17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਜਾਬ 'ਚ ਜੈਨੇਟਿਕ ਖ਼ਤਰੇ ਵਾਲੇ ਜੋੜਿਆਂ ਲਈ ਉਮੀਦ ਬਣਿਆ ਜਿੰਦਲ ਆਈਵੀਐਫ <br/>

ਅਜੀਤ ਡੈਸਕ 18-04-2026
ਲੁਧਿਆਣਾ, 17 ਅਪ੍ਰੈਲ (ਅ.ਬ.)- ਜਿੰਦਲ ਆਈਵੀਐਫ ਪੰਜਾਬ ਵਿਚ ਉਨਾਂ ਜੋੜਿਆਂ ਦੀ ਮਦਦ 'ਤੇ ਵੱਧ ਧਿਆਨ ਦੇ ਰਿਹਾ ਹੈ, ਜਿਨਾਂ ਨੂੰ ਜੈਨੇਟਿਕ (ਵਿਰਾਸਤੀ) ਬਿਮਾਰੀਆਂ ਦਾ ਖਤਰਾ ਹੁੰਦਾ ਹੈ | ਨਾਲ ਹੀ, ਇਹ ਸੈਂਟਰ ਪ੍ਰੀ-ਇੰਪਲਾਂਟੇਸ਼ਨ ਜੈਨੇਟਿਕ ਟੈਸਟਿੰਗ (ਪੀਜੀਟੀ) ਬਾਰੇ ਜਾਗਰੂਕਤਾ ਵਧਾ ਰਿਹਾ ਹੈ, ਜੋ ਅੱਜ ਦੇ ਸਮੇਂ ਵਿੱਚ ਫਰਟੀਲਟੀ ਇਲਾਜ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ | ਪੰਜਾਬ ਵਿੱਚ ਕੁੱਲ ਪ੍ਰਜਨਨ ਦਰ ਘੱਟ ਕੇ ਲਗਭਗ 1.5 ਰਹਿ ਗਈ ਹੈ, ਜੋ ਆਮ ਪੱਧਰ ਨਾਲੋਂ ਕਾਫੀ ਘੱਟ ਹੈ | ਇਸ ਹਾਲਾਤ ਵਿੱਚ ਡਾਕਟਰਾਂ ਦਾ ਮੰਨਣਾ ਹੈ ਕਿ ਹੁਣ ਅਡਵਾਂਸ ਅਤੇ ਸਹੀ ਜਾਂਚ 'ਤੇ ਆਧਾਰਿਤ ਇਲਾਜ ਦੀ ਲੋੜ ਵੱਧ ਗਈ ਹੈ, ਖਾਸ ਕਰਕੇ ਉਹਨਾਂ ਜੋੜਿਆਂ ਲਈ ਜਿਨਾਂ ਨੂੰ ਜੈਨੇਟਿਕ ਬਿਮਾਰੀਆਂ ਅੱਗੇ ਵਧਣ ਦਾ ਖਤਰਾ ਹੁੰਦਾ ਹੈ ਜਾਂ ਜਿਨਾਂ ਨੂੰ ਵਾਰ-ਵਾਰ ਪ੍ਰੈਗਨੈਂਸੀ ਵਿੱਚ ਸਮੱਸਿਆ ਆਉਂਦੀ ਹੈ | ਜਿੰਦਲ ਆਈਵੀਐਫ ਦਾ ਕਹਿਣਾ ਹੈ ਕਿ ਪੀਜੀਟੀ ਤਕਨੀਕ ਦੀ ਮਦਦ ਨਾਲ ਪ੍ਰੈਗਨੈਂਸੀ ਨੂੰ ਹੋਰ ਸੁਰੱਖਿਅਤ ਅਤੇ ਕਾਮਯਾਬ ਬਣਾਇਆ ਜਾ ਸਕਦਾ ਹੈ | ਇਸ ਪ੍ਰਕਿਰਿਆ ਵਿੱਚ ਭ੍ਰੂਣ ਨੂੰ ਗਰਭ ਵਿੱਚ ਰੱਖਣ ਤੋਂ ਪਹਿਲਾਂ ਉਸਦੀ ਜਾਂਚ ਕੀਤੀ ਜਾਂਦੀ ਹੈ, ਜਿਸ ਨਾਲ ਜੈਨੇਟਿਕ ਸਮੱਸਿਆਵਾਂ ਦਾ ਖਤਰਾ ਘੱਟ ਹੁੰਦਾ ਹੈ ਅਤੇ ਸਿਹਤਮੰਦ ਪ੍ਰੈਗਨੈਂਸੀ ਦੀ ਸੰਭਾਵਨਾ ਵਧਦੀ ਹੈ |
ਜਿੰਦਲ ਆਈਵੀਐਫ ਸੈਂਟਰ ਵਿੱਚ ਸੀਨੀਅਰ ਕਨਸਲਟੈਂਟ ਅਤੇ ਆਈਵੀਐਫ-ਪੀਜੀਟੀ ਸਪੈਸ਼ਲਿਸਟ ਡਾਕਟਰ ਸ਼ੀਤਲ ਜਿੰਦਲ ਨੇ ਕਿਹਾ ਕਿ ਜਿਨਾਂ ਜੋੜਿਆਂ ਨੂੰ ਜੈਨੇਟਿਕ ਬਿਮਾਰੀਆਂ ਦਾ ਖਤਰਾ ਹੁੰਦਾ ਹੈ ਜਾਂ ਵਾਰ-ਵਾਰ ਪ੍ਰੈਗਨੈਂਸੀ ਲੌਸ ਦੀ ਸਮੱਸਿਆ ਰਹੀ ਹੈ, ਉਹਨਾਂ ਲਈ ਪੀਜੀਟੀ ਇੱਕ ਵੱਡਾ ਸਹਾਰਾ ਸਾਬਤ ਹੋ ਸਕਦਾ ਹੈ | ਇਸ ਤਕਨੀਕ ਨਾਲ ਭ੍ਰੂਣ ਨੂੰ ਗਰਭ ਵਿੱਚ ਰੱਖਣ ਤੋਂ ਪਹਿਲਾਂ ਹੀ ਉਸਦੀ ਜਾਂਚ ਕਰਕੇ ਸਿਹਤਮੰਦ ਐਂਬਿ੍ਓ ਚੁਣਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਡੀ.ਸੀ. ਹਿਮਾਂਸ਼ੂ ਜੈਨ ਵਲੋਂ ਸ਼ਾਨਦਾਰ ਪ੍ਰਦਰਸ਼ਨ ਲਈ 8 ਬੈਂਕਾਂ ਦੇ ਅਧਿਕਾਰੀਆਂ ਦਾ ਸਨਮਾਨ <br/> ਅਗਲੀ ਖ਼ਬਰ ਗੁਰੂ ਨਾਨਕ ਦਰਬਾਰ ਝਾਂਡੇ 'ਚ ਵਿਸਾਖ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।