11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਗਲਾਡਾ ਤੇ ਨਗਰ ਨਿਗਮ ਲੁਧਿਆਣਾ ਨੇ ਸਾਂਝੀ ਕਾਰਵਾਈ ਕਰਦਿਆਂ 200 ਫੁੱਟੀ ਮਿਸੰਗ ਲਿੰਕ ਸੜਕ ਤੋਂ ਲੱਗੀਆਂ ਰੇਹੜੀਆਂ ਫੜ੍ਹੀਆਂ ਵਾਲਿਆਂ ਨੂੰ ਖਦੇੜਿਆ

ਅਜੀਤ ਡੈਸਕ 24-07-2026
ਫੁੱਲਾਂਵਾਲ, 23 ਜੁਲਾਈ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਹਲਕਾ ਗਿੱਲ ਤੇ ਆਤਮ ਨਗਰ ਦੀ ਹੱਦ ਤੇ ਪੈਂਦੀ 200 ਫੁੱਟੀ ਮਿੰਸਿਗ ਲਿੰਕ ਸੜਕ ਤੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਅਤੇ ਨਗਰ ਨਿਗਮ ਲੁਧਿਆਣਾ ਨੇ ਡਿਊਟੀ ਮੈਜਿਸਟਰੇਟ ਐਸ.ਡੀ.ਓ ਦਵਲੀਨ ਸਿੰਘ, ਸਟੇਟ ਅਫ਼ਸਰ ਬਿਲਡਿੰਗ ਬ੍ਰਾਂਚ ਐਸ ਡੀ ਓ ਕਰਨ ਅਗਰਵਾਲ, ਜੇ.ਈ. ਸੁਖਵਿੰਦਰ ਸਿੰਘ ਤੋਂ ਇਲਾਵਾ ਗਲਾਡਾ ਦੇ ਸੁਰੱਖਿਆ ਕਰਮਚਾਰੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸਾਂਝੀ ਕਾਰਵਾਈ ਕਰਦਿਆਂ ਸੜਕ ਦੇ ਦੋਨੇ ਪਾਸੇ ਫੁੱਟਪਾਥਾਂ ‘ਤੇ ਲੱਗੀਆਂ ਰੇਹੜੀਆਂ ਤੇ ਫੜ੍ਹੀਆਂ ਵਾਲਿਆਂ ਤੇ ਸਾਂਝੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਖਦੇੜ ਦਿੱਤਾ ਅਤੇ ਉਨ੍ਹਾਂ ਦਾ ਸਮਾਨ ਆਪਣੇ ਕਬਜ਼ੇ ਵਿਚ ਲੈ ਲਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਰੇਹੜੀਆਂ ਫੜੀਆਂ ਦੇ ਲੱਗਣ ਨਾਲ ਇਸ ਏਰੀਏ ਵਿਚ ਹਰ ਸਮੇਂ ਜਾਮ ਦਾ ਮਾਹੌਲ ਬਣਿਆ ਰਹਿੰਦਾ ਸੀ। ਇਸ ਕਾਰਵਾਈ ਨੂੰ ਲੈ ਕੇ ਰਾਹਗੀਰਾਂ ਅਤੇ ਇੱਥੋਂ ਦੇ ਵਸਨੀਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਮੌਕੇ ਤੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਜ਼ਮੀਨ ਅਤੇ ਫੁੱਟਪਾਥਾਂ ‘ਤੇ ਨਾਜਾਇਜ਼ ਕਬਜ਼ਾ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿਚ ਵੀ ਅਜਿਹੀਆਂ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ। ਪਰ ਇਸ ਕਾਰਵਾਈ ਤੋਂ ਕੁੱਝ ਦੇਰ ਬਾਅਦ ਹੀ ਸ਼ਾਮ ਸਮੇਂ ਲੋਕਾਂ ਵਲੋਂ ਫਿਰ ਤੋਂ ਆਪਣੀਆਂ ਰੇਹੜੀਆਂ ਫੜ੍ਹੀਆਂ ਸੜਕ ਕਿਨਾਰੇ ਬਣੇ ਫੁੱਟਪਾਥਾਂ ਤੇ ਮੁੜ ਸਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ ਗਿਆ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਲੜਾਈ ਜਿੱਤਣ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ-ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਅਗਲੀ ਖ਼ਬਰ ਸਫਾਈ ਕਾਮਿਆਂ ’ਤੇ ਲਾਠੀਚਾਰਜ ਨਿੰਦਣਯੋਗ- ਗੁਰਦੇਵ ਸ਼ਰਮਾ ਦੇਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।