17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਆਜ਼ਾਦੀ ਦਿਹਾੜੇ ਮੌਕੇ ਆਂਸਲ ਇਨਕਲੇਵ ਵਿਖੇ ਗਰੇਵਾਲ ਦੀ ਅਗਵਾਈ ਹੇਠ ਸਮਾਗਮ ਹੋਇਆ

ਭਾਮੀਆਂ ਕਲਾਂ, 16 ਅਗਸਤ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਭਾਮੀਆਂ ਰੋਡ ’ਤੇ ਸਥਿਤ ਆਂਸਲ ਇਨਕਲੇਵ ਵਿਖੇ ਇੰਦਰਪਾਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ 80ਵੇਂ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲੋਨੀ ਨਿਵਾਸੀਆਂ ਵਲੋਂ ਰਲ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਭਗਤੀ ਦੇ ਗੀਤਾਂ ਤੋਂ ਇਲਾਵਾ ਸਭਿਆਚਾਰਕ ਗੀਤ ਗਾਏ ਗਏ।

ਅਜੀਤ ਡੈਸਕ 17-08-2026
ਭਾਮੀਆਂ ਕਲਾਂ, 16 ਅਗਸਤ (ਜਤਿੰਦਰ ਭੰਬੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਭਾਮੀਆਂ ਰੋਡ ’ਤੇ ਸਥਿਤ ਆਂਸਲ ਇਨਕਲੇਵ ਵਿਖੇ ਇੰਦਰਪਾਲ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ 80ਵੇਂ ਆਜ਼ਾਦੀ ਦਿਹਾੜੇ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਾਲੋਨੀ ਨਿਵਾਸੀਆਂ ਵਲੋਂ ਰਲ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਭਗਤੀ ਦੇ ਗੀਤਾਂ ਤੋਂ ਇਲਾਵਾ ਸਭਿਆਚਾਰਕ ਗੀਤ ਗਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਲੋਨੀ ਪ੍ਰਧਾਨ ਇੰਦਰਪਾਲ ਸਿੰਘ ਗਰੇਵਾਲ ਅਤੇ ਬੀਬੀ ਹਰਪ੍ਰੀਤ ਕੌਰ ਗਰੇਵਾਲ ਮੈਂਬਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਤੇ ਨੈਸ਼ਨਲ ਕੌਂਸਲ ਮੈਂਬਰ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਨੇਕਾਂ ਸੂਰਵੀਰ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਇਹ ਆਜ਼ਾਦੀ ਮਿਲੀ ਹੈ। ਇਸ ਕਰਕੇ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਨੀਲੂ ਜ਼ਿਲ੍ਹਾ ਜੁਆਇੰਟ ਸਕੱਤਰ, ਸ਼ਿਖਾ ਚੌਧਰੀ, ਕਮਲਜੀਤ ਕੌਰ ਸ਼ਿਖਾ ਖੰਨਾ, ਕਾਲੋਨੀ ਦੇ ਵਾਈਸ ਪ੍ਰਧਾਨ ਦੀਪਕ ਤੁਲੀ, ਪੁਪਿੰਦਰ ਸਿੰਘ, ਮੁਕਲ ਮਰਵਾਹਾ, ਸੁਨੀਲ ਚੌਧਰੀ, ਰਜੇਸ਼ ਖੰਨਾ, ਲਲਿਤ ਅਗਰਵਾਲ, ਰਾਜ ਕੁਮਾਰ ਸਾਬਕਾ ਡੀ.ਐਸ.ਪੀ., ਅਮਨ ਲੁਥਰਾ, ਤਰਸੇਮ ਲਾਲ, ਪਵਨ ਸ਼ਰਮਾ, ਯਸ਼ਪਾਲ ਗਰਗ, ਪਵਨ ਠੁਕਰਾਲ, ਐਸ.ਡੀ.ਓ. ਰਾਠੌਰ ਸਮੇਤ ਵੱਡੀ ਗਿਣਤੀ ਵਿਚ ਕਾਲੋਨੀ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੈਰਾਗਨ ਇੰਡੀਪੈਂਡੈਂਸ ਕੱਪ-2026 ਦਾ ਡਿਪਟੀ ਕਮਿਸ਼ਨਰ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਬੱਗਾ ਨੇ ਇਕ ਦਰਜਨ ਤੋਂ ਵੱਧ ਥਾਵਾਂ ’ ਤੇ ਲਹਿਰਾਇਆ ਕੌਮੀ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।