26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਹੁਰੇ ਘਰ ਗਏ ਜਵਾਈ ਨੇ ਸ਼ੱਕੀ ਹਾਲਾਤ ’ ਚ ਕੀਤੀ ਖ਼ੁਦਕੁਸ਼ੀ , ਸਹੁਰਾ ਪਰਿਵਾਰ ਨਾਮਜ਼ਦ

ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਹੁਰੇ ਘਰ ਗਏ ਜਵਾਈ ਵਲੋਂ ਸ਼ੱਕੀ ਹਾਲਾਤਾਂ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਜੇ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਵਿਜੈ ਕੁਮਾਰ ਦਾ ਵਿਆਹ 9 ਸਾਲ ਪਹਿਲਾਂ ਜੋਤੀ ਰਾਣੀ ਨਾਲ ਹੋਇਆ ਸੀ।

ਅਜੀਤ ਡੈਸਕ 26-09-2026
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਹੁਰੇ ਘਰ ਗਏ ਜਵਾਈ ਵਲੋਂ ਸ਼ੱਕੀ ਹਾਲਾਤਾਂ ’ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅਜੇ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਵਿਜੈ ਕੁਮਾਰ ਦਾ ਵਿਆਹ 9 ਸਾਲ ਪਹਿਲਾਂ ਜੋਤੀ ਰਾਣੀ ਨਾਲ ਹੋਇਆ ਸੀ। ਪਿਛਲੇ ਦਿਨ ਉਸਦਾ ਭਰਾ ਉਨ੍ਹਾਂ ਕੋਲ ਆਇਆ ਅਤੇ ਕੁੱਝ ਦਿਨ ਰਹਿਣ ਉਪਰੰਤ ਉਹ ਵਾਪਸ ਆਪਣੀ ਪਤਨੀ ਕੋਲ ਚਲਾ ਗਿਆ। ਉਸਦੇ ਭਰਾ ਵਲੋਂ ਵ੍ਹਟਸਐਪ ’ਤੇ ਇਕ ਵੀਡੀਓ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਫ਼ੋਨ ਨੰਬਰ ਅਤੇ ਵੀਡੀਓ ਸੁਸਾਈਡ ਨੋਟ ਭੇਜਿਆ। ਜਦੋਂ ਉਹ ਆਪਣੇ ਭਰਾ ਨੂੰ ਮਿਲਣ ਉਸਦੀ ਪਤਨੀ ਦੇ ਘਰ ਗਏ ਤਾਂ ਦੇਖਿਆ ਕਿ ਉਸਦੇ ਭਰਾ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਹਰਜੀਤ ਸਿੰਘ, ਲੱਕੀ ਰਾਜਪੂਤ ਅਤੇ ਸਾਲੀ ਤਜਿੰਦਰ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਛਪਾਰ ਪੰਥਕ ਕਾਨਫ਼ਰੰਸ ਲਈ ਹਲਕਾ ਗਿੱਲ ਦੇ ਵਰਕਰਾਂ ’ ਚ ਭਾਰੀ ਉਤਸ਼ਾਹ , ਵੱਡੇ ਕਾਫ਼ਲਿਆਂ ਨਾਲ ਛਪਾਰ ਪੁੱਜਣਗੇ ਲੋਕ - ਸ਼ਿਵਾਲਿ... ਅਗਲੀ ਖ਼ਬਰ ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਲੜਕੀਆਂ ਵਰਗਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।