29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਪਤੀ ਸਮੇਤ 10 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਦੀਪਿਕਾ ਸਚਦੇਵਾ ਵਾਸੀ ਸਾਊਥ ਸਿਟੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਉਸ ਦੇ ਪਤੀ ਅੰਕਿਤ ਸਚਦੇਵਾ, ਸਹੁਰੇ ਰਾਜਨ ਸਚਦੇਵਾ, ਸੱਸ ਪਿੰਕੀ ਸਚਦੇਵਾ, ਨਨਾਣ ਤਾਨੀਆ ਅਰੋੜਾ, ਵਰਿੰਦਰ ਸਚਦੇਵਾ ਗੁਰੂਪ੍ਰੀਤ ਸਚਦੇਵਾ ਤਰੁਣ ਸਚਦੇਵਾ ਰੀਤੰਬਰਾ ਸਾਨਨ ਪਤਨੀ ਚੇਤਨ ਕਨੇਵ ਬਾਵਾ ਵਾਸੀ ਸਿਵਲ ਲਾਈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 29-08-2026
ਲੁਧਿਆਣਾ, 28 ਅਗਸਤ (ਪਰਮਿੰਦਰ ਸਿੰਘ ਆਹੂਜਾ)-ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ ਸਮੇਤ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਦੀਪਿਕਾ ਸਚਦੇਵਾ ਵਾਸੀ ਸਾਊਥ ਸਿਟੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਉਸ ਦੇ ਪਤੀ ਅੰਕਿਤ ਸਚਦੇਵਾ, ਸਹੁਰੇ ਰਾਜਨ ਸਚਦੇਵਾ, ਸੱਸ ਪਿੰਕੀ ਸਚਦੇਵਾ, ਨਨਾਣ ਤਾਨੀਆ ਅਰੋੜਾ, ਵਰਿੰਦਰ ਸਚਦੇਵਾ ਗੁਰੂਪ੍ਰੀਤ ਸਚਦੇਵਾ ਤਰੁਣ ਸਚਦੇਵਾ ਰੀਤੰਬਰਾ ਸਾਨਨ ਪਤਨੀ ਚੇਤਨ ਕਨੇਵ ਬਾਵਾ ਵਾਸੀ ਸਿਵਲ ਲਾਈਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸ਼ਾਦੀ ਉਕਤ ਨਾਲ 15 ਸਾਲ ਪਹਿਲਾਂ ਹੋਈ ਸੀ, ਪਰ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਕਤ ਨੇ ਉਸ ਨੂੰ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਗਈਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪਿਛਲੀ ਖ਼ਬਰ ਸੀ-ਪਾਈਟ ਕੈਂਪ ’ਚ ਭਰਤੀ ਲਈ 1 ਸਤੰਬਰ ਤੋਂ ਸਿਖਲਾਈ ਸ਼ੁਰੂ ਅਗਲੀ ਖ਼ਬਰ ਔਰਤ ਦੀ ਬਿਮਾਰੀ ਠੀਕ ਕਰਨ ਦਾ ਝਾਂਸਾ ਦੇ ਕੇ 4 ਲੱਖ 22 ਹਜ਼ਾਰ ਦੀ ਧੋਖਾਧੜੀ ਕਰਨ ਵਾਲੇ ਤਾਂਤਰਿਕ ਖਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।