ਔਰਤਾਂ ਦੀ ਕੁੱਟਮਾਰ ਕਰਨ ਦੇ ਤਿੰਨ ਮਾਮਲਿਆਂ ਵਿਚ 23 ਖ਼ਿਲਾਫ਼ ਕੇਸ ਦਰਜ
ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਔਰਤਾਂ ਦੀ ਕੁਟਮਾਰ ਕਰਨ ਦੇ ਵੱਖ-ਵੱਖ ਤਿੰਨ ਮਾਮਲਿਆਂ ਵਿਚ ਪੁਲਿਸ ਨੇ 23 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਵਲੋਂ ਬਾਪੂ ਮਾਰਕੀਟ ਨੇੜੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੰਕਜ ਕੁਮਾਰ, ਬੱਬੂ, ਵਿੱਕੀ, ਗੋਰੀ, ਪਵਨ, ਕਰਨ, ਸੁਮਨ, ਨਿਸ਼ਾ, ਰਾਜੂ, ਪ੍ਰਦੀਪ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਲੁਧਿਆਣਾ, 12 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਵਿਚ ਔਰਤਾਂ ਦੀ ਕੁਟਮਾਰ ਕਰਨ ਦੇ ਵੱਖ-ਵੱਖ ਤਿੰਨ ਮਾਮਲਿਆਂ ਵਿਚ ਪੁਲਿਸ ਨੇ 23 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਪੁਲਿਸ ਵਲੋਂ ਬਾਪੂ ਮਾਰਕੀਟ ਨੇੜੇ ਪਤੀ-ਪਤਨੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੰਕਜ ਕੁਮਾਰ, ਬੱਬੂ, ਵਿੱਕੀ, ਗੋਰੀ, ਪਵਨ, ਕਰਨ, ਸੁਮਨ, ਨਿਸ਼ਾ, ਰਾਜੂ, ਪ੍ਰਦੀਪ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਰੁਪੇਸ਼ ਭਾਰਤੀ ਵਾਸੀ ਨੇੜੇ ਬਾਪੂ ਮਾਰਕੀਟ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸ ਦੀ ਅਤੇ ਉਸ ਦੀ ਪਤਨੀ ਜਸਪ੍ਰੀਤ ਕੌਰ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਪਾਰਕਿੰਗ ਦਾ ਵਿਵਾਦ ਦੱਸਿਆ ਜਾਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਵਲੋਂ ਸ਼ਬੋ ਖ਼ਾਤੂਨ ਵਾਸੀ ਗੁਰੂ ਨਾਨਕ ਨਗਰ ਦੀ ਸ਼ਿਕਾਇਤ ’ਤੇ ਮਨਜੀਤ ਕੌਰ ਪ੍ਰਾਪਰਟੀ ਡੀਲਰ, ਸੁਖਮਨੀ ਸਿੰਘ ਸੈਣੀ, ਮੁੰਨਾ ਅਤੇ ਉਨ੍ਹਾਂ ਦੇ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸ ਦੀ ਨਨਾਣ ਅਨੂ ਖ਼ਾਤੂਨ ਅਤੇ ਭਾਣਜੀ ਖਤੀਨਾ ਖ਼ਾਤੂਨ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਕੱਪੜੇ ਪਾੜਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਗੁਆਂਢੀਆਂ ਦਾ ਵਿਵਾਦ ਦੱਸਿਆ ਜਾਂਦਾ ਹੈ। ਤੀਜੇ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬਲਵਿੰਦਰ ਕੌਰ ਪਤਨੀ ਗੁਰਦੀਪ ਸਿੰਘ ਵਾਸੀ ਦਲਜੀਤ ਨਗਰ ਦੀ ਸ਼ਿਕਾਇਤ ’ਤੇ ਵੀਰਾ ਪਾਸੀ, ਸ਼ਰੂਤੀ ਅਤੇ ਨੀਰਜ ਸ਼ਰਮਾ ਵਾਸੀ ਨਿਊ ਅੱਗਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਪਾਰਕ ਵਿਚ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਲੜਾਈ ਦਾ ਕਾਰਨ ਔਰਤਾਂ ਦਾ ਮਮੂਲੀ ਵਿਵਾਦ ਦੱਸਿਆ ਜਾਂਦਾ ਹੈ।