30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬੀ . ਐਸ . ਕਸ਼ਯਪ , ਡਾ . ਬੀ . ਆਰ . ਅੰਬੇਡਕਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

ਲਾਡੋਵਾਲ, 29 ਅਕਤੂਬਰ (ਬਲਬੀਰ ਸਿੰਘ ਰਾਣਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਡਾ. ਬੀ.

ਅਜੀਤ ਡੈਸਕ 30-10-2026
ਲਾਡੋਵਾਲ, 29 ਅਕਤੂਬਰ (ਬਲਬੀਰ ਸਿੰਘ ਰਾਣਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਡਾ. ਬੀ.ਆਰ.ਅੰਬੇਦਕਰ ਨੈਸ਼ਨਲ ਐਵਾਰਡ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਚੈਰੀਟੇਬਲ ਫਾਊਂਡੇਸ਼ਨ ਦੇ ਨੈਸ਼ਨਲ ਚੇਅਰਮੈਨ ਬੀ.ਐਸ.ਕਸਯਪ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ, ਇਸ ਮੌਕੇ ਕੇ.ਪੀ.ਚੌਧਰੀ ਸੈਕਟਰੀ, ਜਨਰਲ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਅਤੇ ਹਰਿਆਣਾ ਸਟੇਟ ਕਮਿਸ਼ਨ ਸ਼ਡਿਊਲ ਕਾਸਟ ਦੀ ਚੇਅਰਪਰਸਨ ਸ੍ਰੀਮਤੀ ਬੰਤੋ ਕਟਾਰੀਆ ਜੀ ਵੱਲੋਂ ਬੀ.ਐਸ.ਕਸ਼ਯਪ ਨੂੰ ਬਾਬਾ ਮੋਤੀ ਰਾਮ ਜੀ ਮਹਿਰਾ ਚੈਰੀਟੇਬਲ ਫਾਊਂਡੇਸ਼ਨ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇ ਨਜ਼ਰ ਡਾ. ਬੀ.ਆਰ.ਅੰਬੇਡਕਰ ਰਾਸ਼ਟਰੀ ਪੁਰਸਕਾਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ l ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰੀ ਚੇਅਰਮੈਨ ਬੀ.ਐਸ.ਕਸ਼ਯਪ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਐਸ. ਸੀ. ਕਮਿਸ਼ਨ ਦੀ ਚੇਅਰ ਪਰਸਨ ਸ੍ਰੀਮਤੀ ਬੰਤੋ ਕਟਾਰੀਆ ਜੀ ਨੇ ਕਿਹਾ ਕਿ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਜੀ ਦੀ ਸੇਵਾ ਅਤੇ ਲਾਸਾਨੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਸਗੋਂ ਉਨਾਂ ਦੀ ਸੇਵਾ ਅਤੇ ਸ਼ਹਾਦਤ ਸਾਡੇ ਲਈ ਇਕ ਪ੍ਰੇਰਨਾਦਾਇਕ ਹੈ ਅਤੇ ਮਾਰਗ ਦਰਸ਼ਕ ਹੈ, ਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ l ਇਸ ਮੌਕੇ ਆਰ.ਪੀ.ਸਿੰਘ ਬਾਵਾ, ਰਮੇਸ਼ ਕੁਮਾਰ, ਸੰਜੇ ਸਾਹਨੀ, ਓਮ ਪ੍ਰਕਾਸ਼ ਸਿੰਘ ਕਸ਼ਯਪ, ਵਿਜੇ ਕਪੂਰ, ਗੁੱਡੂ ਸਿੰਘ, ਪੰਕਜ ਭਾਰਦਵਾਜ, ਡਾ. ਸੁਰਿੰਦਰ ਕੁਮਾਰ, ਰੁਪੇਸ਼ ਕੁਮਾਰ ਅਤੇ ਹੋਰ ਦਰਜਾ ਬਦਰਜਾ ਮਹਾਨ ਸ਼ਖਸ਼ੀਅਤਾਂ ਵੀ ਹਾਜ਼ਰ ਵੀ ਸਨ l
ਪਿਛਲੀ ਖ਼ਬਰ ਜਮਾਲਪੁਰ ਸੰਸਥਾ ਨੂੰ ਸਿੱਖਿਆ ਵਿਭਾਗ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਸਾਈ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੁਕਾਬਲੇ ਦੌਰਾਨ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।