09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਸ਼ੇ ਵਿਚ ਧੁੱਤ ਤੇਜ਼ ਰਫ਼ਤਾਰ ਫਾਰਚੂਨਰ ਸਵਾਰਾਂ ਨੇ ਆਟੋ ਰਿਕਸ਼ਾ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ

ਅਜੀਤ ਡੈਸਕ 19-07-2026

ਫੁੱਲਾਂਵਾਲ, 18 ਜੁਲਾਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਪੈਂਦੇ ਫੁੱਲਾਂਵਾਲ ਚੌਕ ਤੋਂ ਗੁਜ਼ਰਦੀ 200 ਫੁੱਟੀ ਮਿਸਿੰਗ ਲਿੰਕ ਸੜਕ ’ਤੇ ਫਲਾਵਰ ਚੌਕ ਲਾਗੇ ਨਸ਼ੇ ’ਚ ਧੁੱਤ ਤੇਜ਼ ਰਫ਼ਤਾਰ ਦੋ ਫਾਰਚੂਨਰ ਨੰਬਰ ਡੀ.ਐਲ. 1 ਸੀ.ਜੈਡ. 4499 ਸਵਾਰਾਂ ਨੇ ਆਟੋ ਰਿਕਸ਼ਾ ਪੀ.ਬੀ. 10 ਜੇ.ਐਲ. 4679, ਮੋਟਰਸਾਈਕਲ ਪੀ.ਬੀ. 10 ਜੀ.ਡੀ. 2355 ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਆਟੋ ਰਿਕਸ਼ਾ ਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਾਰਚੂਨਰ ਚਾਲਕ ਜੋ ਆਪਣੇ ਆਪ ਨੂੰ ਪਰਉਪਕਾਰ ਸਿੰਘ ਪੁੱਤਰ ਪ੍ਰਦੀਪ ਸਿੰਘ ਵਾਸੀ ਕਰਤਾਰਪੁਰ ਰਾੜਾ ਸਾਹਿਬ ਦੱਸ ਰਿਹਾ ਸੀ, ਆਪਣੇ ਸਾਥੀ ਸਮੇਤ ਨਸ਼ੇ ਵਿਚ ਧੁੱਤ ਸੀ। ਫਾਰਚੂਨਰ ਦੇ ਫ਼ਰੰਟ ਸ਼ੀਸ਼ੇ ’ਤੇ ਲੱਗਿਆ ਪੁਲਿਸ ਦਾ ਲੋਗੋ ਅਤੇ ਸੀਟ ’ਤੇ ਪਿਆ ਚਿੱਟਾ, ਲਾਈਟਰ ਅਤੇ ਚਿੱਟਾ ਪੀਣ ਲਈ ਵਰਤੀ ਜਾਣ ਵਾਲੀ ਪੰਨੀ ਮਿਲਣ ਨਾਲ ਸਰਕਾਰ ਅਤੇ ਪੁਲਿਸ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਅਤੇ ਆਮ ਜਨਤਾ ਦੀ ਸੁਰੱਖਿਆ ਮੁਹਿੰਮ ਦਾ ਜਨਾਜ਼ਾ ਨਿਕਲ ਰਿਹਾ ਸੀ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਫਾਰਚੂਨਰ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਹਵਾ ਵਿਚ ਉੱਡਦਾ ਨਜ਼ਰ ਆਇਆ ਅਤੇ ਆਟੋ ਰਿਕਸ਼ਾ ’ਚ ਪਈ ਬਰਫ਼ ਸਾਰੀ ਸੜਕ ’ਤੇ ਖਿੱਲਰ ਗਈ ਅਤੇ ਆਟੋ ਰਿਕਸ਼ੇ ਦੇ ਪਿਛਲੇ ਦੋਨੋਂ ਚੱਕੇ ਬੁਰੀ ਤਰ੍ਹਾਂ ਟੁੱਟ ਕੇ ਅਲੱਗ ਹੋ ਗਏ ਅਤੇ ਆਟੋ ਚਾਲਕ ਕਈ ਫੁੱਟ ਉਬੜਦਾ ਹੋਇਆ ਗਰੀਨ ਬੈਲਟ ਦੀਆਂ ਝਾੜੀਆਂ ਵਿਚ ਜਾ ਡਿੱਗਾ। ਪੁਲਿਸ ਐਕਸੀਡੈਂਟ ਤੋਂ ਇਕ ਘੰਟਾ ਬਾਅਦ ਪਹੁੰਚੀ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀ ਮੋਟਰਸਾਈਕਲ ਸਵਾਰ ਅਤੇ ਆਟੋ ਰਿਕਸ਼ਾ ਚਾਲਕ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ।

ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਸ਼ੇਸ਼ ਲੋਕ ਅਦਾਲਤ ਆਯੋਜਿਤ ਅਗਲੀ ਖ਼ਬਰ ਸੱਟਾ ਲਗਾਉਂਦੇ ਹੋਏ 3,600 ਰੁ. ਨਕਦੀ ਸਮੇਤ ਇਕ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।