12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ

ਭਵਨ ਰਕਬਾ ਵਿਖੇ ਧਾਰਮਿਕ, ਸਮਾਜਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਦੇ ਸਨਮਾਨ ਸਮੇਂ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਰਕਬਾ, ਕਰਮਜੀਤ ਕੌਰ ਛੰਦੜਾਂ ਤੇ ਹੋਰ | ਤਸਵੀਰ: ਕਿ੍ਪਾਲ ਹੰਬੜਾਂ <br/> 03-06-2026
ਮੁੱਲਾਂਪੁਰ-ਦਾਖਾ, 2 ਜੂਨ (ਨਿਰਮਲ ਸਿੰਘ ਧਾਲੀਵਾਲ)-ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਕਿ੍ਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਫਾਊਾਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਮਹਿਲਾ ਵਿੰਗ ਪੰਜਾਬ ਪ੍ਰਧਾਨ ਕਰਮਜੀਤ ਕੌਰ ਛੰਦੜਾ, ਜਗਜੀਵਨ ਸਿੰਘ ਗਰੀਬ, ਅੰਮਿ੍ਤਪਾਲ ਸਿੰਘ ਸ਼ੰਕਰ ਹੋਰਾਂ ਸ਼ਮੂਲੀਅਤ ਕੀਤੀ | ਇਸ ਮੀਟਿੰਗ ਸਮੇਂ ਕਿ੍ਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਭਵਨ ਰਕਬਾ ਵਿਖੇ ਫਾਊਾਡੇਸ਼ਨ ਵਲੋਂ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 9 ਜੂਨ ਨੂੰ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ | ਧਾਰਮਿਕ ਸਮਾਗਮ ਦੇ ਨਾਲ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | ਮੀਟਿੰਗ ਉਪਰੰਤ ਕਿ੍ਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਗਰੀਬ ਵਲੋਂ ਧਾਰਮਿਕ, ਸਮਾਜਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਅਤੇ ਫਾਊਾਡੇਸ਼ਨ ਨੂੰ ਸਹਿਯੋਗ ਕਰਨ ਵਾਲੇ ਵਿਅਕਤੀ ਵਿਸ਼ੇਸ਼ ਦਾ ਸਨਮਾਨ ਕੀਤਾ ਗਿਆ | ਭਵਨ ਰਕਬਾ ਵਿਖੇ ਸਮਾਰੋਹ ਦੌਰਾਨ ਬਾਵਾ ਵਲੋਂ ਤਰਨਜੀਤ ਸਿੰਘ ਦਾਖਾ ਨੂੰ ਪੱਛਮੀ ਬੰਗਾਲ 'ਚ ਫਊਾਡੇਸ਼ਨ ਦਾ ਜਨ: ਸਕੱਤਰ ਅਤੇ ਸਰਗਰਮ ਮਹਿਲਾ ਸੋਨੀਆ ਅਰੋੜਾ ਨੂੰ ਲੁਧਿਆਣਾ ਸ਼ਹਿਰੀ ਪ੍ਰਧਾਨ ਲਗਾਉਣ ਦੇ ਨਾਲ ਗੁਰਬਖਸ਼ ਸਿੰਘ ਬਾਠ ਨੂੰ ਫਾਊਾਡੇਸ਼ਨ ਦਾ ਪੰਜਾਬ ਸਕੱਤਰ ਨਿਯੁਕਤ ਕੀਤਾ ਗਿਆ | ਇਸ ਸਮੇਂ ਸਰਪੰਚ ਪੱਪੀ ਪੰਡੋਰੀ, ਸੁਖਪਾਲ ਸਿੰਘ ਗਿੱਲ ਐਡਵੋਕੇਟ, ਗੁਰਚਰਨ ਸਿੰਘ ਰਿਟਾ: ਡੀ.ਐੱਸ.ਪੀ., ਗੁਰਦਿਆਲ ਸਿੰਘ ਪ੍ਰਧਾਨ ਰਾਜਗੁਰੂ ਵੈੱਲਫੇਅਰ ਸੋਸਾਇਟੀ, ਮਨੋਹਰ ਸੁਆਮੀ, ਦਾਰਾ ਦਾਸ ਬਾਵਾ, ਸੰਤੋਸ਼ ਰਾਣੀ, ਪਰਾਗ ਅਰੋੜਾ, ਗੁਰਪ੍ਰੀਤ ਸਿੰਘ ਰਕਬਾ, ਗੁਰਦੀਪ ਸਿੰਘ ਕੈਂਥ, ਰਵਿੰਦਰ ਸਿੰਘ, ਓਮ ਪ੍ਰਕਾਸ਼ ਸੁਆਮੀ, ਹਨੁਮਾਨ ਸੁਆਮੀ, ਵਿਕਾਸ ਸਵਾਮੀ ਅਤੇ ਬਸੰਤ ਸਿੰਘ, ਹੋਰ ਮੌਜੂਦ ਸਨ |
ਸੰਤ ਸਿੰਘ ਸੇਖੋਂ ਨੂੰ ਯਾਦ ਕੀਤਾ
ਭਵਨ ਰਕਬਾ 'ਚ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਬਹੁਮੁੱਲੀ ਸ਼ਖ਼ਸੀਅਤ ਸੰਤ ਸਿੰਘ ਸੇਖੋਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਲਿਖਤ ਕਹਾਣੀ 'ਭੱਤਾ' ਕੀਟਾਂ ਅੰਦਰ ਕੀਟ ਦਾ ਵਰਣਨ ਕਰਦਿਆਂ ਦੱਸਿਆ ਕਿ ਸੇਖੋਂ ਸਾਹਿਬ ਕਮਿਊਨਿਸਟ ਖਿਆਲੇ ਹੋਏ, ਪਰ ਉਨ੍ਹਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਬਚਿਤ੍ਰ ਨਾਟਕ ਦਾ ਅੰਗਰੇਜ਼ੀ ਵਿਚ ਅਨੁਵਾਦ ਵੱਡੀ ਗੱਲ ਹੈ | ਭਾਰਤ ਸਰਕਾਰ ਵਲੋਂ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਿਤ ਸੰਤ ਸਿੰਘ ਸੇਖੋਂ ਦੀ ਲਿਖਤ ਕਵਿਤਾ, ਨਾਟਕ, ਇਕਾਂਗੀ ਬਾਰੇ ਕਿ੍ਸ਼ਨ ਕੁਮਾਰ ਬਾਵਾ ਨੇ ਵਿਸਥਾਰ 'ਚ ਦੱਸਦਿਆਂ ਉਨ੍ਹਾਂ ਨੂੰ ਵੱਖੋ-ਵੱਖ ਕਈ ਯੂਨੀਵਰਸਿਟੀਆਂ ਵਲੋਂ ਫੈਲੋਸ਼ਿਪ ਦੀ ਸ਼ਲਾਘਾ ਕੀਤੀ |


ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਜਪ ਤਪ ਚੌਪਹਿਰਾ ਸਮਾਗਮ <br/> ਅਗਲੀ ਖ਼ਬਰ ਭਵਨ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।