17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਦੀਵਾਨ ਨੇ ਲਈਅਰ ਵੈਲੀ ਦੀ ‘ਬਰਬਾਦੀ’ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਘੇਰਿਆ

ਅਜੀਤ ਡੈਸਕ 26-06-2026
ਲੁਧਿਆਣਾ, 25 ਜੂਨ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ) ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਸਰਾਭਾ ਨਗਰ ਦੇ ਜ਼ੋਨ ਡੀ. ਦੇ ਪਿੱਛੇ ਸਥਿਤ ਲਈਅਰ ਵੈਲੀ ਵਿਚ ਚੱਲ ਰਹੇ ਨਹਿਰੀ ਪਾਣੀ ਸਪਲਾਈ ਪ੍ਰਾਜੈਕਟ ਦੇ ਕੰਮ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਦੀਵਾਨ ਨੇ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਬਿਨਾਂ ਕੋਈ ਸੋਚ-ਵਿਚਾਰ ਕੀਤੇ ਅਤੇ ਪੂਰੀ ਤਰ੍ਹਾਂ ਗ਼ਲਤ ਯੋਜਨਾਬੰਦੀ ਤਹਿਤ ਸੈਂਕੜਿਆਂ ਸੈਰ ਕਰਨ ਵਾਲਿਆਂ ਦੀ ਪਸੰਦੀਦਾ ਜਗ੍ਹਾ ਲਈਅਰ ਵੈਲੀ ਨੂੰ ਪਾਈਪਾਂ ਵਿਛਾਉਣ ਲਈ ਖ਼ੋਦ ਦਿੱਤਾ ਗਿਆ ਹੈ, ਜਦਕਿ ਇਸ ਦੇ ਕਈ ਹੋਰ ਵਿਕਲਪ ਵੀ ਮੌਜੂਦ ਸਨ। ਦੀਵਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਲੁਧਿਆਣਾ ਦੇ ਇਸ ਪ੍ਰਮੁੱਖ ਹਰਿਆਲੀ ਭਰੇ ਖੇਤਰ ਦੀ ਇਹ ‘ਬੇਸਮਝ ਤਬਾਹੀ’ ਨਾ ਸਿਰਫ਼ ਲੋਕਾਂ ਦੀ ਸਿਹਤ ਅਤੇ ਵਾਤਾਵਰਨ ਨਾਲ ਖਿਲਵਾੜ ਹੈ, ਸਗੋਂ ਅਧਿਕਾਰੀਆਂ ਦੀ ਅਯੋਗਤਾ ਨੂੰ ਵੀ ਬੇਨਕਾਬ ਕਰਦੀ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੂੰ ਤੁਰੰਤ ਦਖ਼ਲ ਦੇਣ ਅਤੇ ਪਾਈਪਲਾਈਨ ਨੂੰ ਲਈਅਰ ਵੈਲੀ ਦੀ ਬਜਾਏ ਸੜਕ ਦੇ ਨਾਲ-ਨਾਲ ਵਿਛਾਉਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਦੀਵਾਨ ਨੇ ਕਿਹਾ ਕਿ ਅੱਜ ਉਹ ਲਈਅਰ ਵੈਲੀ ਵਿੱਚ ਸੈਰ ਕਰਨ ਗਏ ਸਨ, ਲੇਕਿਨ ਉਥੋਂ ਦੇ ਹਾਲਾਤ ਦੇਖ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਮੌਕੇ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਅਜਿਹੀ ਯੋਜਨਾਬੰਦੀ ਯਕੀਨੀ ਬਣਾਉਣ ਕਿ ਪਾਈਪ ਲਾਈਨਾਂ ਸੜਕ ਦੇ ਨਾਲ-ਨਾਲ ਵਿਛਾਈਆਂ ਜਾਣ।
ਪਿਛਲੀ ਖ਼ਬਰ ਰਿਹਾਇਸ਼ੀ ਇਲਾਕਿਆਂ ’ਚ ਧੜੱਲੇ ਨਾਲ ਚੱਲ ਰਹੇ ਕੋਚਿੰਗ ਤੇ ਟਿਊਸ਼ਨ ਸੈਂਟਰ ਅਗਲੀ ਖ਼ਬਰ ਨਸ਼ਾ ਮੁਕਤ ਪੰਜਾਬ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ-ਮੁੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।