12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੜਕਾਂ ਕਿਨਾਰੇ ਚਰਾਏ ਜਾਂਦੇ ਪਸ਼ੂ ਹਰਿਆਵਲ ਲਹਿਰ ਅਧੀਨ ਲੱਗੇ ਬੂਟਿਆਂ ਦਾ ਕਰਦੇ ਨੇ ਉਜਾੜਾ <br/>

ਬਾਰਨਹਾਰਾ ਪਿੰਡ ਦੀ ਸੜਕ 'ਤੇ ਚਰਨ ਲਈ ਲਿਜਾਏ ਜਾ ਰਹੇ ਡੰਗਰ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 30-05-2026
ਇਆਲੀ/ਥਰੀਕੇ, 29 ਮਈ (ਮਨਜੀਤ ਸਿੰਘ ਦੁੱਗਰੀ)-ਪ੍ਰਸ਼ਾਸਨ ਵਲੋਂ ਸੜਕਾਂ ਕਿਨਾਰੇ ਘਰੇਲੂ ਡੰਗਰ ਚਾਰਨ 'ਤੇ ਕਈ ਵਾਰ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਕਈ ਨਿੱਜ ਸਵਾਰਥੀ ਲੋਕ ਇਸ ਨੂੰ ਟਿੱਚ ਜਾਣਦੇ ਹਨ, ਜਿਸ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਅਤੇ ਹਰਿਆਵਲ ਨੂੰ ਪਿਆਰ ਕਰਨ ਅਤੇ ਸਾਂਭ ਸੰਭਾਲ ਕਰਨ ਵਾਲਿਆਂ ਦੇ ਹਿਰਦੇ ਵਲੰੂਧਰੇ ਜਾਂਦੇ ਹਨ | ਸੜਕਾਂ ਕਿਨਾਰੇ ਡੰਗਰ ਚਰਾਉਣ ਨਾਲ ਜਿੱਥੇ ਸੜਕੀ ਹਾਦਸੇ ਹੁੰਦੇ ਹਨ, ਉਥੇ ਹਰਿਆਵਲ ਬੈਲਟਾਂ ਵੀ ਤਬਾਹ ਹੋ ਜਾਂਦੀਆਂ ਹਨ | ਇਸ ਨਾਲ, ਪ੍ਰਸ਼ਾਸਨ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਰੁੱਖ ਲਗਾਉਣ ਲਈ ਖਰਚ ਕੀਤੇ ਕਰੋੜਾਂ ਰੁਪਏ ਵੀ ਬਰਬਾਦ ਹੁੰਦੇ ਹਨ | ਲੁਧਿਆਣਾ ਸ਼ਹਿਰ ਅਤੇ ਆਸ-ਪਾਸ ਪੈਂਦੇ ਪਿੰਡਾਂ ਵਿਚ ਗੁੱਜਰ ਭਾਈਚਾਰੇ ਵਲੋਂ ਸੜਕਾਂ ਕਿਨਾਰੇ ਮੱਝਾਂ ਨੂੰ ਚਰਾਉਣਾ ਆਮ ਗੱਲ ਹੈ, ਪਰ ਇਸ ਨਾਲ ਸੜਕੀ ਹਾਦਸੇ ਹੋਣਾ, ਟ੍ਰੈਫਿਕ ਜਾਮ, ਜਨਤਕ ਸਿਹਤ, ਸੜਕਾਂ 'ਤੇ ਗੋਬਰ ਹੋਣ ਨਾਲ ਫਿਸਲਣ ਅਤੇ ਮੱਖੀਆਂ-ਮੱਛਰਾਂ ਪੈਦਾ ਹੋਣ ਨਾਲ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ | ਨਗਰ ਨਿਗਮ ਲੁਧਿਆਣਾ ''ਹਰੇ-ਭਰੇ ਪੰਜਾਬ ਮਿਸ਼ਨU ਅਧੀਨ ਡਿਵਾਈਡਰਾਂ, ਹਰਿਆਲੀ ਪੱਟੀਆਂ 'ਤੇ ਹਰ ਸਾਲ 1 ਲੱਖ ਤੋਂ ਵੱਧ ਬੂਟੇ ਲਗਾਉਂਦਾ ਹੈ, ਪਰ ਡੰਗਰ/ਬੱਕਰੀਆਂ ਮਹੀਨਿਆਂ ਦੇ ਅੰਦਰ ਹੀ 30-40 ਫ਼ੀਸਦੀ ਬੂਟੇ ਖਾ ਜਾਂਦੇ ਹਨ ਜਾਂ ਤਹਿਸ-ਨਹਿਸ ਕਰ ਦਿੰਦੇ ਹਨ, ਜਿਸ ਨਾਲ ਆਰਥਿਕ ਪੱਧਰ 'ਤੇ ਵੱਡਾ ਨੁਕਸਾਨ ਹੁੰਦਾ ਹੈ | ਜਦੋਂ ਲੋਕ ਬੂਟਿਆਂ ਨੂੰ ਇਨ੍ਹਾਂ ਪਸ਼ੂਆਂ ਦੁਆਰਾ ਖਾਂਦੇ ਦੇਖਦੇ ਹਨ ਤਾਂ ਉਨ੍ਹਾਂ ਦਾ ਬੂਟੇ ਲਗਾਉਣ ਦੀਆਂ ਮੁਹਿੰਮਾਂ ਤੋਂ ਵਿਸ਼ਵਾਸ ਖ਼ਤਮ ਹੋ ਜਾਂਦਾ ਹੈ | ਉਹ ਸੋਚਦੇ ਹਨ ਕਿ ਜਦੋਂ ਪਸ਼ੂ ਇੰਝ ਹੀ ਤਬਾਹ ਕਰ ਦੇਣਗੇ ਤਾਂ ਸਾਡਾ ਰੁੱਖ ਲਗਾਉਣ ਦਾ ਕੀ ਫਾਇਦਾ | ਇਸ ਲਈ ਸਥਾਨਕ ਪ੍ਰਸ਼ਾਸਨ ਨੂੰ ਇਸ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ |
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਲੁਧਿਆਣਾ ਦਾ
ਜਦੋਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦਾ ਪੱਖ ਜਾਣਨ ਲਈ ਫ਼ੋਨ ਕੀਤਾ ਤਾਂ ਉਨ੍ਹਾਂ ਆਪਣੀ ਆਦਤ ਮੁਤਾਬਿਕ ਫ਼ੋਨ ਚੁੱਕਣਾ ਮੁਨਾਸਬ ਨਾ ਸਮਝਿਆ ਅਤੇ ਸੁਨੇਹਾ ਛੱਡਣ 'ਤੇ ਵੀ ਖ਼ਬਰ ਲਿਖੇ ਜਾਣ ਤੱਕ ਗੱਲਬਾਤ ਕਰਨ ਨੂੰ ਕੋਈ ਤਰਜੀਹ ਨਹੀਂ ਦਿੱਤੀ |

ਪਿਛਲੀ ਖ਼ਬਰ ਗੱਡੀਆਂ ਦੀ ਚੋਰੀ ਕਰਨ ਵਾਲਾ ਦੀਪਕ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਸੀਸੂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਕੋਲ ਉਦਯੋਗਿਕ ਮੁੱਦੇ ਉਠਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।