08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੀ . ਏ . ਯੂ . ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੀ.

ਪੀ.ਏ.ਯੂ. ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿਚ ਸ਼ਾਮਿਲ ਆਗੂ। ਅਜੀਤ ਤਸਵੀਰ 08-09-2026
ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੀ. ਏ. ਯੂ. ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅਗਜ਼ੈਟਿਵ ਆਗੂਆਂ ਦੀ ਅਗਵਾਈ ਹੇਠ ਪੀ. ਏ. ਯੂ. ਵਿਦਿਆਰਥੀ ਭਵਨ ਵਿਖੇ ਹੋਈ। ਮੀਟਿੰਗ ਪਿਛਲੇ ਮਹੀਨੇ ਤੋਂ ਹੁਣ ਤੱਕ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਨਰਲ ਸਕੱਤਰ ਆਸਾ ਸਿੰਘ ਪੰਨੂ ਨੇ ਪੀ. ਏ. ਯੂ. ਦੇ ਕੰਪਟਰੋਲਰ ਦਫ਼ਤਰ ਅਤੇ ਸਥਾਨਕ ਐਸ. ਬੀ. ਆਈ. ਬੈਂਕ ਮੈਨੇਜਰ ਦੀ ਪੈਨਸ਼ਨਰਾਂ ਦੇ ਬਕਾਏ ਦੇਣ ਸੰਬੰਧੀ ਕੀਤੀ ਜਾਂਦੀ ਢਿੱਲੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਇਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਦਾ ਸੱਦਾ ਦਿੱਤਾ। ਮਾਹਲ ਸਿੰਘ ਸਿੱਧੂ ਨੇ ਪੈਨਸ਼ਨਰਾਂ ਨੂੰ ਚੱਲ ਰਹੇ ਸੰਘਰਸ਼ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਸੁਰਿੰਦਰ ਸਿੰਘ ਮੋਹੀ ਨੇ ਇਤਿਹਾਸਕ ਗੀਤਾਂ ਰਾਹੀਂ ਹਾਜ਼ਰੀ ਲਵਾਈ। ਅੰਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਜ਼ੀਰਖ ਨੇ ਪੰਜਾਬ ਭਰ ਵਿਚ ਚੱਲ ਰਹੇ ਸੰਘਰਸ਼ਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਜੋ ਸਹੂਲਤਾਂ ਸਾਨੂੰ ਵਿਰਸੇ ਵਿਚ ਦੇ ਕੇ ਗਏ, ਉਨ੍ਹਾਂ ਨੂੰ ਅੱਜ ਦੇ ਹਾਕਮਾਂ ਵਲੋਂ ਲਗਾਤਾਰ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਜਲੰਧਰ, ਸੰਗਰੂਰ, ਚੰਡੀਗੜ੍ਹ, ਲੁਧਿਆਣਾ ਆਦਿ ਕਨਵੈੱਨਸ਼ਨਾਂ ਤੇ ਧਰਨਿਆਂ ਵਿਚ ਹਰ ਸਮੇਂ ਵਧ ਚੜ੍ਹ ਕੇ ਹਿੱਸਾ ਲੈਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਣਾਏ ਹੱਕਾਂ ਨੂੰ ਮੌਜੂਦਾ ਸਰਕਾਰ ਦਰਕਿਨਾਰ ਕਰਕੇ ਝੂਠੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਸਾਂਝੇ ਫ਼ਰੰਟ ਦੇ ਆਗੂਆਂ ਨੂੰ ਪੂਰਨ ਸਹਿਯੋਗ ਦੇਕੇ ਚੱਲ ਰਹੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਾਰੇ ਮੈਂਬਰਾਂ ਨੂੰ ਵੱਧ ਚੜ੍ਹ ਕੇ ਇਸ ’ਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ। ਉਨ੍ਹਾਂ ਭਾਰਤੀ ਕਿਸਾਨ ਯੂਨੀਅਨ,ਉਗਰਾਹਾਂ ਵਲੋਂ ਪਿਛਲੇ ਦਿਨੀਂ ਪੰਜਾਬ ਭਰ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੰਘਰਸ਼ ਦੀ ਹਮਾਇਤ ਕਰਨ ਦੀ ਪ੍ਰਸ਼ੰਸਾ ਕਰਦਿਆਂ ਸਾਂਝੇ ਮੰਚ ਉਸਾਰਨ ਦੀ ਹਮਾਇਤ ਕੀਤੀ। ਫ਼ਰੰਟ ਦੇ ਮੁੱਖ ਆਗੂ ਸੁਖਚੈਨ ਸਿੰਘ ਖਹਿਰਾ ਤੇ ਉਸ ਦੇ ਹੋਰ ਸਾਥੀਆਂ ਦੀ ਬਦਲੀ ਕਰਨ ਦੀ ਸਖ਼ਤ ਨਿਖੇਧੀ ਕੀਤੀ। 8 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਧਰਨਿਆਂ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਐਮ. ਐਸ. ਪਰਮਾਰ, ਤਰਸੇਮ ਸਿੰਘ, ਫ਼ਤਿਹ ਸਿੰਘ, ਤਜਿੰਦਰ ਮਹਿੰਦਰੂ, ਬਲਵੀਰ ਸਿੰਘ ਸੁਨੇਤ, ਕੁਲਵੰਤ ਸਿੰਘ, ਰਣਜੋਧ ਸਿੰਘ ਗਰੇਵਾਲ, ਪ੍ਰੀਤ ਮਹਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਲਲਤੋਂ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਹਸਨਪੁਰ) ਵਲੋਂ ਨਵੀਂ ਇਕਾਈ ਦਾ ਗਠਨ ਅਗਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਦੀ ਪੰਕਿਲ ਨਾਇਕ ਦੀ ਸ਼ਾਨਦਾਰ ਉਪਲਬਧੀ , ਏ . ਐਫ . ਐਮ . ਐਸ . ਐਮ . ਬੀ . ਬੀ . ਐਸ . ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।