17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰੂ ਨਾਨਕ ਦਰਬਾਰ ਝਾਂਡੇ 'ਚ ਵਿਸਾਖ ਮਹੀਨੇ ਦੀ ਮੱਸਿਆ ਦਾ ਦਿਹਾੜਾ ਮਨਾਇਆ <br/>

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਵਿਸਾਖ ਮਹੀਨੇ ਦੀ ਮੱਸਿਆ ਮੌਕੇ ਸੰਤ ਰਾਮਪਾਲ ਸਿੰਘ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਅਤੇ ਦੀਵਾਨ 'ਚ ਹਾਜ਼ਰੀ ਭਰ ਰਹੀ ਸੰਗਤ | ਤਸਵੀਰਾਂ-ਮਨਜੀਤ ਸਿੰਘ ਦੁੱਗਰੀ <br/> 18-04-2026
ਇਆਲੀ/ਥਰੀਕੇ, 17 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਸੁਆਮੀ ਸੰਤ ਰਾਮਪਾਲ ਸਿੰਘ ਦੀ ਅਗਵਾਈ 'ਚ ਵਿਸਾਖ ਮਹੀਨੇ ਦੀ ਮੱਸਿਆ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਸੁਆਮੀ ਸੰਤ ਰਾਮਪਾਲ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਵਿਸਾਖ ਦਾ ਮਹੀਨਾ ਕੁਦਰਤ ਦੇ ਮੋਲਣ ਤੇ ਮੌਸਮੀ ਪਰਿਵਰਤਨ ਦਾ ਪ੍ਰਤੀਕ ਹੈ, ਕਿਉਂਕਿ ਕੁਦਰਤ ਨਵੀਂ ਪੋਸ਼ਾਕ ਪਹਿਨਦੀ ਹੈ | ਰੁੱਖਾਂ ਦੀਆਂ ਟਾਹਣੀਆਂ 'ਤੇ ਨਵੀਂ ਪੁੰਗਰ ਫੁੱਟਦੀ ਹੈ, ਜਿਸ ਦੀ ਹਰਿਆਵਲ ਮਨ ਨੂੰ ਮੋਹ ਲੈਂਦੀ ਹੈ | ਇਸ ਸਮੇਂ ਸਮੂਹ ਸੰਗਤ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸੰਤ ਪਰਮਜੋਤ ਸਿੰਘ, ਨਵਯੁੱਗ ਸਿੰਘ, ਭਾਈ ਸੁਖਦੇਵ ਸਿੰਘ, ਪ੍ਰਧਾਨ ਅਜੈਬ ਸਿੰਘ, ਗੁਰਪ੍ਰੀਤ ਸਿੰਘ ਪੈਕ, ਗੁਰਪ੍ਰੀਤ ਸਿੰਘ ਬੱਧਨੀ, ਜਗਮੀਤ ਸਿੰਘ, ਯੁਵਰਾਜ ਸਿੰਘ, ਸਿਮੂ ਸਿੰਘ, ਧਰਮਵੀਰ ਸਿੰਘ, ਸੁਖਜਿੰਦਰ ਸਿੰਘ ਦਾਖਾ, ਕੁਲਦੀਪ ਸਿੰਘ, ਇਕਬਾਲ ਸਿੰਘ, ਤੇਜਿੰਦਰ ਸਿੰਘ, ਗੁਰਸੇਵਕ ਸਿੰਘ ਮੁੰਡੀਆਂ, ਮਾਸਟਰ ਕਰਮਜੀਤ, ਬਹਾਦੁਰ ਸਿੰਘ ਮੁੰਡੀਆਂ, ਦਵਿੰਦਰ ਸਿੰਘ ਬਰਾੜ, ਅੱਛਰ ਸਿੰਘ, ਦਰਸ਼ਨ ਸਿੰਘ ਭਨਹੋੜ ਸੈਕਟਰੀ, ਗੁਰਦਿੱਤ ਸਿੰਘ, ਜੇ.ਈ. ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸੁਖਸ਼ਮ, ਚਨਪ੍ਰੀਤ ਸਿੰਘ ਚੰਨੀ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਅੰਮਿ੍ਤਪਾਲ ਸਿੰਘ, ਹਰਵੇਲ ਸਿੰਘ ਰਾਮੂਵਾਲੀਆ, ਹਰਜੀਤ ਸਿੰਘ ਖਾੜਾ, ਜਗਦੇਵ ਸਿੰਘ, ਹਰਬੰਸ ਸਿੰਘ, ਗੁਰਜੰਟ ਸਿੰਘ ਰਾਮਗੜ, ਡਾ. ਮੁਕੇਸ਼, ਪ੍ਰੀਤਮ ਸਿੰਘ, ਵਿਜੇ ਕੁਮਾਰ ਆਦਿ ਤੋਂ ਇਲਾਵਾ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ |

ਪਿਛਲੀ ਖ਼ਬਰ ਪੰਜਾਬ 'ਚ ਜੈਨੇਟਿਕ ਖ਼ਤਰੇ ਵਾਲੇ ਜੋੜਿਆਂ ਲਈ ਉਮੀਦ ਬਣਿਆ ਜਿੰਦਲ ਆਈਵੀਐਫ <br/> ਅਗਲੀ ਖ਼ਬਰ ਵਰਿੰਦਾਵਨ ਕਿਸ਼ਤੀ ਹਾਦਸੇ ਦੇ ਮਿ੍ਤਕਾਂ ਦੇ ਨਾਂਅ 'ਤੇ ਰੱਖਿਆ ਜਾਵੇ ਪਾਰਕ ਦਾ ਨਾਂਅ-ਗਾਬੜੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।