14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਤਾ ਕਰਨੈਲ ਕੌਰ ਨੂੰ ਚੇਅਰਮੈਨ ਗੁਰਜੀਤ ਗਿੱਲ ਅਤੇ ਪਰਿਵਾਰ ਨੇ ਦਿੱਤੀ ਆਖ਼ਰੀ ਵਿਦਾਈ

ਅਜੀਤ ਡੈਸਕ 20-07-2026
ਲਾਡੋਵਾਲ, 19 ਜੁਲਾਈ (ਬਲਬੀਰ ਸਿੰਘ ਰਾਣਾ)-ਆਮ ਆਦਮੀ ਪਾਰਟੀ ਦੇ ਜੁਝਾਰੂ ਸਾਥੀ ਅਤੇ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਲਾਦੀਆਂ ਦੀ ਸਤਿਕਾਰਯੋਗ ਸੱਸ ਮਾਤਾ ਅਤੇ ਐਡਵੋਕੇਟ ਜਸਮਨ ਸਿੰਘ ਗਿੱਲ ਦੀ ਨਾਨੀ ਸਰਦਾਰਨੀ ਕਰਨੈਲ ਕੌਰ, ਜੋ ਕਿ ਵਾਹਿਗੁਰੂ ਵਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਐਤਵਾਰ ਸ਼ਾਮ 4 ਵਜੇ ਪਿੰਡ ਲਾਦੀਆਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਮਾਤਾ ਕਰਨੈਲ ਕੌਰ ਦੇ ਮ੍ਰਿਤਕ ਪੰਜ ਭੌਤਿਕ ਸਰੀਰ ਨੂੰ ਅਗਨੀ ਦੀ ਰਸਮ ਚੇਅਰਮੈਨ ਗੁਰਜੀਤ ਸਿੰਘ ਗਿੱਲ ਅਤੇ ਪਰਿਵਾਰਿਕ ਮੈਂਬਰਾਂ ਵਲੋਂ ਦਿਖਾਈ ਗਈ। ਇਸ ਮੌਕੇ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਤਾ ਕਰਨੈਲ ਕੌਰ ਦੀ ਅੰਤਿਮ ਅਰਦਾਸ ਪਿੰਡ ਲਾਦੀਆਂ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਨੀਵਾਰ 25 ਜੁਲਾਈ ਦੁਪਹਿਰ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਕਵਲਜੀਤ ਸਿੰਘ ਸੰਧੂ, ਗੁਰਵਿੰਦਰ ਸਿੰਘ ਮੰਗਾ, ਵਰਿੰਦਰ ਸਿੰਘ ਜੱਸੀਆਂ, ਸਰਪੰਚ ਜਸਵਿੰਦਰ ਸਿੰਘ ਰਾਣਾ, ਮੋਹਨ ਸਿੰਘ ਵਿਰਕ, ਸਰਪੰਚ ਸਤਨਾਮ ਸਿੰਘ, ਜਤਿੰਦਰ ਸਿੰਘ ਖੰਗੂੜਾ, ਸੋਨੂ ਮੱਕੜ, ਦਸਮੇਸ਼ ਸਿੰਘ, ਮਨੂ ਠੁਕਰਾਲ, ਪੁਨੀਤ ਸਾਹਨੀ, ਬਲਕੌਰ ਸਿੰਘ, ਨਗਰ ਨਿਵਾਸੀ ਅਤੇ ਰਿਸ਼ਤੇਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਦੀਆਂ ਟਾਲਮਟੋਲ ਨੀਤੀਆਂ ਵਿਰੁੱਧ 3 ਅਗਸਤ ਤੋਂ ਹੜਤਾਲ ਕਰਕੇ ਕੀਤੇ ਜਾਣਗੇ ਸੰਘਰਸ਼-ਰੇਸ਼ਮ ਸਿੰਘ ਗਿੱਲ ਅਗਲੀ ਖ਼ਬਰ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਮਰ ਸਪਲੈਸ਼ ਬੈਸ਼ ਪੂਲ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।