17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵਿਧਾਇਕ ਗਰੇਵਾਲ ਨੇ ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ’ਚ ਲਹਿਰਾਇਆ ਤਿਰੰਗਾ

ਲੁਧਿਆਣਾ, 16 ਅਗਸਤ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਸੁਤੰਤਰਤਾ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਵਾਰਡਾਂ ‘ਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

ਅਜੀਤ ਡੈਸਕ 17-08-2026
ਲੁਧਿਆਣਾ, 16 ਅਗਸਤ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਸੁਤੰਤਰਤਾ ਦਿਵਸ ਮੌਕੇ ਹਲਕੇ ਦੇ ਵੱਖ-ਵੱਖ ਵਾਰਡਾਂ ‘ਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਵਿਧਾਇਕ ਗਰੇਵਾਲ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ , ਸ਼ਹੀਦ ਊਧਮ ਸਿੰਘ ਸਮੇਤ ਮਹਾਨ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ । ਉਨ੍ਹਾਂ ਕਿਹਾ ਕਿ ਇਹ ਸਾਡੇ ਸੂਬੇ ਲਈ ਅਤੇ ਪੰਜਾਬੀਅਤ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਸਨ। ਇਸ ਮੌਕੇ ਤੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਆਪ ਸਰਕਾਰ ਨੇ ਸੂਬਾ ਵਾਸੀਆਂ ਨਾਲ ਜੋ ਵੀ ਵਾਅਦੇ ਤੇ ਗਰੰਟੀਆਂ ਦਿੱਤੀਆਂ, ਉਹਨਾਂ ਨੂੰ ਮਿਥੇ ਸਮੇਂ ‘ਚ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤੇ ਅਤੇ ਪਿਛਲੇ ਚਾਰ ਸਾਲਾਂ ਦੇ ਸਮੇਂ ਦੌਰਾਨ ਕਈ ਇਤਿਹਾਸਿਕ ਫੈਸਲੇ ਲਏ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਵਾਉਣ ਲਈ ਵਚਨਵੱਧ ਹੈ। ਇਸ ਦੌਰਾਨ ਉਹਨਾਂ ਟਿੱਬਾ ਰੋਡ, ਤਾਜਪੁਰ ਰੋਡ, ਸ਼ਕਤੀ ਨਗਰ, ਸੁਭਾਸ਼ ਨਗਰ, ਰਾਹੋਂ ਰੋਡ, ਸੈਕਟਰ 32 ਤੋਂ ਇਲਾਵਾ ਹੋਰਨਾ ਵਾਰਡਾਂ ‘ਚ ਵੀ ਤਿਰੰਗਾ ਲਹਿਰਾ ਇਲਾਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਆਪ ਆਗੂ ਕੁਲਵਿੰਦਰ ਗਰੇਵਾਲ, ਸੁਰਿੰਦਰ ਸਿੰਘ ਮਦਾਨ , ਜਸਵਿੰਦਰ ਸੰਧੂ , ਰਾਜ ਗਰੇਵਾਲ , ਬਾਊ ਰਾਮ ਸ਼ਰਮਾ ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਜਗਦੀਸ਼ ਲਾਲ ਦੀ, ਭੂਸ਼ਨ ਸ਼ਰਮਾ , ਕੌਂਸਲਰ ਅਨੁਜ ਚੌਧਰੀ, ਜਗਪਾਲ ਸਿੰਘ ਲਾਲੀ , ਗੱਗੀ ਸ਼ਰਮਾ , ਕੌਂਸਲਰ ਸੁਖਮੇਲ ਸਿੰਘ ਗਰੇਵਾਲ , ਕੌਂਸਲਰ ਜਸਪ੍ਰੀਤ ਕੌਰ , ਕੌਂਸਲਰ ਅਸ਼ਵਨੀ ਸ਼ਰਮਾ , ਸੁਖਵੰਤ ਸਿੰਘ ਸੁੱਖਾ ,ਦਰਸ਼ਨ ਚਾਵਲਾ, ਅੰਕੁਰ ਗੁਲਾਟੀ , ਰਾਜੇਸ਼ ਪਿੰਕਾ, ਅਮਰਜੀਤ ਸਿੰਘ ਕੌਂਸਲਰ,ਲਵਲੀ ਮਿਨੋਚਾ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਸਿਰਜਣ ਲਈ ਵਚਨਬੱਧ- ਹਰਪਾਲ ਸਿੰਘ ਚੀਮਾ ਵੱਖ ਵੱਖ - ਸਕੂਲਾਂ ’ ਚ... ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਕੱਢੇ ਗਏ ਰੋਸ ਮਾਰਚ ’ਤੇ ਚੰਡੀਗੜ੍ਹ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਮਾਰੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।