29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੀ-ਪਾਈਟ ਕੈਂਪ ’ਚ ਭਰਤੀ ਲਈ 1 ਸਤੰਬਰ ਤੋਂ ਸਿਖਲਾਈ ਸ਼ੁਰੂ

ਲੁਧਿਆਣਾ, 28 ਅਗਸਤ (ਜਤਿੰਦਰ ਭੰਬੀ)-ਸੀ-ਪਾਈਟ ਕੈਂਪ ਲੁਧਿਆਣਾ ਦੇ ਸਿਖਲਾਈ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕੋਟਲਾ ਦੇ ਨੌਜਵਾਨਾਂ ਨੂੰ ਸੀ. ਏ.

ਅਜੀਤ ਡੈਸਕ 29-08-2026
ਲੁਧਿਆਣਾ, 28 ਅਗਸਤ (ਜਤਿੰਦਰ ਭੰਬੀ)-ਸੀ-ਪਾਈਟ ਕੈਂਪ ਲੁਧਿਆਣਾ ਦੇ ਸਿਖਲਾਈ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕੋਟਲਾ ਦੇ ਨੌਜਵਾਨਾਂ ਨੂੰ ਸੀ. ਏ. ਪੀ. ਐਫ. (ਜੀ.ਡੀ), ਸੀ. ਆਈ. ਐਸ. ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਸਿਖਲਾਈ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ, ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵਿਖੇ 1 ਸਤੰਬਰ ਤੋਂ ਸਿਖਲਾਈ ਲਈ ਆ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਰਜਿਸਟਰੇਸ਼ਨ ਸਤੰਬਰ ਅਤੇ ਅਕਤੂਬਰ ਮਹੀਨੇ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਲਈ ਜ਼ਰੂਰੀ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਜਿਸ ਵਿਚ ਵਿਦਿਅਕ ਯੋਗਤਾ 10 ਵੀਂ, 12ਵੀਂ ਅਤੇ ਉੱਚ ਵਿਦਅਕ ਸਾਰੇ ਸਰਟੀਫਿਕੇਟ ਅਤੇ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋਆਂ ਸਮੇਤ ਨੌਜਵਾਨ ਕੈਂਪ ਵਿਚ ਰਿਪੋਰਟ ਕਰ ਸਕਦੇ ਹਨ। ਸਿਖਲਾਈ ਵਿਚ ਪਾਸ ਹੋਏ ਨੌਜਵਾਨਾਂ ਨੂੰ ਸੀ.ਏ.ਪੀ.ਐਫ.(ਜੀ.ਡੀ), ਸੀ.ਆਈ.ਐਸ.ਐਫ., ਸੀ.ਆਰ.ਪੀ.ਐਫ., ਆਈ.ਟੀ.ਬੀ.ਪੀ., ਐਸ.ਐਸ.ਬੀ. ਅਤੇ ਐਸ.ਐਸ.ਐਫ. ਦੀ ਭਰਤੀ ਲਈ ਸਿਖਲਾਈ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦਾ ਵਿਵਾਦ ਲੋਕਤੰਤਰ ਲਈ ਚਿੰਤਾਜਨਕ-ਪ੍ਰਵੀਨ ਬਾਂਸਲ ਅਗਲੀ ਖ਼ਬਰ ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਪਤੀ ਸਮੇਤ 10 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।