08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਵਰਨਕਾਰ ਦੀ ਦੁਕਾਨ ਤੋਂ ਔਰਤ ਸੋਨੇ ਦੀ ਮੁੰਦਰੀ ਚੋਰੀ ਕਰਕੇ ਹੋਈ ਫ਼ਰਾਰ

ਅਜੀਤ ਡੈਸਕ 15-07-2026

ਲੁਧਿਆਣਾ, 14 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਰਾਫ਼ਾ ਬਾਜ਼ਾਰ ਵਿਚ ਮਨਮੋਹਨ ਜਿਊਲਰ ਤੋਂ ਇਕ ਔਰਤ ਲੱਖਾਂ ਰੁਪਏ ਮੁੱਲ ਦੀ ਸੋਨੇ ਦੀ ਮੁੰਦਰੀ ਚੋਰੀ ਕਰਕੇ ਫ਼ਰਾਰ ਹੋ ਗਈ। ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 11.00 ਵਜੇ ਦੇ ਕਰੀਬ ਇਕ ਔਰਤ ਉਨ੍ਹਾਂ ਦੀ ਦੁਕਾਨ ‘ਤੇ ਆਈ। ਇਹ ਔਰਤ ਬੀਤੇ ਦਿਨ ਮੁੰਦਰੀ ਦਾ ਆਰਡਰ ਦੇ ਕੇ 200 ਰੁਪਏ ਐਡਵਾਂਸ ਵੀ ਦੇ ਕੇ ਗਈ ਸੀ। ਜਦੋਂ ਅੱਜ ਮੁੰਦਰੀ ਲੈਣ ਲਈ ਆਈ ਤਾਂ ਉਕਤ ਔਰਤ ਨੇ ਦੇਖਦੇ ਹੀ ਦੇਖਦੇ ਬਕਸੇ ਵਿਚੋਂ ਸੋਨੇ ਦੀ ਮੁੰਦਰੀ ਚੋਰੀ ਕਰ ਲਈ ਅਤੇ ਆਪਣੇ ਬੂਟ ਵਿਚ ਪਾ ਲਈ ਅਤੇ ਉਥੇ ਪਿੱਤਲ ਦੀ ਮੁੰਦਰੀ ਰੱਖ ਦਿੱਤੀ। ਬਾਅਦ ਵਿਚ ਇਹ ਬਹਾਨੇ ਨਾਲ ਬਾਹਰ ਨਿਕਲ ਗਈ। ਜਦੋਂ ਉਸਦੇ ਜਾਣ ਤੋਂ ਬਾਅਦ ਦੁਕਾਨ ਦੇ ਮੁਲਾਜ਼ਮਾਂ ਨੇ ਬਕਸਾ ਚੈਕ ਕੀਤਾ ਤਾਂ ਉਸ ਵਿਚ ਸੋਨੇ ਦੀ ਥਾਂ ‘ਤੇ ਪਿੱਤਲ ਦੀ ਮੁੰਦਰੀ ਪਈ ਸੀ, ਜਿਸ ‘ਤੇ ਮਾਲਕਾਂ ਵਲੋਂ ਇਹ ਸਾਰਾ ਮਾਮਲਾ ਪੁਲਿਸ ਇਹ ਧਿਆਨ ਵਿਚ ਲਿਆਂਦਾ। ਇਹ ਘਟਨਾ ਦੁਕਾਨ ‘ਤੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ, ਜਿਸ ਆਧਾਰ ‘ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰ ਭਾਰੀ ਮਾਤਰਾ ਵਿਚ ਸਾਮਾਨ ਸਮੇਤ ਕਾਬੂ ਅਗਲੀ ਖ਼ਬਰ ਜਨਗਣਨਾ-2027 ਤਹਿਤ ਇਕ-ਰੋਜ਼ਾ ਡੀ.ਸੀ.ਐਚ.ਬੀ. ਸਿਖਲਾਈ ਪ੍ਰੋਗਰਾਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।