀ ਦੀ ਵਕੇਰੀਅਸ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਟੋਰਟੀਅਸ ਐਕਟ ਹੇਠ ਉਨ੍ਹਾਂ ਗੈਰ ਜਿੰਮੇਵਾਰਾਂ ਨੂੰ ਕੇਸ ਚਲਾ ਕੇ ਸਜਾ ਦਿਵਾਏ। ਉਕਤ ਆਗੂਆਂ ਨੇ ਕਿਹਾ ਕਿ ਮ੍ਰਿਤਕ ਗੁਲਜ਼ਾਰ ਸਿੰਘ ਤੂਰ ਵਣਜਾਰਾ ਜਿਸ ਨੇ ਚਿੱਟਾ ਨਸ਼ਾ ਖ਼ਤਮ ਨਾ ਹੋਣ ਦੀ ਗੱਲ ਕਹੀ, ਕਿਉਂਕਿ ਉਸ ਦਾ ਪੁੱਤਰ ਵੀ ਨਸ਼ਾ ਪੀਣ ਦਾ ਆਦੀ ਸੀ, ਜਿਸ ਕਰਕੇ ਉਸ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਪਾਸੋਂ ਸਵਾਲ ਪੁੱਛਿਆ, ਤਾਂ ਮੰਤਰੀ ਨੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਮ੍ਰਿਤਕ ਨੂੰ ਬੇਇੱਜ਼ਤ ਕੀਤਾ ਅਤੇ ਪਿੰਡ ਦੇ ਮੁਹਤਬਰ ਆਦਮੀਆਂ ਤੋਂ ਜ਼ਲੀਲ ਕਰਵਾਇਆ। ਆਗੂਆਂ ਨੇ ਕਿਹਾ ਕਿ ਇਸ ਹਾਲਾਤ ਨੂੰ ਨਾ ਸਹਾਰਦਿਆਂ ਸਲਫਾਸ ਖਾ ਕੇ ਆਤਮ ਹੱਤਿਆ ਕਰ ਲਈ, ਜਿਸ ਦਾ ਦੋਸ਼ੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਹੈ, ਕਿਉਂਕਿ ਮਿ੍ਤਕ ਗੁਲਜ਼ਾਰ ਸਿੰਘ ਨੇ ਜਿਉਂਦੇ ਜੀਅ ਹੀ ਚੀਮਾ ਦਾ ਨਾਮ ਦੂਜੇ ਨਾਵਾਂ ਦੇ ਨਾਲ ਲਿਆ ਸੀ, ਜਿਸ ਵਿਚ ਮ੍ਰਿਤਕ ਗੁਲਜ਼ਾਰ ਸਿੰਘ ਨੇ ਡਾਈਅੰਗ ਡੈਕਲੇਰੇਸ਼ਨ ਦਿੱਤਾ ਹੈ। ਇਸ ਦੀ ਇਨਕੁਆਰੀ ਸੀ.ਬੀ.ਆਈ. ਤੋਂ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਮ੍ਰਿਤਕ ਦੇ ਪਰਿਵਾਰ ਨੂੰ ਆਖ਼ਰੀ ਰਸਮਾਂ ਵੀ ਨਹੀਂ ਨਿਭਾਉਣ ਦਿੱਤੀਆਂ ਗਈਆਂ। ਪਿੰਡ ਨੂੰ ਪੁਲਿਸ ਛਾਉਣੀ ਵਿਚ ਬਦਲ ਕੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਜਬਰੀ ਕਰਵਾ ਦਿੱਤਾ, ਜਿਸ ਦੇ ਜ਼ਿੰਮੇਵਾਰ ਉਥੋਂ ਦੇ ਡੀ.ਐਸ.ਪੀ. ਅਤੇ ਐਗਜ਼ੈਕਟਿਵ ਮੈਜਿਸਟਰੇਟ ’ਤੇ ਵੀ ਐੱਫ.ਆਈ.ਆਰ. ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਕਰਦੇ ਹਾਂ, ਪਰਿਵਾਰ ਨਾਲ ਦੁੱਖ ਵੰਡਾਉਂਦੇ ਹਾਂ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ।
ਪਿਛਲੀ ਖ਼ਬਰ ਨਹਿਰੀ ਪੁਲ ਲੁਹਾਰਾ ਦੇ ਨਿਰਮਾਣ ਵਿਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਹਨ ਪ੍ਰੇਸ਼ਾਨੀਆਂ -ਕੁਲਵੰਤ ਸਿ... ਅਗਲੀ ਖ਼ਬਰ ਵੱਖ - ਵੱਖ ਉਦਯੋਗਿਕ ਇਕਾਈਆਂ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।