09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੰਦਰ 'ਚੋਂ ਚੋਰ ਹਜ਼ਾਰਾਂ ਦੀ ਨਕਦੀ ਅਤੇ ਗਹਿਣੇ ਚੋਰੀ ਕਰਕੇ ਹੋਇਆ ਫ਼ਰਾਰ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਿਚਲੂ ਨਗਰ ਸਥਿਤ ਰਾਮ ਦਰਬਾਰ ਮੰਦਰ 'ਚ ਬੀਤੀ ਅੱਧੀ ਰਾਤ ਮੰਦਰ 'ਚੋਂ ਚੋਰ ਹਜ਼ਾਰਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਿਆ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਅੱਜ ਸਵੇਰੇ ਉਸ ਵਕਤ ਲੱਗਿਆ, ਜਦੋਂ ਮੰਦਰ ਦਾ ਪੁਜਾਰੀ ਕ੍ਰਿਸ਼ਨ ਗੋਪਾਲ ਉਥੇ ਆਇਆ | ਉਸ ਦੇਖਿਆ ਕਿ ਗੋਲਕ ਦੇ ਤਾਲੇ ਟੁੱਟੇ ਹੋਏ ਹਨ ਤੇ ਉਸ 'ਚੋਂ ਨਕਦੀ ਚੋਰੀ ਹੋ ਚੁੱਕੀ ਹੈ | ਮੰਦਰ 'ਚੋਂ ਮੂਰਤੀਆਂ 'ਤੇ ਲੱਗੇ ਚਾਂਦੀ ਦੇ ਗਹਿਣੇ ਵੀ ਚੋਰ ਚੋਰੀ ਕਰਕੇ ਫ਼ਰਾਰ ਹੋ ਗਿਆ | ਜਦੋਂ ਪ੍ਰਧਾਨ ਪ੍ਰਕਾਸ਼ ਚੰਦ ਸ਼ਰਮਾ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਉਸ 'ਚ ਇਕ ਨÏਜਵਾਨ 2.00 ਵਜੇ ਦੇ ਕਰੀਬ ਮੰਦਰ ਦਾ ਰੌਸ਼ਨਦਾਨ ਤੋੜ ਕੇ ਅੰਦਰ ਦਾਖਲ ਹੁੰਦਾ ਦਿਖਾਈ ਦੇ ਰਿਹਾ ਹੈ | ਪਹਿਲਾਂ ਉਹ ਮੰਦਰ ਵਿਚ ਮੱਥਾ ਟੇਕਦਾ ਹੈ ਤੇ ਉਸ ਤੋਂ ਬਾਅਦ ਗੋਲਕ 'ਚੋਂ ਨਕਦੀ ਅਤੇ ਉਥੇ ਨੇੜੇ ਪਏ ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਜਾਂਦਾ ਹੈ | ਘਟਨਾ ਸਮੇਂ ਮੰਦਰ 'ਚ ਦੋ ਸੇਵਾਦਾਰ ਵੀ ਮÏਜੂਦ ਸਨ, ਪਰ ਉਹ ਸੋ ਰਹੇ ਸਨ | ਉਨ੍ਹਾਂ ਨੂੰ ਚੋਰੀ ਬਾਰੇ ਪਤਾ ਹੀ ਨਹੀਂ ਲੱਗਾ | ਮੰਦਰ ਦੇ ਪ੍ਰਬੰਧਕਾਂ ਅਨੁਸਾਰ ਚੋਰ 40 ਹਜ਼ਾਰ ਦੀ ਨਕਦੀ ਤੇ 700 ਗ੍ਰਾਮ ਚਾਂਦੀ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋਇਆ ਹੈ | ਚੋਰ ਰਾਤ 2.00 ਵਜੇ ਮੰਦਰ 'ਚ ਦਾਖਲ ਹੋਇਆ ਤੇ ਪÏਣੇ ਤਿੰਨ ਵਜੇ ਦੇ ਕਰੀਬ ਮੰਦਰ ਤੋਂ ਬਾਹਰ ਨਿਕਲ ਗਿਆ ਇਸ ਦੀ ਸੂਚਨਾ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਚੋਰ ਦਾ ਪਤਾ ਨਹੀਂ ਲੱਗਾ ਸੀ | ਚੋਰ ਵਲੋਂ ਆਪਣਾ ਮੂੰਹ ਢੱਕਿਆ ਹੋਇਆ ਸੀ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ ਅਤੇ ਚੋਰ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਮਾਂ ਬਗਲਾਮਾਖੀ ਧਾਮ ਵਿਖੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ 'ਚ ਵਪਾਰ ਵਾਧੇ ਲਈ ਯੱਗ ਕਰਵਾਇਆ <br/> ਅਗਲੀ ਖ਼ਬਰ ਐਸ. ਪੀ. ਐਸ. ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ 56 ਸਾਲਾਂ ਵਿਅਕਤੀ ਦੇ ਦੋਵੇਂ ਗੋਡੇ ਬਦਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।