04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਗੌਰਵ ਰਾਏ ਅਤੇ ਰੁਪਾਲੀ ਤਰੇਹਣ ਦਾ ਸਨਮਾਨ <br/>

ਅਜੀਤ ਡੈਸਕ 24-05-2026
ਲੁਧਿਆਣਾ, 23 ਮਈ (ਪਰਮਿੰਦਰ ਸਿੰਘ ਆਹੂਜਾ)-ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਪੱਖੋਵਾਲ ਰੋਡ ਵਿਖੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਫਾਊਾਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ, ਫਾਊਾਡੇਸ਼ਨ ਦੇ ਸਰਪ੍ਰਸਤ ਹੇਮਰਾਜ ਗੋਇਲ, ਫਾਊਾਡੇਸ਼ਨ ਦੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਢਿੱਲੋਂ ਅਤੇ ਜਨਰਲ ਸਕੱਤਰ ਸੋਨੀਆ ਅਰੋੜਾ ਨੇ ਵਿੱਦਿਆ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਰੂਪਾਲੀ ਤਰੇਹਣ ਡਾਇਰੈਕਟਰ ਮਾਨਵ ਰਚਨਾ ਸਕੂਲ ਅਤੇ ਗੌਰਵ ਰਾਏ ਐਗਜ਼ੈਕਟਿਵ ਡਾਇਰੈਕਟਰ ਨੂੰ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਸਨਮਾਨ ਪ੍ਰਦਾਨ ਕਰਦੇ ਹੋਏ ਸਰਹਿੰਦ ਫ਼ਤਹਿ ਦੀ ਇਤਿਹਾਸਿਕ ਸ਼ਾਲ ਭੇਟ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 'ਤੇ ਆਧਾਰਿਤ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਰਕਬਾ ਵਲੋਂ ਪ੍ਰਸਿੱਧ ਸਿੱਖ ਵਿਦਵਾਨ ਅਨੁਰਾਗ ਸਿੰਘ ਅਤੇ ਵਿਸ਼ਵ ਪ੍ਰਸਿੱਧ ਆਰਟਿਸਟ ਆਰ.ਐਮ. ਸਿੰਘ, ਜਿਨ੍ਹਾਂ ਚਾਰ ਭਾਰਤ ਦੇ ਰਾਸ਼ਟਰਪਤੀ ਦੇ ਚਿੱਤਰ ਤਿਆਰ ਕੀਤੇ ਹਨ, ਵਲੋਂ ਤਿਆਰ ਕੀਤੀ ਪੁਸਤਕ ''ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ' ਉਪਰੋਕਤ ਸ਼ਖ਼ਸੀਅਤਾਂ ਨੂੰ ਸਨਮਾਨ ਸਹਿਤ ਭੇਟ ਕੀਤੀ ਗਈ | ਇਸ ਸਮੇਂ ਰਾਏ ਨੇ ਕਿਹਾ ਕਿ ਬੱਚਿਆਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿਚ ਨਿਪੁੰਨ ਬਣਾਉਣ ਲਈ ਮਾਨਵ ਰਚਨਾ ਸਕੂਲ ਯਤਨ ਕਰਦਾ ਹੈ | ਉਨ੍ਹਾਂ ਕਿਹਾ ਕਿ 25 ਸਾਲ ਤੋਂ ਆਪਣੇ ਪਿਤਾ ਲਾਜਪਤ ਰਾਏ ਚੱਕਰਵਰਤੀ ਵਲੋਂ ਦਰਸਾਏ ਰਸਤੇ 'ਤੇ ਚੱਲ ਕੇ ਵਿੱਦਿਆ, ਇਤਿਹਾਸ, ਸਭਿਆਚਾਰ ਅਤੇ ਸਪੋਰਟਸ ਦੇ ਖੇਤਰ ਵਿਚ ਸੇਵਾ ਨਿਭਾ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਡੇ ਸਕੂਲਾਂ ਦੇ ਪੜ੍ਹੇ ਬੱਚੇ ਉੱਚ ਪਦਵੀਆਂ ਹਾਸਲ ਕਰਕੇ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ |

ਪਿਛਲੀ ਖ਼ਬਰ ਫਗਵਾੜਾ 'ਚ ਦਹਿਸ਼ਤ, ਦਿਨ ਦਿਹਾੜੇ ਹਥਿਆਰਾਂ ਦੇ ਸਾਏ ਹੇਠ ਕਰੋੜਾਂ ਰੁਪਏ ਦੀ ਜਾਇਦਾਦ 'ਤੇ ਕਬਜ਼ਾ ਅਗਲੀ ਖ਼ਬਰ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।