06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਡਾ. ਗਿੱਲ ਨੇ ਐਚ1 -ਐਨ1 ਇਨਫਲੂਐਂਜਾ ਦੇ ਲੱਛਣ ਅਤੇ ਬਚਾਓ ਬਾਰੇ ਦਿੱਤੀ ਜਾਣਕਾਰੀ

ਲਾਡੋਵਾਲ, 5 ਸਤੰਬਰ (ਬਲਬੀਰ ਸਿੰਘ ਰਾਣਾ)- ਡਾ. ਰੁਪਿੰਦਰ ਗਿੱਲ, ਐਸ .

ਡਾ. ਆਰ.ਐਸ. ਗਿੱਲ 06-09-2026
ਲਾਡੋਵਾਲ, 5 ਸਤੰਬਰ (ਬਲਬੀਰ ਸਿੰਘ ਰਾਣਾ)- ਡਾ. ਰੁਪਿੰਦਰ ਗਿੱਲ, ਐਸ .ਐਮ .ਓ, ਕੂਮ ਕਲਾਂ ਨੇ ਆਮ ਲੋਕਾਂ ਨੂੰ ਮਿੰਨੀ ਪੀ.ਐਸ.ਸੀ. ਲਾਡੋਵਾਲ ਵਿਖੇ ਸੰਬੋਧਨ ਕਰਦਿਆਂ ਦੱਸਿਆ ਕਿ ਐੱਚ1 ਐੱਨ1, ਇਨਫਲੂਐਂਜ਼ਾ ਤੋਂ ਬਚਾਅ ਲਈ ਸਭ ਨੂੰ ਸਾਵਧਾਨ ਰਹਿੰਦਿਆਂ ਲੋੜੀਂਦੀਆਂ ਸਾਵਧਾਨੀਆਂ ਨੂੰ ਅਪਣਾਉਣ ਦੀ ਪੁਰਜ਼ੋਰ ਅਪੀਲ ਕੀਤੀ । ਡਾ. ਗਿੱਲ ਨੇ ਦੱਸਿਆ ਕਿ ਐਚ1 ਐਨ 1 ਵੀ ਇਕ ਵਾਇਰਲ ਹੀ ਹੈ ਜੋ ਸਾਹ ਨਾਲ ਸੰਬੰਧਿਤ ਇਕ ਬਿਮਾਰੀ ਹੈ, ਜਿਹੜੀ ਕਿਸੇ ਸੰਕਰਮਿਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਸਮੇਂ ਨਿਕਲਣ ਵਾਲੀਆਂ ਬੂੰਦਾਂ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਜਾਂਦੀ ਹੈ l ਉਨਾਂ ਦੱਸਿਆ ਕਿ ਇਸ ਦੇ ਆਮ ਲੱਛਣਾਂ ਵਿਚ ਗਲੇ ਵਿੱਚ ਦਰਦ, ਬੁਖਾਰ, ਖੰਘ, ਨੱਕ ਵਗਣਾ ਜਾਂ ਨੱਕ ਬੰਦ ਹੋਣਾ, ਸਿਰ ਦਰਦ,ਸਰੀਰ ਦਰਦ ਅਤੇ ਥਕਾਵਟ ਆਦਿ ਵੀ ਸ਼ਾਮਲ ਹੋ ਸਕਦੇ ਹਨ। ਜਦਕਿ ਕੁਝ ਗੰਭੀਰ ਮਾਮਲਿਆਂ ਵਿਚ ਵਿਅਕਤੀ ਨੂੰ ਸਾਹ ਲੈਣ ‘ਚ ਤਕਲੀਫ ਵੀ ਹੋ ਸਕਦੀ ਹੈ। ਡਾ. ਗਿੱਲ ਨੇ ਕਿਹਾ ਕਿ ਜ਼ੇਕਰ ਫਲੂ ਵਰਗੇ ਲੱਛਣ ਮਹਿਸੂਸ ਹੋਣ ਤਾਂ ਲੋਕ ਖੁਦ ਆਪਣੀ ਮਰਜ਼ੀ ਦੀ ਦਵਾਈ ਲੈਣ ਦੀ ਬਜਾਏ, ਤੁਰੰਤ ਯੋਗ ਡਾਕਟਰ ਦੀ ਸਲਾਹ ਲੈਣ ਜਾਂ ਨੇੜੇ ਹਸਪਤਾਲ ਨਾਲ ਸੰਪਰਕ ਕਰਨ l ਇਸੇ ਤਰ੍ਹਾਂ ਬੱਚਿਆਂ, ਬਜ਼ੁਰਗਾਂ, ਗਰਭਪਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਹੀ ਕਿਸੇ ਗੰਭੀਰ ਬਿਮਾਰੀ ਜਾਂ ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਾਵਧਾਨੀ ਵਰਤਣ ਦੀ ਲੋੜ ਹੈ। ਉਨਾਂ ਦੱਸਿਆ ਕਿ ਬਚਾਅ ਹੀ ਸਭ ਤੋਂ ਵਧੀਆ ਇਲਾਜ ਅਤੇ ਪਰਹੇਜ਼ ਹੈ। ਇਸ ਲਈ ਲੋਕ ਹੱਥਾਂ ਦੀ ਸਫ਼ਾਈ ਦਾ ਜਰੂਰੀ ਅਤੇ ਖਾਸ ਧਿਆਨ ਰੱਖਣ, ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਣ, ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਢੱਕ ਕੇ ਰੱਖਣ ਅਤੇ ਜਿਹੜੇ ਵਿਅਕਤੀ ਬਿਮਾਰ ਹਨ ਨਜ਼ਦੀਕੀ ਤੋਂ ਬਚਣ ਦੀ ਸਲਾਹ ਵੀ ਦਿੱਤੀ। ਡਾ. ਗਿੱਲ ਨੇ ਲੋਕਾਂ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ ਜਦ ਬਿਮਾਰੀ ਦੇ ਲੱਛਣ ਪਤਾ ਲੱਗ ਜਾਣ ਤਾਂ ਉਹ ਵਿਅਕਤੀ ਘੁੰਮਣ ਘੁਮਾਉਣ ਦੀ ਬਜਾਏ, ਆਪਣੇ ਘਰ ਵਿਚ ਰਹਿ ਕੇ ਆਰਾਮ ਕਰਨ ਅਤੇ ਹੋਰ ਲੋਕਾਂ ਨੂੰ ਇਸ ਸੰਕਰਮਣ ਤੋਂ ਬਚਾਇਆ ਜਾ ਸਕੇ ਅਤੇ ਇਨ੍ਹਾਂ ਜ਼ਰੂਰੀ ਸਾਵਧਾਨੀਆਂ ਦੀ ਵਰਤੋਂ ਵੀ ਕੀਤੀ ਜਾਵੇ ।
ਪਿਛਲੀ ਖ਼ਬਰ ਦਸਮੇਸ਼ ਯੂਨੀਅਨ ਵਲੋਂ ਸੈਲਰਾਂ ਤੇ ਹੋਰ ਗੁਦਾਮਾਂ ਵਿਚੋਂ ਚੌਲਾਂ ਦੀ ਚੁਕਵਾਈ ਦੇ ਕਾਰਜ ਵਿਚ ਭਾਰੀ ਤੇਜ਼ੀ ਲਿਆਉਣ ਦੀ ਜ਼ੋਰਦ... ਅਗਲੀ ਖ਼ਬਰ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦਾ ਮੁੱਖ ਮਕਸਦ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ-ਸ਼ਿਵਾਲਿਕ ਪਿੰਡ ਗੁਰਮ, ਦੁਲੇਅ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।