ਲਾਡੋਵਾਲ ਵਿਖੇ ਅੱਖਾਂ ਤੇ ਦੰਦਾਂ ਦੇ ਕੈਂਪ ਦੌਰਾਨ 200 ਮਰੀਜ਼ਾਂ ਨੇ ਲਿਆ ਲਾਹਾ
ਲਾਡੋਵਾਲ, 5 ਅਗਸਤ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਗੁਰਦੁਆਰਾ ਸਿੰਘ ਸਭਾ, ਲਾਡੋਵਾਲ ਵਿਖੇ ਅੱਖਾਂ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਦਾ ਲਾਡੋਵਾਲ ਤੇ ਆਸ-ਪਾਸ ਦੇ ਪਿੰਡਾਂ ਦੇ 200 ਮਰੀਜ਼ਾਂ ਨੇ ਲਾਹਾ ਲਿਆ ਅਤੇ ਅੱਖਾਂ ਤੇ ਦੰਦਾਂ ਦਾ ਚੈੱਕਅਪ ਕਰਵਾਇਆ। ਇਸ ਮੌਕੇ ਡਾ.
ਗ
ਗੁਰਦੁਆਰਾ ਸਿੰਘ ਸਭਾ, ਲਾਡੋਵਾਲ ਵਿਖੇ ਲਗਾਏ ਅੱਖਾਂ ਤੇ ਦੰਦਾਂ ਦੇ ਮੁਫ਼ਤ ਚੈਕਅਪ ਕੈਂਪ ਦਾ ਦ੍ਰਿਸ਼। ਤਸਵੀਰ-ਬਲਬੀਰ ਸਿੰਘ ਰਾਣਾ
06-08-2026
ਲਾਡੋਵਾਲ, 5 ਅਗਸਤ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਦੇ ਗੁਰਦੁਆਰਾ ਸਿੰਘ ਸਭਾ, ਲਾਡੋਵਾਲ ਵਿਖੇ ਅੱਖਾਂ ਤੇ ਦੰਦਾਂ ਦਾ ਮੁਫ਼ਤ ਕੈਂਪ ਲਗਾਇਆ ਗਿਆ, ਜਿਸ ਦਾ ਲਾਡੋਵਾਲ ਤੇ ਆਸ-ਪਾਸ ਦੇ ਪਿੰਡਾਂ ਦੇ 200 ਮਰੀਜ਼ਾਂ ਨੇ ਲਾਹਾ ਲਿਆ ਅਤੇ ਅੱਖਾਂ ਤੇ ਦੰਦਾਂ ਦਾ ਚੈੱਕਅਪ ਕਰਵਾਇਆ। ਇਸ ਮੌਕੇ ਡਾ. ਹਰਚਰਨ, ਡਾ. ਚਰਨਜੀਵੀ, ਡਾ. ਰੋਹਿਤ ਕੁਮਾਰ ਅਤੇ ਕੁਲਦੀਪ ਕੌਰ ਆਦਿ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਦੰਦਾਂ ਅਤੇ ਅੱਖਾਂ ਦੀ ਮੁਫ਼ਤ ਜਾਂਚ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ. ਰੋਹਿਤ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਵੱਸਦੇ ਲੋਕਾਂ ਦੀਆਂ ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਈ ਰੱਖਣ ਲਈ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਦੀ ਅੱਖਾਂ ਦੀ ਰੌਸ਼ਨੀ ਅਤੇ ਦੰਦ ਬਿਲਕੁਲ ਠੀਕ ਰਹਿਣ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਲਾਡੋਵਾਲ ਦੇ ਮੁੱਖ ਸੇਵਾਦਾਰ ਗੁਰਜੰਟ ਸਿੰਘ ਗਿੱਲ ਲਾਡੋਵਾਲ ਨੇ ਡਾਕਟਰਾਂ ਦੀ ਮਾਹਿਰ ਟੀਮ ਅਤੇ ਆਏ ਹੋਏ ਮਰੀਜ਼ਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਪਿੰਡ ਵਿਚ ਅੱਗੇ ਤੋਂ ਵੀ ਅਜਿਹੇ ਜਾਂਚ ਕੈਂਪ ਲਗਾਉਣ ਦੀ ਆਸ ਪ੍ਰਗਟਾਈ। ਇਸ ਮੌਕੇ ਗੁਰਜੰਟ ਸਿੰਘ ਲਾਡੋਵਾਲ, ਬਾਬਾ ਪਰਮਜੀਤ ਸਿੰਘ ਅਤੇ ਅਮਰਜੀਤ ਸਿੰਘ ਚੋਪੜਾ ਆਦਿ ਵੀ ਹਾਜ਼ਰ ਸਨ।