12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਤਲਵਾੜ ਗੋਤ ਦੇ ਜਠੇਰਿਆਂ ਦਾ ਸਲਾਨਾ ਮੇਲਾ 12 ਨੂੰ

ਅਜੀਤ ਡੈਸਕ 10-04-2026
ਲੁਧਿਆਣਾ, 9 ਅਪ੍ਰੈਲ (ਜਤਿੰਦਰ ਭੰਬੀ)-ਸਮਰਾਲਾ ਮਾਛੀਵਾੜਾ ਰੋਡ 'ਤੇ ਸਥਿਤ ਪਿੰਡ ਬਾਲਿਓ ਦੇ ਤਲਵਾੜ ਗੋਤਰ ਵਾਲਿਆਂ ਦਾ ਸਲਾਨਾ ਧਾਰਮਿਕ ਮੇਲਾ 12 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਤਲਵਾੜ ਨੇ ਦੱਸਿਆ ਕਿ ਸਮਰਾਲਾ ਮਾਛੀਵਾੜਾ ਰੋਡ 'ਤੇ ਸਥਿਤ ਸਿਵਾ ਪੈਟਰੋਲ ਪੰਪ ਦੇ ਨੇੜੇ ਪਿੰਡ ਬਾਲਿਓ ਵਿਖੇ ਬਾਬਾ ਸੰਗਾਰੂ ਜੀ ਦੀ ਸਮਾਧ ਤੇ ਇਹ ਮੇਲਾ ਹਰ ਸਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਕੇਸ਼ ਤਲਵਾੜ, ਨਿਤਨ ਤਲਵਾੜ, ਪ੍ਰਣਾਮ ਤਲਵਾੜ, ਸੰਜੀਵ ਤਲਵਾੜ, ਰਵੀ ਤਲਵਾੜ ਨੇ ਦੱਸਿਆ ਕਿ ਮੇਲੇ ਵਾਲੇ ਦਿਨ ਸਵੇਰੇ 11 ਵਜੇ ਝੰਡਾ ਲਹਿਰਾਇਆ ਜਾਵੇਗਾ, ਉਸ ਤੋਂ ਬਾਅਦ ਵਿਸ਼ਾਲ ਲੰਗਰ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਵੱਡੀ ਗਿਣਤੀ ਵਿਚ ਤਲਵਾੜ ਗੋਤ ਨਾਲ ਸੰਬੰਧਿਤ ਲੋਕ ਇਸ ਧਾਰਮਿਕ ਸਮਾਗਮ ਵਿਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ |

ਪਿਛਲੀ ਖ਼ਬਰ 'ਆਪ' ਕਿਸਾਨ ਵਿੰਗ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਦਾ ਤਬਾਦਲਾ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵਲੋਂ ਡੀ.ਸੀ. ਦਫਤਰ ਬਾਹਰ ਜੁਗਾੜ ਵਾਹਨਾਂ ਖਿਲਾਫ਼ ਰੋਸ ਪ੍ਰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।