13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਐਕਸੀਅਨ ਬਿਜਲੀ ਬੋਰਡ ਦੇ ਦਫ਼ਤਰਾਂ ਦਾ ਅੱਜ ਦਾ ਘਿਰਾਓ ਮੁਲਤਵੀ

ਅਜੀਤ ਡੈਸਕ 10-05-2026

ਲਾਡੋਵਾਲ, 9 ਮਈ (ਬਲਬੀਰ ਸਿੰਘ ਰਾਣਾ)-ਪੈੱ੍ਰਸ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਸ਼ੇਰੇ ਪੰਜਾਬ ਨÏਜਵਾਨ ਕਿਸਾਨ-ਮਜ਼ਦੂਰ ਮੋਰਚਾ ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਜੋ ਅੱਜ 10 ਮਈ ਨੂੰ ਪੰਜਾਬ ਭਰ ਦੇ ਸਮੂਹ ਐਕਸੀਅਨ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਘਿਰਾਓ ਦੀ ਜੋ ਕਾਲ ਦਿੱਤੀ ਗਈ ਸੀ, ਮੋਰਚੇ ਵਲੋਂ ਉਸ ਨੂੰ ਮੁਲਤਵੀ ਕੀਤਾ ਗਿਆ ਹੈ, ਕਿਉਂਕਿ ਸਰਕਾਰ ਵਲੋਂ ਬਿਜਲੀ ਦੀ ਸਪਲਾਈ ਨਿਰਵਿਘਨ ਪੂਰੀ ਕਰ ਦਿੱਤੀ ਗਈ ਹੈ, ਜਿਸ ਕਰਕੇ ਆਜ਼ਾਦ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ | ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਜਾਂ ਬਿਜਲੀ ਵਿਭਾਗ, ਬਿਜਲੀ ਸਪਲਾਈ ਨਿਰਵਿਘਨ ਕਰਨ ਵਿਚ ਮੁੜ ਕੋਈ ਕੁਤਾਹੀ ਕਰਦੇ ਹਨ ਤਾਂ ਜਥੇਬੰਦੀਆਂ ਦੁਬਾਰਾ ਕਾਲ ਦੇ ਸਕਦੀਆਂ ਹਨ |

ਪਿਛਲੀ ਖ਼ਬਰ ਵਿਆਹ ਕਰਵਾਉਣ ਦੀ ਨੀਅਤ ਨਾਲ 24 ਸਾਲਾ ਲੜਕੀ ਵਰਗਲਾਈ ਅਗਲੀ ਖ਼ਬਰ ਬਾਬਾ ਚੇਤ ਸਿੰਘ ਤੇ ਬਾਬਾ ਸੰਤਾ ਸਿੰਘ ਦੀ ਬਰਸੀ ਸੰਬੰਧੀ ਸਮਾਗਮ ਜਾਰੀ- ਮੁੱਖ ਸਮਾਗਮ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।