09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੁਖਮਨ ਕੌਰ ਗਰੇਵਾਲ 'ਲਲਤੋਂ ਕਲਾਂ ਦਾ ਮਾਣ' ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 17-05-2026
ਫੁੱਲਾਂਵਾਲ, 16 ਮਈ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਮਾਲਵੇ ਦੇ ਪ੍ਰਸਿੱਧ ਇਤਿਹਾਸਕ ਪਿੰਡ ਲਲਤੋਂ ਕਲਾਂ ਦੇ ਕਿਸਾਨ ਆਗੂ ਜਗਵਿੰਦਰ ਸਿੰਘ ਜੱਜ ਗਰੇਵਾਲ ਸੀਨੀ. ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਲਲਤੋਂ ਕਲਾਂ ਇਕਾਈ ਦੀ ਧੀ ਸੁਖਮਨ ਕੌਰ ਗਰੇਵਾਲ ਡੀ. ਏ. ਵੀ. ਪਬਲਿਕ ਸਕੂਲ ਸਰਾਭਾ ਨਗਰ ਨੇ ਮਿਹਨਤ, ਲਗਨ, ਸਫਲਤਾ ਨਾਲ 12ਵੀਂ ਜਮਾਤ 'ਚੋਂ 97 ਫ਼ੀਸਦੀ ਪ੍ਰਾਪਤ ਕਰਕੇ ਮਾਪਿਆਂ, ਪਿੰਡ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ, ਜਿਸ 'ਤੇ ਐਨ. ਆਰ. ਆਈ. ਸਭਾ ਲਲਤੋਂ ਕਲਾਂ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੂਟਾ ਸਿੰਘ ਬੁਰਜ ਗਿੱਲ ਵਲੋਂ ਉਸ ਨੂੰ 'ਲਲਤੋਂ ਕਲਾਂ ਦਾ ਮਾਣ' ਐਵਾਰਡ ਨਾਲ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ, ਬਲਾਕ ਪ੍ਰਧਾਨ ਜਥੇਦਾਰ ਅਮਰਪਾਲ ਸਿੰਘ ਖ਼ਾਲਸਾ, ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਰਾਜੂ ਆੜ੍ਹਤੀਆ, ਇਕਾਈ ਪ੍ਰਧਾਨ ਬਲਜਿੰਦਰ ਸਿੰਘ ਗਾਂਧੀ, ਸੈਕਟਰੀ ਜਗਦੇਵ ਸਿੰਘ ਭੀਮਾ, ਮੀਤ ਪ੍ਰਧਾਨ ਗੁਰਮੀਤ ਸਿੰਘ ਮੀਤ ਗਰੇਵਾਲ, ਜਥੇਦਾਰ ਹਰਨਾਮ ਸਿੰਘ ਖ਼ਾਲਸਾ, ਲੰਬੜਦਾਰ ਬਲਵਿੰਦਰ ਸਿੰਘ ਬਿੰਦਾ, ਸੂਬੇਦਾਰ ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਐਨ. ਆਰ. ਆਈ. ਸਭਾ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਜੱਗਾ ਧਾਲੀਵਾਲ, ਐਨ.ਆਰ.ਆਈ. ਸਭਾ ਦੇ ਕੈਸ਼ੀਅਰ ਕੋਮਲ ਸਿੰਘ ਪੰਚ, ਰਣਜੀਤ ਸਿੰਘ ਬੈਨੀਪਾਲ, ਹਰਮਿੰਦਰ ਸਿੰਘ ਰਾਜੂ ਗਰੇਵਾਲ, ਪ੍ਰਧਾਨ ਜਤਿੰਦਰ ਸਿੰਘ ਲਾਲਾ, ਅਤਿੰਦਰਪਾਲ ਸਿੰਘ ਚੈਰੀ ਗਰੇਵਾਲ, ਨਵਜੋਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਜਿੰਦਰ ਗਰੇਵਾਲ, ਸੂਬੇਦਾਰ ਇਕਬਾਲ ਸਿੰਘ ਰੂਪਾ, ਦਰਸ਼ਨ ਸਿੰਘ ਖ਼ਾਲਸਾ, ਤੀਰਥ ਸਿੰਘ, ਮੱਲ ਸਿੰਘ, ਕਾਕਾ ਮਿਸਤਰੀ ਮੌਜੂਦ ਸਨ |

ਪਿਛਲੀ ਖ਼ਬਰ ਨਿਊ ਦੁਰਗਾ ਕਾਲੋਨੀ ਤੋਂ ਐਸ. ਐਸ. ਕੇਬਲ ਚੌਕ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ <br/> ਅਗਲੀ ਖ਼ਬਰ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਨੇ ਐਨ. ਸੀ. ਸੀ. ਕੈਡਿਟਾਂ ਨੂੰ 'ਏ' ਸਰਟੀਫਿਕੇਟਾਂ ਨਾਲ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।