18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਰਸੇਮ ਸਿੰਘ ਭਿੰਡਰ ਵਲੋਂ ਅਟੱਲ ਅਪਾਰਟਮੈਂਟ ਪ੍ਰਾਜੈਕਟ ਦਾ ਦੌਰਾ

ਅਜੀਤ ਡੈਸਕ 09-05-2026

ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ 'ਚ ਅਟੱਲ ਅਪਾਰਟਮੈਂਟ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵਲੋਂ ਪ੍ਰਾਜੈਕਟ ਸਾਈਟ ਦਾ ਦੌਰਾ ਕੀਤਾ ਗਿਆ | ਇਹ ਪ੍ਰਾਜੈਕਟ ਲਗਭਗ 8.80 ਏਕੜ ਰਕਬੇ ਵਿਚ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਵਿਚ ਐਚ.ਆਈ.ਜੀ. ਅਤੇ ਐਮ.ਆਈ.ਜੀ. ਸ਼ੇ੍ਰਣੀ ਦੇ ਫਲੈਟ ਤਿਆਰ ਕੀਤੇ ਜਾ ਰਹੇ ਹਨ | ਦੌਰੇ ਦੌਰਾਨ ਚੇਅਰਮੈਨ ਭਿੰਡਰ ਨੇ ਉਸਾਰੀ ਕੰਮ ਦੀ ਗਤੀ ਅਤੇ ਗੁਣਵੱਤਾ ਦੀ ਜਾਂਚ ਕੀਤੀ ਅਤੇ ਮੌਕੇ 'ਤੇ ਮੌਜੂਦ ਉਸਾਰੀ ਕਰਨ ਵਾਲੀ ਫ਼ਰਮ ਦੇ ਨੁਮਾਇੰਦਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਪ੍ਰਾਜੈਕਟ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ | ਉਨ੍ਹਾਂ ਜ਼ੋਰ ਦਿੱਤਾ ਕਿ ਅਲਾਟੀਆਂ ਨੰੂ ਇਸ ਸਾਲ ਦੇ ਅੰਤ ਤਕ ਫਲੈਟਾਂ ਦਾ ਕਬਜ਼ਾ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਚੇਅਰਮੈਨ ਭਿੰਡਰ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਪਹਿਲੀ ਤਰਜੀਹ ਹੈ ਕਿ ਲੋਕਾਂ ਨੰੂ ਸਮੇਂ ਸਿਰ ਉਨ੍ਹਾਂ ਦੇ ਘਰਾਂ ਦਾ ਕਬਜ਼ਾ ਮਿਲੇ |


ਪਿਛਲੀ ਖ਼ਬਰ ਜਨਗਣਨਾ ਐਸ.ਆਈ.ਆਰ. 'ਚ ਦਰਜਾ ਚਾਰ ਦੀ ਡਿਊਟੀ ਨਾ ਲਗਵਾਉਣ ਸੰਬੰਧੀ ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ 8 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।