27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

‘ਬੈਂਸ ਬ੍ਰਦਰਜ਼’ ਅਤੇ ਟੀਮ ਵਲੋਂ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਸਮਾਗਮ ’ਚ ਵੱਡੀ ਗਿਣਤੀ ’ਚ ਬੀਬੀਆਂ-ਭੈਣਾਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 26 ਅਗਸਤ (ਜਤਿੰਦਰ ਭੰਬੀ)-ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਧੀਆਂ-ਭੈਣਾਂ ਦੇ ਮਾਣ-ਸਤਿਕਾਰ ਨੂੰ ਸਮਰਪਿਤ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਦਾ ਵਿਸ਼ਾਲ ਸਮਾਗਮ ‘ਬੈਂਸ ਬ੍ਰਦਰਜ਼’ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਸਥਾਨਕ ਪੈਲੇਸ ਵਿਖੇ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਰੰਗਲਾ ਸਭਿਆਚਾਰਕ ਮੇਲੇ ਵਿਚ ਹਲਕਾ ਆਤਮ ਨਗਰ (ਸਾਊਥ) ਤੋਂ ਬੀਬੀਆਂ, ਭੈਣਾਂ ਅਤੇ ਮਾਤਾਵਾਂ ਦਾ ਅਥਾਹ ਜਨ ਸੈਲਾਬ ਉਮੜ ਪਿਆ।

ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਜਤਿੰਦਰ ਭੰਬੀ)-ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਧੀਆਂ-ਭੈਣਾਂ ਦੇ ਮਾਣ-ਸਤਿਕਾਰ ਨੂੰ ਸਮਰਪਿਤ ‘ਮੇਲਾ ਤੀਆਂ ਦਾ, ਸ਼ਾਨ ਪੰਜਾਬ ਦੀ’ ਦਾ ਵਿਸ਼ਾਲ ਸਮਾਗਮ ‘ਬੈਂਸ ਬ੍ਰਦਰਜ਼’ ਅਤੇ ਉਨ੍ਹਾਂ ਦੀ ਪੂਰੀ ਟੀਮ ਵਲੋਂ ਸਥਾਨਕ ਪੈਲੇਸ ਵਿਖੇ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਰੰਗਲਾ ਸਭਿਆਚਾਰਕ ਮੇਲੇ ਵਿਚ ਹਲਕਾ ਆਤਮ ਨਗਰ (ਸਾਊਥ) ਤੋਂ ਬੀਬੀਆਂ, ਭੈਣਾਂ ਅਤੇ ਮਾਤਾਵਾਂ ਦਾ ਅਥਾਹ ਜਨ ਸੈਲਾਬ ਉਮੜ ਪਿਆ। ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਭੈਣਾਂ ਨੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਰੱਖੜੀ ਬੰਨ੍ਹੀ। ਧੀਆਂ-ਭੈਣਾਂ ਵਲੋਂ ਮਿਲੇ ਇਸ ਅਥਾਹ ਪ੍ਰੇਮ ਅਤੇ ਆਸ਼ੀਰਵਾਦ ਲਈ ਸਿਮਰਜੀਤ ਸਿੰਘ ਬੈਂਸ ਨੇ ਸਿਰ ਝੁਕਾ ਕੇ ਸਾਰੀਆਂ ਮਾਤਾਵਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਬੈਂਸ ਬ੍ਰਦਰਜ਼ ਦੇ ਪਰਿਵਾਰ ਨੇ ਵੀ ਉਚੇਚੇ ਤੌਰ ‘ਤੇ ਹਿੱਸਾ ਲਿਆ ਅਤੇ ਆਈਆਂ ਸਾਰੀਆਂ ਬੀਬੀਆਂ-ਭੈਣਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਵਲੋਂ ਰੱਖੜੀ ਬੰਨ੍ਹਣ ਆਈ ਹਰੇਕ ਔਰਤ ਨੂੰ ਸਤਿਕਾਰ ਦੇ ਰੂਪ ਵਿਚ ਇਕ-ਇਕ ਵਿਸ਼ੇਸ਼ ਤੋਹਫ਼ਾ ਦਿੱਤਾ ਗਿਆ। ਸਮਾਗਮ ਦਾ ਪ੍ਰਬੰਧ ਸਿਮਰਜੀਤ ਸਿੰਘ ਬੈਂਸ ਵਲੋਂ ਕੀਤਾ ਗਿਆ ਸੀ। ਇਹ ਵਿਸ਼ਾਲ ਇਕੱਠ ਸਿਰਫ਼ ਹਲਕਾ ਆਤਮ ਨਗਰ ਤੇ ਦੱਖਣੀ ਹਲਕੇ ਦਾ ਸੀ, ਜੋ ‘ਬੈਂਸ ਬ੍ਰਦਰਜ਼’ ਅਤੇ ਉਨ੍ਹਾਂ ਦੀ ਟੀਮ ਪ੍ਰਤੀ ਇਲਾਕੇ ਦੀਆਂ ਔਰਤਾਂ ਅਤੇ ਪਰਿਵਾਰਾਂ ਦੇ ਅਟੁੱਟ ਵਿਸ਼ਵਾਸ ਤੇ ਪਿਆਰ ਨੂੰ ਸਪਸ਼ਟ ਰੂਪ ਵਿਚ ਦਰਸਾਉਂਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ‘ਬੈਂਸ ਬ੍ਰਦਰਜ਼’ ਅਤੇ ਉਨ੍ਹਾਂ ਦੀ ਟੀਮ ਨੇ ਆਈਆਂ ਸਾਰੀਆਂ ਮਾਤਾਵਾਂ ਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਪੰਜਾਬ ਦੇ ਵਿਰਸੇ ਅਤੇ ਸਭਿਆਚਾਰਕ ਤਿਉਹਾਰਾਂ ਨੂੰ ਜਿਊਂਦਾ ਰੱਖਣਾ ਅਤੇ ਸਾਡੀਆਂ ਧੀਆਂ-ਭੈਣਾਂ ਨੂੰ ਪੂਰਾ ਮਾਣ-ਸਤਿਕਾਰ ਦੇਣਾ ਹੈ।
ਪਿਛਲੀ ਖ਼ਬਰ ਸੀਸੂ ਦੇ ਪ੍ਰਧਾਨ ਅਤੇ ਨਿਊ ਸਵੈਨ ਗਰੁੱਪ ਦੇ ਸੀ.ਐਮ.ਡੀ. ਆਹੂਜਾ ਇਨੋਵੇਸ਼ਨ ਮਿਸ਼ਨ ਪੰਜਾਬ ਦੇ ਸਲਾਹਕਾਰ ਨਿਯੁਕਤ ਅਗਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਚ ਤੀਆਂ ਦਾ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।